ਜ਼ਰਾ ਬਚ ਕੇ ….ਨੰਬਰ ਪਲੇਟਾਂ ਬੋਲ ਵੀ ਸਕਦੀਆਂ

  • ਵਾਹਨਾਂ ਦੀਆਂ ਪ੍ਰਾਈਵੇਟ ਨੰਬਰ ਪਲੇਟਾਂ ਉਤੇ ਲਿਖੇ ਸ਼ਬਦਾਂ ਦੀ ਪੜਚੋਲ ਕਰਨ ਦਾ ਸਮਾਂ- ਪੰਜਾਬੀ ਅਨੁਵਾਦ ਬਣ ਸਕਦੈ ਵਿਵਾਦ
  • ਨਾ ਭੁਲਿਓ ਕਦੇ ਜਦੋਂ ਮਿਲੇ ਪੀ.ਆਰ. ਤਾਂ ਤੁਸੀਂ ਦੇਸ਼ ਦੀ ਗੋਦ ‘ਚ ਜਦੋਂ ਮਿਲੇ ਨਾਗਰਿਕਤਾ ਤਾਂ ਦੇਸ਼ ਤੁਹਾਡੀ ਗੋਦ ‘ਚ

D:News Folder (Lap)News March-1.pmd

ਔਕਲੈਂਡ 22 ਮਾਰਚ-ਬਾਹਰਲੇ ਮੁਲਕਾਂ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜੋ ਮਰਜ਼ੀ ਕਰੀ ਜਾਓ ਅਤੇ ਆਪਣੀ ਭਾਸ਼ਾ ਦਾ ਇਨ-ਬਿਨ ਪ੍ਰਯੋਗ ਕਰਕੇ ਦੂਜਿਆਂ ਨੂੰ ਸ਼ਬਦਾਂ ਦਾ ਭੁਲੇਖਾ ਪਾਓ। ਅੱਜਕਲ੍ਹ ਸੜਕਾਂ ਦੇ ਉਤੇ ਚਲਦੇ ਬਹੁਤ ਸਾਰੇ ਵਾਹਨਾਂ ਦੀਆਂ ਨੰਬਰ ਪਲੇਟਾਂ ਅਜਿਹੀਆਂ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਬਾਰੇ ਪਹਿਲੀ ਗੱਲ ਦਿਮਾਗ ਦੇ ਵਿਚ ਇਹ ਆਉਂਦੀ ਹੈ ਕਿ ਜੇਕਰ ਇਸ ਨੰਬਰ ਪਲੇਟ ਦਾ ਤਰਜ਼ਮਾ ਅੰਗਰੇਜੀ ਦੇ ਵਿਚ ਕਰਕੇ ਕਿਸੇ ਨੇ ਪੁਲਿਸ ਜਾਂ ਸਬੰਧਿਤ ਮਹਿਕਮੇ ਨੂੰ ਦੱਸ ਦਿੱਤਾ ਤਾਂ ਉਸਦਾ ਕੀ ਪੂਰੀ ਕਮਿਊਨਿਟੀ ਉਤੇ ਕੀ ਅਸਰ ਪਵੇਗਾ। ਕਈ ਨੰਬਰ ਪਲੇਟਾਂ ਤਾਂ ਅਜਿਹੀਆਂ ਹਨ ਉਹ ਮਾਲਕ ਆਪਣੇ ਆਪ ਨੂੰ ਇਹ ਦੱਸਦੇ ਹਨ ਕਿ ਉਹ ਤਾਂ ਬਹੁਤ ਬੇਡਰ, ਬਹਾਦਰ, ਸੂਰਮੇ ਅਤੇ ਖੁੰਖਾਰ ਕਿਸਮ ਦੇ ਹਨ। ਦੇਸ਼ ਅੱਤਵਾਦ ਦੇ ਨਾਲ ਲੜ  ਰਿਹਾ ਹੈ ਪਰ ਸਾਡੇ ਪੰਜਾਬੀਆਂ ਦੀਆਂ ਕਈ ਨੰਬਰ ਪਲੇਟਾਂ ਇਸ ਦਾ ਤਰਜ਼ਮਾ ਕਰਦੀਆਂ ਹਨ ਉਹ ਇਸ ਕਾਰ ਦੇ ਵਿਚ ਜਾ ਰਹੇ ਹਨ। ਕਈ ਨੰਬਰ ਪਲੇਟਾਂ ਤਾਂ ਅਜਿਹੀਆਂ ਹਨ ਜਿਹੜੀ ਦਸਦੀਆਂ ਹਨ ਕਿ ਉਸ ਨਾਲ ਪੰਗਾ ਨਾ ਲਿਓ ਨਹੀਂ ਤਾਂ…. ਕਈ ਨੰਬਰ ਪਲੇਟਾਂ ਤਾਂ ਐਨੀ ਚਿੜ ਦਿੰਦੀਆਂ ਹਨ ਕਿ ਲਗਦਾ ਹੈ ਕਿ ਇਕ ਦਿਨ ਇਹੀ ਨੰਬਰ ਪਲੇਟ ਪੂਰੇ ਭਾਰਤੀ ਭਾਈਚਾਰੇ ਨੂੰ ਸ਼ਰਮਸ਼ਾਰ ਕਰੇਗੀ ਜਦੋਂ ਇਸਦਾ ਤਰਜ਼ਮਾ ਕਰਕੇ ਵਿਭਾਗ ਕੋਲ ਪਹੁੰਚਿਆ। ਕਈ ਆਸ਼ਕੀ ਨੁਮਾ ਪਲੇਟਾਂ ਵੀ ਵੇਖਣ ਨੂੰ ਮਿਲਦੀਆਂ ਹਨ। ਕਈ ਗੱਡੀਆਂ ਦੇ ਉਤੇ ਹਥਿਆਰਾਂ ਅਤੇ ਤਲਵਾਰਾਂ ਦੀ ਤਸਵੀਰ ਵੀ ਵੇਖਣ ਨੂੰ ਮਿਲਦੀ ਹੈ ਅਤੇ ਕਈ ਲੋਕ ਆਪਣੇ ਆਪ ਨੂੰ ਵੱਡੇ ਲੜਾਕੂ ਵੀ ਸਾਬਿਤ ਕਰਨ ‘ਤੇ ਲੱਗੇ ਹੋਏ ਹਨ। ਮੈਂ ਅੱਜ ਬਹੁਤ ਸਾਰੀਆਂ ਨੰਬਰ ਪਲੇਟਾਂ ਬਾਰੇ ਜਦੋਂ ਸਰਚ ਕੀਤੀ ਤਾਂ ਸਾਰੀਆਂ ਪਲੇਟਾਂ ਪਹਿਲਾਂ ਹੀ ਵਿਕੀਆਂ ਹੋਈਆਂ ਹਨ। ਮੈਂ ਇਥੇ ਕਿਸੇ ਵੀ ਨੰਬਰ ਪਲੇਟ ਦਾ ਨਾਂਅ ਨਹੀਂ ਲਿਖ ਰਿਹਾ ਹੋ ਸਕਦਾ ਹੈ ਪ੍ਰਾਈਵੇਸੀ ਦਾ ਮਸਲਾ ਪੈਦਾ ਹੋ ਜਾਵੇ ਪਰ ਲੋਕਾਂ ਨੂੰ ਸਭ ਪਤਾ ਹੈ ਕਿ ਕਿਸ-ਕਿਸ ਤਰ੍ਹਾਂ ਦੀਆਂ ਨੰਬਰ ਪਲੇਟਾਂ ਇਥੇ ਲੱਗੀਆਂ ਮਿਲਦੀਆਂ ਹਨ। ਕੀਵੀ ਪਲੇਟਸ ਦੀ ਵੈਬਸਾਈਟ ਉਤੇ ਜਾਂ ਕਾਰ ਜਾਮ ਵੈਬਸਾਈਟ ਉਤੇ ਸਾਰਾ ਕੁਝ ਚੈਕ ਕੀਤਾ ਜਾ ਸਕਦਾ ਹੈ। ਕਈ ਲੋਕਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਸਿੱਖ ਭਾਈਚਾਰੇ ਨੂੰ ਨਗਰ ਕੀਰਤਨ ਦੌਰਾਨ ਨੰਗੀਆਂ ਕਿਰਪਾਨਾਂ ਲੈ ਕੇ ਗਤਕੇ ਦੇ ਜੌਹਰ ਵਿਖਾਉਣ ਉਤੇ ਵੀ ਵਿਚਾਰ ਕਰਨੀ ਚਾਹੀਦੀ ਹੈ।

ਦੇਸ਼ ਹਥਿਆਰਾਂ ਦੀ ਰੋਕਥਾਮ ਉਤੇ ਕੰਮ ਕਰ ਰਿਹਾ ਹੈ, ਅੱਤਵਾਦ ਦੇ ਨਾਲ ਦੋ ਹੱਥ ਹੋ ਰਿਹਾ ਹੈ, ਹਰ ਇਕ ਨੂੰ ਬਰਾਬਰਤਾ ਦੇ ਰਿਹਾ ਹੈ, ਹਰ ਧਰਮ ਦਾ ਸਤਿਕਾਰ ਕਰ ਰਿਹਾ ਹੈ ਪਰ ਅਸੀਂ ਕਿਤੇ ਨਾ ਕਿਤੇ ਆਪਣੇ ਆਪ ਲਈ ਫੋਕੀ ਵਾਹ-ਵਾਹ ਪਿੱਛੇ ਪਏ ਲਗਦੇ ਹਾਂ। ਚੰਗਾ ਹੋਵੇ ਜੇਕਰ ਇਸ ਸੁੰਦਰ ਦੇਸ਼ ਦੇ ਵਿਚ ਲੋਕਾਂ ਦੀ ਖਿੜੀ ਫੁੱਲਵਾੜੀ ਦੇ ਵਿਚ ਚਮੇਲੀ ਜਾਂ ਕਮਲ ਦਾ ਫੁੱਲ ਬਣ ਕੇ ਰਹੀਏ।

ਸੱਚ ਜਾਣਿਓ ਜਦੋਂ ਤੁਸੀਂ ਇਥੇ ਪੱਕੇ ਹੁੰਦੇ ਹੋ ਤਾਂ ਦੇਸ਼ ਤੁਹਾਨੂੰ ਗੋਦ ਲੈਂਦਾ ਹੈ ਅਤੇ ਜਦੋਂ ਨਾਗਰਿਕਤਾ ਲੈਂਦੇ ਹੋ ਤਾਂ ਦੇਸ਼ ਤੁਹਾਡੀ ਗੋਦ ਵਿਚ ਹੁੰਦਾ ਹੈ।

Install Punjabi Akhbar App

Install
×