ਮੇਰਾ ਕ੍ਰਿਸਮਿਸ ਆਈਲੈਂਡ ਦਾ ਦੌਰਾ ਰੱਦ ਕਰਵਾਉਣ ਲਈ ਪੀਟਰ ਡਟਨ ਸਿੱਧੇ ਤੌਰ ਤੇ ਜ਼ਿੰਮੇਵਾਰ -ਕ੍ਰਿਸਟਿਨ ਕੈਨਿਲੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਲੇਬਰ ਪਾਰਟੀ ਦੀ ਘਰੇਲੂ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ, ਕ੍ਰਿਸਟਿਨ ਕੈਨਿਲੀ ਨੇ ਰੱਖਿਆ ਮੰਤਰੀ ਪੀਟਰ ਡਟਨ ਉਪਰ ਸਿੱਧੇ ਤੌਰ ਉਪਰ ਇਲਜ਼ਾਮ ਲਗਾਉ਼ਂਦਿਆਂ ਕਿਹਾ ਹੈ ਕਿ ਉਹ (ਕੈਨਿਲੀ) ਆਪਣੀ ਇੱਕ ਕਮੇਟੀ ਦੇ ਨਾਲ, ਕ੍ਰਿਸਮਿਸ ਆਈਲੈਂਡ ਉਪਰ ਦੌਰਾ ਕਰਨ ਅਤੇ ਉਥੇ ਰਹਿ ਰਹੀ ਤਮਿਲ ਪਰਿਵਾਰ (ਪ੍ਰਿਆ ਅਤੇ ਨੇਡਜ਼ ਮੂਰੁਗੱਪਾ ਅਤੇ ਉਨ੍ਹਾਂ ਦੀਆਂ ਦੋ ਆਸਟ੍ਰੇਲੀਆ ਵਿੰਚ ਜੰਮੀਆਂ ਬੱਚੀਆਂ -5 ਸਾਲਾਂ ਦੀ ਕੋਪਿਕਾ ਅਤੇ 3 ਸਾਲਾਂ ਦੀ ਥਾਰੂਨੀਸਾ) ਜੋ ਕਿ ਅਗਸਤ 2019 ਤੋਂ ਹੀ ਉਥੇ ਡਿਟੈਂਸ਼ਨ ਸੈਂਟਰ ਵਿੱਚ ਰਹਿ ਰਹਿ ਰਹੇ ਹਨ, ਨੂੰ ਮਿਲਣ ਵਾਸਤੇ ਹਰ ਤਰ੍ਹਾਂ ਦੀ ਪ੍ਰਵਾਨਗੀ ਲੈ ਚੁਕੇ ਸਨ ਪਰੰਤੂ ਪੀਟਰ ਡਟਨ ਨੇ ਇਸ ਵਿੱਚ ਸਿੱਧੀ ਦਖਲ ਅੰਦਾਜ਼ੀ ਕਰਦਿਆਂ, ਉਨ੍ਹਾਂ ਦਾ ਉਕਤ ਦੌਰਾ ਰੱਦ ਕਰਵਾ ਦਿੱਤਾ।
ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਵੱਲੋਂ ਉਨ੍ਹਾਂ ਨੂੰ ਇੱਕ ਈਮੇਲ ਰਾਹੀਂ ਦੱਸਿਆ ਗਿਆ ਕਿ ਉਨ੍ਹਾਂ ਦੇ ਦੌਰੇ ਵਾਸਤੇ ਜਿਹੜੇ ਸਪੈਸ਼ਲ ਹਵਾਈ ਜਹਾਜ਼ ਦੀ ਮੰਗ ਕੀਤੀ ਗਈ ਹੈ, ਉਹ ਹਾਲ ਦੀ ਘੜੀ ਮੁਹੱਈਆ ਕਰਵਾਇਆ ਨਹੀਂ ਜਾ ਸਕਦਾ ਅਤੇ ਇਸ ਵਾਸਤੇ ਉਨ੍ਹਾਂ ਦਾ ਦੌਰਾ, ਕਮੇਟੀ ਸਮੇਤ ਹੀ ਰੱਦ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਬਾਰਡਰ ਫੋਰਸ ਦੀ ਇਜਾਜ਼ਤ ਤੋਂ ਬਾਅਦ ਕ੍ਰਿਸਟਿਨ ਕੈਨਿਲੀ ਅਤੇ ਉਨ੍ਹਾਂ ਦੀ ਕਮੇਟੀ ਦਾ ਕ੍ਰਿਸਮਿਸ ਆਈਲੈਂਡ ਅਤੇ ਕੋਕੋਜ਼ ਆਈਲੈਂਡਾਂ ਉਪਰ ਅਪ੍ਰੈਲ ਦੀ 19 ਤੋਂ 21 ਤਾਰੀਖ ਵਿਚਕਾਰ ਦੌਰਾ ਬਣਾਇਆ ਗਿਆ ਸੀ ਅਤੇ ਉਕਮ ਕਮੇਟੀ ਨੇ ਉਥੇ ਜਾ ਕੇ, ਉਥੇ ਰਹਿ ਰਹੇ ਹੋਰ ਲੋਕਾਂ ਅਤੇ ਮਹਿਜ਼ ਇੱਕੋ ਇੱਕ ਪਰਿਵਾਰ (ਮੂਰੂਗੱਪਾ ਪਰਿਵਾਰ) ਦੀਆਂ ਅਸਲ ਸਥਿਤੀਆਂ ਦਾ ਜਾਇਜ਼ਾ ਲੈਣਾ ਸੀ।
ਦਰਅਸਲ ਘਰੇਲੂ ਮਾਮਲਿਆਂ ਵਾਲੇ ਵਿਭਾਗ ਨੇ ਉਕਤ ਤਮਿਲ ਪਰਿਵਾਰ ਨੂੰ ਪਰੋਟੈਕਸ਼ਨ ਵੀਜ਼ਾ ਦੇਣ ਤੋਂ ਨਾਂਹ ਕੀਤੀ ਹੋਈ ਹੈ ਅਤੇ ਅਦਾਲਤ ਨੇ ਉਨ੍ਹਾਂ ਦੀ ਸ੍ਰੀ ਲੰਕਾ ਲਈ ਡੀਪੋਰਟੇਸ਼ਨ ਉਪਰ ਰੋਕ ਲਗਾਈ ਹੋਈ ਹੈ ਅਤੇ ਇਸ ਵਾਸਤੇ ਉਕਤ ਪਰਿਵਾਰ ਨੂੰ ਕ੍ਰਿਸਮਿਸ ਆਈਲੈਂਡ ਉਪਰ ਡਿਟੈਂਸ਼ਨ ਸੈਂਟਰ ਵਿਖੇ ਹੀ ਰੱਖਿਆ ਗਿਆ ਹੈ।

Install Punjabi Akhbar App

Install
×