ਜੰਗਲ ਦੀ ਅੱਗ ਵਿੱਚੋਂ ਆਪਣੀ ਕਮੀਜ਼ ਦੇ ਸਹਾਰੇ ਬਚਾਇਆ ਕੁਆਲਾ ਬੀਅਰ

ਦੱਖਣੀ ਆਸਟ੍ਰੇਲੀਆ ਵਿੱਚ ਲੱਗੀ ਅੱਗ ਕਾਰਨ ਇਨਸਾਨਾ ਦੇ ਨਾਲ ਨਾਲ ਬਹੁਤ ਸਾਰੇ ਜਾਨਵਰ, ਜੀਵ, ਜੰਤੂ ਵੀ ਪ੍ਰਭਾਵਿਤ ਹੋਏ ਹਨ। ਇਸੇ ਅੱਗ ਵਿੱਚ ਫਸੇ ਇੱਕ ਕੁਆਲਾ ਬਿਅਰ ਨੂੰ ਜਦੋਂ ਟੋਨੀ ਡੋਹਰਟੀ ਨਾਮ ਦੀ ਇੱਕ ਮਹਿਲਾ ਨੇ ਦੇਖਿਆ ਤਾਂ ਫਟਾਫਟ ਆਪਣੀ ਕਮੀਜ਼ ਦੇ ਸਹਾਰੇ ਉਸਨੂੰ ਅੱਗ ਵਿੱਚੋਂ ਬਾਹਰ ਕੱਢ ਕੇ ਬਚਾ ਲਿਆ। ਉਸਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕੁਆਲਾ ਬੀਅਰ ਨੂੰ ਕੰਬਲ ਵਿੱਚ ਲਪੇਟਦੇ ਅਤੇ ਉਸ ਉਪਰ ਪਾਣੀ ਪਾਉਂਦਿਆਂ ਦੇਖੀ ਜਾ ਸਕਦੀ ਹੈ। ਡੋਹਰਟੀ ਨੇ ਕਿਹਾ ਕਿ ਜਦੋਂ ਉਸ ਨੇ ਇਸ ਬੀਅਰ ਨੂੰ ਅੱਗ ਵਿੱਚ ਫਸਿਆ ਵੇਖਿਆ ਤਾਂ ਉਸਦੇ ਮਨ ਅੰਦਰ ਬਸ ਇਹੋ ਖਿਆਲ ਆਇਆ ਕਿ ਕਿਸੇ ਤਰੀਕੇ ਨਾਲ ਵੀ ਇਸ ਜੀਵ ਨੂੰ ਬਚਾਉਣਾ ਹੈ।