ਭਾਰਤ ਵਿੱਚ ਅਗਲੇ ਮਹੀਨੇ ਫੇਰ ਤੋਂ ਭਿੜਨਗੀਆਂ ਦੋਹੇਂ ਟੀਮਾਂ
ਆਉਣ ਵਾਲੀਆਂ ਸਾਲ 2024 ਦੀਆਂ ਓਲੰਪਿਕ ਦੀ ਤਿਆਰੀ ਕਰਦੀਆਂ ਭਾਰਤ ਅਤੇ ਆਸਟ੍ਰੇਲੀਆਈ ਹਾਕੀ ਟੀਮਾਂ ਦੀ ਇੱਕ ਸੀਰੀਜ਼ ਦਾ ਆਯੋਜਨ ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਕਿ ਕੂਕਾਬਾਰਾ ਟੀਮ ਨੇ ਭਾਰਤੀ ਟੀਮ ਨੂੰ 4-1 ਨਾਲ ਮਾਤ ਦੇ ਦਿੱਤੀ।
ਬੀਤੇ ਮਹੀਨੇ ਨਵੰਬਰ 26 ਤੋਂ 4 ਦਸੰਬਰ ਤੱਕ ਹੋਏ 5 ਮੈਚਾਂ ਦੌਰਾਨ, ਦੋਹੇਂ ਟੀਮਾਂ ਹੀ ਜੀ-ਜਾਨ ਨਾਲ ਖੇਡੀਆਂ ਅਤੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਵੀ ਕੀਤਾ।
ਕੂਕਾਬਾਰਾ ਹਾਕੀ ਟੀਮ ਹੁਣ ਆਪਣੇ ਘਰ (ਪਰਥ) ਪਰਤ ਗਈ ਹੈ ਅਤੇ ਜਨਵਰੀ 2023 ਵਿੱਚ ਹੋਣ ਵਾਲੇ ‘ਵਰਲਡ ਕੱਪ 2023’ ਦੀਆਂ ਤਿਆਰੀਆਂ ਵਿੱਚ ਮੁੜ ਤੋਂ ਸ਼ੁਮਾਰ ਹੋ ਜਾਵੇਗੀ।
ਅਗਲੇ ਮਹੀਨੇ ਹੋਣ ਜਾ ਰਹੇ ‘ਵਰਲਡ ਕੱਪ’ ਦੌਰਾਨ ਹੁਣ ਇੱਕ ਵਾਰੀ ਫੇਰ ਤੋਂ ਭਾਰਤ ਅਤੇ ਆਸਟ੍ਰੇਲੀਆਈ ਟੀਮਾਂ ਹਾਕੀ ਦੇ ਮੈਦਾਨ ਵਿੱਚ ਭਿੜਨਗੀਆਂ ਅਤੇ ਇਸ ਵਾਰੀ ਭਾਰਤ ਵਿੱਚ ਮੁੜ ਤੋਂ ਦੋਹਾਂ ਦੇਸ਼ਾਂ ਦੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ, ਦਰਸ਼ਕਾਂ ਦੇ ਮਨੋਰੰਜਨ ਅਤੇ ਉਤਸਾਹ ਦਾ ਕਾਰਨ ਬਣੇਗਾ।