ਕੀਵੀ ਲੋਟੋ ਇਸ ਹਫਤੇ ਆਪਣਾ ਜੈਕਪਾਟ 23 ਮਿਲੀਅਨ ਦੇ ਨਾਲ ਲੈ ਕੇ ਆ ਰਹੀ ਹੈ। ਲੋਕਾਂ ਨੇ ਜਿੱਥੇ ਭਾਰੀ ਗਿਣਤੀ ਵਿਚ ਟਿਕਟਾਂ ਦੀ ਖ੍ਰੀਦਦਾਰੀ ਕੀਤੀ ਹੈ ਉਥੇ ਆਪਣੇ-ਆਪਣੇ ਅੰਦਾਜ਼ੇ ਲਗਾਏ ਜਾ ਰਹੇ ਹਨ ਜੇਕਰ ਕਿਸੇ ਦੀ ਨਿਕਲੀ ਤਾਂ ਉਹ ਇਸ ਮਾਇਆ ਦਾ ਕੀ ਕਰੇਗਾ। ਇਸ ਤੋਂ ਪਹਿਲਾਂ ਮਾਰਚ 2012 ਦੇ ਵਿਚ 27 ਮਿਲੀਅਨ ਦੀ ਲੋਟੋ ਇਕ ਨੂੰ ਨਿਕਲੀ ਸੀ ਅਤੇ ਉਸਨੇ ਕਰਾਕਾ ਵਿਖੇ ਵੱਡਾ ਬੰਗਲਾ ਬਣਾਇਆ ਹੈ ਤੇ ਪ੍ਰਾਪਰਟੀ ਦੇ ਵਿਚ ਨਿਵੇਸ਼ ਕੀਤਾ ਹੋਇਆ ਹੈ। ਕਈਆਂ ਨੇ ਵਰਲਡ ਟ੍ਰੇਡ ਸੈਂਟਰ ਅਮਰੀਕਾ ਵਿਖੇ ਦੋ ਅਪਾਰਟਮੈਂਟ ਖ੍ਰੀਦਣ ਦੀ ਸਕੀਮ ਬਣਾਈ ਹੈ।