ਕੋਹਿਨੂਰ ਹੀਰੇ ਦੀ ਯਾਦ

index
ਦਸ ਕੁ ਸਾਲ ਬਾਦ ਲੋਕਾਂ ਨੂੰ ਕੋਹਿਨੂਰ ਹੀਰੇ ਦੀ ਯਾਦ ਆਉਂਦੀ ਹੈ ਤਾਂ ਹੌਲ ਪੈਣ ਲਗਦੇ ਹਨ ਜਿਵੇਂ ਕੋਹਿਨੂਰ ਹੀਰਾ ਕੋਈ ਪ੍ਰੇਤ ਆਤਮਾ ਹੋਵੇ। ਲੀਡਰਾਂ ਦੇ ਬਿਆਨ ਤੇ ਬਿਆਨ ਆਉਣ ਲਗਦੇ ਹਨ- ਇੰਗਲੈਂਡ ਸਾਡਾ ਹੀਰਾ ਸਾਨੂੰ ਵਾਪਸ ਕਰੇ। ਇਹ ਹੀਰਾ ਕਿਸੇ ਨੇ ਆਪਣੇ ਕਾਰਖਾਨੇ ਵਿਚ ਤਾਂ ਬਣਾਇਆ ਨਹੀਂ, ਲੁਟ ਦਾ ਮਾਲ ਕਦੀ ਕਿਸੇ ਦੇ ਹਥ ਆ ਗਿਆ ਕਦੀ ਕਿਸੇ ਦੇ। ਜੂਨ 1984 ਨੂੰ ਦਰਬਾਰ ਸਾਹਿਬ ਉਪਰ ਫੌਜੀ ਹਮਲਾ ਹੋਇਆ ਤਾਂ ਕੀਮਤੀ ਵਸਤਾਂ ਅਗਨੀ ਭੇਟ ਵੀ ਹੋਈਆਂ, ਚੋਰੀ ਵੀ ਹੋਈਆਂ।
1999 ਵਿਚ ਖਾਲਸਾ ਸਾਜਨਾ ਦੀ ਤ੍ਰੈਸ਼ਤਾਬਦੀ ਮਨਾਈ ਗਈ ਤਾਂ ਯੋਗੀ ਹਰਿਭਜਨ ਸਿੰਘ ਅਮਰੀਕਾ ਨੇ ਹੀਰੇ ਜੜਾਈ ਕਿਰਪਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭੇਟ ਕੀਤੀ ਜਿਸ ਦੀ ਕੀਮਤ ਦੋ ਕ੍ਰੋੜ ਸੀ। ਕੁਝ ਮਹੀਨਿਆਂ ਬਾਦ ਰੌਲਾ ਪੈ ਗਿਆ ਕਿ ਕਿਰਪਾਨ ਗੁੰਮ ਹੋ ਗਈ ਹੈ। ਦੇਸ ਵਿਦੇਸ ਦੀਆਂ ਸਿਖ ਸੰਗਤਾਂ ਵਿਚ ਰੋਸ ਏਨਾ ਵਿਆਪਕ ਫੈਲਿਆ ਕਿ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਦਾ ਬਿਆਨ ਆ ਗਿਆ- ਕਿਰਪਾਨ ਲਭ ਗਈ ਹੈ, ਕਿਰਪਾਨ ਲਭ ਗਈ ਹੈ।
ਇਹ ਹੀਰਾ ਇੰਗਲੈਂਡ ਵਿਚ ਪੂਰਨ ਸੁਰਖਿਅਤ ਹੈ, ਭਾਰਤ ਨੂੰ ਜੇ ਇਸ ਦੀ ਸੰਭਾਲ ਕਰਨ ਲਈ ਇੰਗਲੈਂਡ ਨੂੰ ਕਿਰਾਇਆ ਵੀ ਦੇਣਾ ਪਵੇ ਤਾਂ ਦੇ ਦੇਣਾ ਚਾਹੀਦਾ ਹੈ।ਲਾਕਰ ਵਿਚ ਗਹਿਣੇ ਰਖਣ ਲਈ ਅਸੀਂ ਬੈਂਕ ਨੂੰ ਕਿਰਾਇਆ ਵੀ ਤਾਂ ਦਿੰਦੇ ਹਾਂ।

ਡਾ. ਹਰਪਾਲ ਸਿੰਘ ਪਨੂੰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

harpalsinghpannu@gmail.com

Install Punjabi Akhbar App

Install
×