ਕੀਵੀ ਸੇਵਰ: ਨਿਯਮਾਂ ‘ਚ ਬਦਲਾਅ ਲਾਗੂ

ਕੀਵੀ ਸੇਵਰ ਜਮ੍ਹਾ ਕਰਨ ਵਾਲੇ ਹੁਣ 6% ਅਤੇ 10% ਵੀ ਆਪਣਾ ਹਿੱਸਾ ਕਟਵਾ ਸਕਦੇ ਹਨ

-1 ਜੁਲਾਈ ਤੋਂ 65 ਤੋਂ ਉਪਰ ਵਾਲੇ ਵੀ ਕਟਵਾ ਸਕਣਗੇ ਕੀਵੀ ਸੇਵਰ

KiwiSaver pic_0

ਔਕਲੈਂਡ 3 ਅਪ੍ਰੈਲ -ਪਹਿਲੀ ਅਪ੍ਰੈਲ 2019 ਤੋਂ ਕੀਵੀ ਸੇਵਰ ਨਿਯਮਾਂ ਦੇ ਵਿਚ ਬਦਲਾਅ ਆ ਚੁੱਕਾ ਹੈ। ਹੁਣ ਕਰਮਚਾਰੀ ਆਪਣਾ ਕੀਵੀ ਸੇਵਰ ਜਮ੍ਹਾ ਕਰਨ ਵਾਲਾ ਹਿੱਸਾ 6% ਅਤੇ 10% ਵੀ ਕਟਵਾ ਸਕਦੇ ਹਨ ਇਸ ਤੋਂ ਪਹਿਲਾਂ 3%, 4% ਅਤੇ 8% ਹੀ ਮੌਜੂਦ ਸੀ। ਇਸ ਤੋਂ ਇਲਾਵਾ ‘ਮੈਂਬਰ ਟੈਕਸ ਕਰੈਡਿਟ’ ਨੂੰ ‘ਗਵਰਨਮੈਂਟ ਕੌਂਟਰੀਬਿਊਸ਼ਨ’ ਦਾ ਨਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ‘ਕੌਂਟਰੀਬਿਊਸ਼ਨ ਹਾਲੀਡੇ’ ਨੂੰ ਵੀ ‘ਸੇਵਿੰਗ ਸਸਪੈਂਸਨ’ ਦਾ ਨਾਂਅ ਦਿੱਤਾ ਗਿਆ ਹੈ। ਇਸ ਦਾ ਸਮਾਂ ਪੰਜ ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿੱਤਾ ਗਿਆ।
ਇਕ ਜੁਲਾਈ 2019 ਤੋਂ 65 ਸਾਲ ਜਾਂ ਇਸ ਤੋਂ ਉਪਰ ਵਾਲੇ ਲੋਕ ਵੀ ਆਪਣਾ ਕੀਵੀ ਸੇਵਰ ਜਮ੍ਹਾ ਕਰਵਾ ਸਕਦੇ ਹਨ। 60 ਤੋਂ 65 ਸਾਲ ਵਾਲੇ ਲੋਕਾਂ ਲਈ ਕੀਵੀ ਸੇਵਰ ਦਾ ਪੰਜ ਸਾਲ ਵਾਲਾ ‘ਲੌਕ-ਇਨ’ ਸਮਾਂ ਵੀ ਖਤਮ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਲਈ ਜੋ ਪਹਿਲੀ ਵਾਰ ਕੀਵੀ ਸੇਵਰ ਦੀ ਸ਼ੁਰੂਆਤ ਕਰਨਗੇ ਜੋ ਕਿ ਪਹਿਲੀ ਜੁਲਾਈ 2019 ਤੋਂ ਬਾਅਦ ਕਰਨਾ ਪਵੇਗਾ। ਇਸਦਾ ਮਤਲਬ ਇਹ ਹੋਏਗਾ ਕਿ ਉਹ ਜਦੋਂ 65 ਸਾਲ ਦੇ ਹੋਣਗੇ ਤਾਂ ਆਪਣਾ ਪੈਸਾ ਕਢਵਾ ਸਕਣਗੇ। ਇਸ ਉਮਰ ਵਾਲੇ ਸਰਕਾਰੀ ਹਿੱਸੇਦਾਰੀ ਦੇ ਹੱਕਦਾਰ ਨਹੀਂ ਹੋਣਗੇ ਉਨ੍ਹਾਂ ਦੇ ਰੁਜ਼ਗਾਰ ਦਾਤਾ ਵੀ ਆਪਣਾ ਹਿੱਸਾ ਰੋਕ ਸਕਦੇ ਹਨ।

Install Punjabi Akhbar App

Install
×