ਕੋਟਕ ਮਹਿੰਦਰਾ ਬੈਂਕ ਨੂੰ ਪ੍ਰਵਰਤਕਾਵਾਂ (Promotors) ਦੀ ਹਿੱਸੇਦਾਰੀ ਘਟਾਉਣ ਦੀ ਆਰ ਬੀ ਆਈ ਤੋਂ ਮਿਲੀ ਮਨਜ਼ੂਰੀ

ਕੋਟਕ ਮਹਿੰਦਰਾ ਬੈਂਕ ਨੇ ਦੱਸਿਆ ਹੈ ਕਿ ਆਰਬੀਆਈ ਨੇ ਬੈਂਕ ਵਿੱਚ ਪ੍ਰਵਰਤਕਾਵਾਂ ਦੀ ਹਿੱਸੇਦਾਰੀ ਘਟਾ ਕੇ 26% ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੈਂਕ ਨੇ ਇਹ ਵੀ ਕਿਹਾ ਕਿ ਉਹ ਪ੍ਰਵਰਤਕਾਵਾਂ ਦੀ ਹਿੱਸੇਦਾਰੀ ਘੱਟ ਕਰਨ ਨੂੰ ਲੈ ਕੇ ਆਰਬੀਆਈ ਦੇ ਖਿਲਾਫ ਬੰਬੇ ਹਾਈਕੋਰਟ ਵਿੱਚ ਦਰਜ ਮਾਮਲੇ ਨੂੰ ਵਾਪਸ ਲੈ ਰਿਹਾ ਹੈ। ਬੈਂਕ ਵਿੱਚ ਫਿਲਹਾਲ ਪ੍ਰਵਰਤਕਾਵਾਂ ਅਤੇ ਪ੍ਰਵਰਤਕਾਵਾਂ ਦੇ ਸਮੂਹ ਦੀ 29.96% ਹਿੱਸੇਦਾਰੀ ਹੈ।

Install Punjabi Akhbar App

Install
×