ਨਕਾਬ ਵਾਲੀ ਕੁੜੀ ਮੈਂ ਨਹੀਂ ਹਾਂ: ਜੇਏਨਿਊ ਹਿੰਸਾ ਮਾਮਲੇ ਵਿੱਚ ਸ਼ੱਕੀ ਡੀਯੂ ਦੀ ਵਿਦਿਆਰਥਣ

ਜੇਏਨਿਯੂ ਹਿੰਸਾ ਮਾਮਲੇ ਵਿੱਚ ਸ਼ੱਕੀ ਨਕਾਬਪੋਸ਼ ਮਹਿਲਾ ਮੰਨੀ ਜਾ ਰਹੀ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਕੋਮਲ ਸ਼ਰਮਾ ਨੇ ਬੁੱਧਵਾਰ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਸਾਹਮਦੇ ਪਹੁੰਚ ਕੇ ਕਿਹਾ ਕਿ ਵੀਡੀਓ ਵਿੱਚ ਵਿੱਖ ਰਹੀ ਮਹਿਲਾ ਕੋਈ ਹੋਰ ਹੈ, ਉਹ ਨਹੀਂ ਹੈ। ਕੋਮਲ ਨੇ ਕਿਹਾ, ਮੈਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਮੈਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਫੋਨ ਆ ਰਹੇ ਹਨ ਜੋ ਕਿ ਮੈਨੂੰ ਨਕਾਬਪੋਸ਼ ਹਮਲਾਵਰ ਸੱਮਝ ਕੇ ਮੇਰੇ ਤੇ ਨਿਰਾਸ਼ਾ ਅਤੇ ਗੁੱਸਾ ਜ਼ਾਹਿਰ ਕਰ ਰਹੇ ਹਨ।