ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਸ੍ਰ. ਭੋਲਾ ਸਿੰਘ ਸੰਘੇੜਾ ਵਲੋਂ ਸੰਪਾਦਿਤ ”ਕੂੰਜਾਂ ਦੀ ਪਰਵਾਜ਼” ਲੋਕ ਅਰਪਨ

DSCN2133

ਭਾਸ਼ਾ ਵਿਭਾਗ ਵਿਖੇ ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਸ੍ਰ. ਭੋਲਾ ਸਿੰਘ ਸੰਘੇੜਾ ਵਲੋਂ ਸੰਪਾਦਿਤ 15 ਇਸਤਰੀ ਕਹਾਣੀਕਾਰਾਂ  ਦੀਆਂ ਕਹਾਣੀਆਂ ਦੀ ਸੰਪਾਦਤ ਕੀਤੀ ਗਈ  ਪੁਸਤਕ ”ਕੂੰਜਾਂ ਦੀ ਪਰਵਾਜ਼”  ਸ੍ਰ. ਚੇਤਨ ਸਿੰਘ, ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਵਲੋਂ  ਲੋਕ ਅਰਪਨ ਕੀਤੀ ਗਈ ਹੈ ਅਤੇ ਪੁਸਤਕ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸਾਹਿਤ ਸਮਾਜ ਦਾ ਦਰਪਣ ਹੈ। ਭਾਸ਼ਾ ਵਿਭਾਗ ਦੇ ਲਈ ਇਹ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਇਥੇ ਵੱਡੀਆਂ ਸਾਹਿਤ ਸਭਾਵਾਂ ਦੀ ਹਾਜ਼ਰੀ  ਦੇ ਵਿਚ ਇਹੋ ਜਿਹੀਆਂ ਪੁਸਤਕਾਂ ਰਲੀਜ਼ ਕੀਤੀਆਂ ਜਾਂਦੀਆਂ ਹਨ। ਸਾਹਿਤ ਸਭਾਵਾਂ ਨੇ ਭਾਸ਼ਾ ਵਿਭਾਗ ਦੇ ਸੰਕਲਪ ਨੂੰ  ਅਪਣਾ ਲਿਆ ਹੈ। ਜਿਸ ਦੇ ਤਹਿਤ ਲੇਖਕਾਂ ਦਾ ਸਨਮਾਨ ਕਰਨਾ ਅਤੇ ਪੁਸਤਕ ਦੀ ਛਪਾਈ ਕਰਵਾਉਣਾ ਮੁੱਖ ਮੰਤਵ ਹੈ। ਮੈਂ ਸੰਪਾਦਕਾਂ ਨੂੰ ਮੁਬਾਰਕਵਾਦ ਦਿੰਦਾ ਹਾਂ। ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਡਾ. ਨਿਰਾਲਾ ਨੇ ਕਿਹਾ ਕਿ ਪੁਸਤਕ ਵਿਚ ਪੰਜਾਬੀ ਦੀਆਂ ਤੀਜੀ ਅਤੇ ਚੌਥੀ ਪੀੜ੍ਹੀ ਦੀਆਂ ਲੇਖਕਾਵਾਂ  ਦੀਆਂ ਪ੍ਰਤੀਨਿਧ ਕਹਾਣੀਆਂ ਤੋਂ  ਇਲਾਵਾ ਨਵੀਆਂ ਲੇਖਕਾਵਾਂ ਦੀ ਸਿਰਜਣ ਪ੍ਰੀਕਿਆ ਵੀ ਸ਼ਾਮਲ ਕੀਤੀ ਗਈ ਹੈ। ਡਾ. ਅਮਰ ਕੋਮਲ ਅਨੁਸਾਰ ਸੰਪਾਦਨ ਕਲਾ ਇਕ ਔਖਾ ਕਾਰਜ ਹੈ ਅਤੇ ਇਸ ਵਿਚ ਸੰਪਾਦਕਾਂ ਦੀ ਸੂਝ ਸ਼ਾਮਲ ਹੋਣੀ ਚਾਹੀਦੀ ਹੈ। ਸ਼ਾਇਰ ਤਰਸੇਮ ਅਨੁਸਾਰ ਇਹ ਪੁਸਤਕ ਵੱਡਮੁੱਲਾ ਕਾਰਜ ਹੈ। ਡਾ. ਭਗਵੰਤ ਸਿੰਘ ਨੇ ਪੁਸਤਕ ਨੂੰ  ”ਜੀ ਆਇਆ” ਆਖਿਆ। ਮੇਜਰ ਸਿੰਘ ਗਿੱਲ ਨੇ ਅਜਿਹੀਆਂ ਪੁਸਤਕਾਂ ਦੀ ਮਹੱਤਤਾ ਉਤੇ ਵਿਸ਼ੇਸ਼ ਗ਼ੋਰ ਦਿੱਤਾ। ਕਹਾਣੀਕਾਰ ਸੁਰਿੰਦਰ ਕੌਰ ਖਰਲ ਨੇ ਇਸ ਉਦਮ ਦੀ ਵਿਸ਼ੇਸ਼ ਪ੍ਰਸੰਸਾ ਕੀਤੀ।  ਸਹਿ ਸੰਪਾਦਕ ਭੋਲਾ ਸਿੰਘ ਸੰਘੇੜਾ ਨੇ ਸਮੂਹ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਗੁਰਸ਼ਰਨ ਕੌਰ ਵਾਲੀਆ, ਐਡੀਸ਼ਨਲ ਡਾਇਰੈਕਟਰ, ਸ਼੍ਰੀਮਤੀ ਗੁਰਰਨ ਕੌਰ, ਡਿਪਟੀ ਡਾਇਰੈਕਟਰ, ਸ਼੍ਰੀਮਤੀ ਵੀਰਪਾਲ ਕੌਰ, ਸਹਾਇਕ ਡਾਇਰੈਕਟਰ, ਸ੍ਰ. ਸਤਨਾਮ ਸਿੰਘ, ਸਹਾਇਕ ਡਾਇਰੈਕਟਰ, ਸ੍ਰ. ਸਤਨਾਮ ਸਿੰਘ, ਖੋਜ ਅਖ਼ਸਰ, ਅਰਖ਼ ਮਹਿਮੂਦ ਨੰਦਨ , ਖੋਜ ਅਖ਼ਸਰ ਅਤੇ ਬਲਬੀਰ ਸਿੰਘ, ਸਾਬਕਾ ਡਿਪਟੀ ਡਾਇਰੈਕਟਰ,  ਸ੍ਰ. ਦਲੀਪ ਸਿੰਘ ਨਾਮਧਾਰੀ , ਦਰਸ਼ਨ ਸਿੰਘ ਚੀਮਾ  ਅਤੇ ਹਰਨੇਕ ਸਿੰਘ ਢੋਟ ਵੀ ਸ਼ਾਮਲ ਹੋਏ ਸਨ।

Install Punjabi Akhbar App

Install
×