ਕੀਵੀ ਇੰਡੀਅਨ ਹਾਲ ਆਫ ਫੇਮ ਐਵਾਰਡਜ਼

– ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ‘ਇੰਡੀਅਨ ਵੀਕਐਂਡਰ’ ਵੱਲੋਂ ਆਯੋਜਿਤ ਐਵਾਰਡ ਸਮਾਰੋਹ ਵਿਚ ਕੀਤੀ ਸ਼ਿਰਕਤ
– ਡਾ. ਸ਼ਰਧ ਪਾਲ ਨੂੰ ‘ਕੀਵੀ ਇੰਡੀਅਨ ਹਾਲ ਆਫ ਫੇਮ’ ਐਵਾਰਡ
– ਜੀਤ ਸੱਚਦੇਵ ਨੂੰ ‘ਕੀਵੀ ਇੰਡੀਅਨ ਕਮਿਊਨਿਟੀ ਸਰਵਿਸ ਐਕਸਲੈਂਸ ਐਵਾਰਡ
– 18 ਸਾਲਾ ਮੁਸਕਾਨ ਦੇਵਤਾ ਨੂੰ ‘ਕੀਵੀ ਇੰਡੀਅਨ ਯੰਗ ਅਚੀਵਰ ਆਫ ਦਾ ਯੀਅਰ’ ਐਵਾਰਡ

NZ Pic 24 Aug-1
ਆਕਲੈਂਡ 2 ਅਗਸਤ  -ਦਾ ਇੰਡੀਅਨ ਵੀਕਐਂਡਰ ਜਿੱਥੇ ਆਪਣੇ 9 ਸਾਲ ਪੂਰੇ ਕਰਕੇ 10ਵੇਂ ਸਾਲ ਵਿਚ ਦਾਖਲ ਹੋ ਗਿਆ ਹੈ ਉਥੇ ਇਸ ਅਦਾਰੇ ਵੱਲੋਂ ਅੱਜ ਛੇਵਾਂ ‘ਕੀਵੀ ਇੰਡੀਅਨ ਹਾਲ ਆਫ ਫੇਮ’ ਐਵਾਰਡ ਸਮਾਰੋਹ ਸਕਾਈ ਸਿਟੀ ਵਿਖੇ ਕਰਵਾਇਆ ਗਿਆ। ਇਸ ਮੌਕੇ ਦੇਸ਼ ਦੀ ਪਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ, ਭਾਰਤੀ ਹਾਈ ਕਮਿਸ਼ਨਰ ਸ੍ਰੀ ਸੰਜੀਵ ਕੌਹਲੀ, ਆਕਲੈਂਡ ਦੇ ਮੇਅਰ ਸ੍ਰੀ ਫਿਲ ਗੌਫ, ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਡਾ. ਪਰਮਜੀਤ ਪਰਮਾਰ, ਹਾਊਸਿੰਗ ਮੰਤਰੀ ਸ੍ਰੀ ਫਿਲ ਟਾਇਫੋਰਡ, ਏਥਨਿਕ ਮੰਤਰੀ ਜੈਨੀ ਸਾਲੇਸਾ ਸਮੇਤ ਹੋਰ ਬਹੁਤ ਸਾਰੇ ਰਾਜਸੀ ਅਤੇ ਭਾਰਤੀ ਕਮਿਊਨਿਟੀ ਦੇ ਮੋਹਰੀ ਲੋਕ ਪਹੁੰਚੇ। ਇਸ ਸਮਾਰੋਹ ਦੇ ਵਿਚ ਸਮਾਜ ਸੇਵਕ ਸ੍ਰੀ ਪਰਮਜੀਤ ਰਾਏ ਸੱਚਦੇਵ (ਜੀਤ ਸੱਚਦੇਵ) ਨੂੰ ‘ਕੀਵੀ ਇੰਡੀਅਨ ਕਮਿਊਨਿਟੀ ਸਰਵਿਸ ਐਕਸਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ 1995 ਦੇ ਵਿਚ ਭਾਰਤੀਆ ਸਮਾਜ ਸੰਸਥਾ ਦੀ ਸਥਾਪਨਾ ਕੀਤੀ। ਉਨ੍ਹਾਂ ਨੂੰ ਕੁਈਨਜ਼ ਸਰਵਿਸ ਮੈਡਲ ਮਿਲ ਚੁੱਕਾ ਹੈ। ਇਸ ਤੋਂ ਬਾਅਦ 18 ਸਾਲਾ ਮੁਸਕਾਨ ਦੇਵਤਾ ਨੂੰ ‘ਕੀਵੀ ਇੰਡੀਅਨ ਯੰਗ ਅਚੀਵਰ ਆਫ ਦਾ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਕੁੜੀ ਜਿੱਥੇ ਅੰਗਹੀਣ ਹੀ ਸੀ ਉਥੇ ਇਸਦੇ ਕੰਮ ਕਿਤੇ ਜਿਆਦਾ ਹੱਦੋ ਵੱਧ ਸੰਪੂਰਨ ਹੁੰਦੇ ਜਾ ਰਹੇ ਸਨ। ਇਹ ਕੁੜੀ ਇਕ ਵਧੀਆ ਬੁਲਾਰਾ ਹੈ, ਰੇਡੀਓ ਉਤੇ ਪ੍ਰੋਗਰਾਮ ਪੇਸ਼ ਕਰਦੀ ਹੀ। ਸਭ ਤੋਂ ਅਹਿਮ ਐਵਾਰਡ ‘ਕੀਵੀ ਇੰਡੀਅਨ ਹਾਲ ਆਫ ਫੇਮ’ ਐਵਾਰਡ ਡਾ. ਸ਼ਰਧ ਪਾਲ ਨੂੰ ਦਿੱਤਾ ਗਿਆ। ਡਾ. ਸ਼ਰਧ ਪਾਲ ਨੇ ਚਮੜੀ ਦੇ ਕੈਂਸਰ ਦੇ ਇਲਾਜ ਲਈ ਅਣਥੱਕ ਮਿਹਨਤ ਕੀਤੀ ਹੈ। ਉਸਨੇ ਆਪਣੇ ਜੀਵਨ ਦਾ ਔਖਾ ਸਮਾਂ ਇਥੇ ਹੰਢਾਇਆ ਬਹੁਤ ਕੁਝ ਸੁਣਿਆ ਪਰ ਸਭ ਦੇ ਉਲਟ ਅੱਜ ਡਾਕਟਰੀ ਲਾਈਨ ਦੇ ਵਿਚ ਉਚ ਸਥਾਨ ਹਾਸਿਲ ਕੀਤਾ।
ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਆਪਣੇ ਸੰਬੋਧਨ ਵਿਚ ਭਾਰਤੀ ਲੋਕਾਂ ਦੀ ਖੂਬ ਪ੍ਰਸੰਸ਼ਾ ਕੀਤੀ। ਇਸੇ ਤਰ੍ਹਾਂ ਆਕਲੈਂਡ ਦੇ ਮੇਅਰ ਨੇ ਵੀ ਭਾਰਤੀਆਂ ਦੇ ਸਭਿਆਚਾਰ ਦੀ ਖਾਸ ਗੱਲਬਾਤ ਕੀਤੀ ਅਤੇ ਅਕਤੂਬਰ ਦੇ ਵਿਚ ਆ ਰਹੀ ਦਿਵਾਲੀ ਮੇਲੇ ਦਾ ਐਲਾਨ ਕੀਤਾ। ਇੰਡੀਅਨ ਵੀਕਐਂਡਰ ਦੇ ਡਾਇਰੈਕਟਰ ਸ੍ਰੀ ਭਵ ਢਿੱਲੋਂ ਨੇ ਵੀ ਇਸ ਮੌਕੇ ਆਪਣੇ ਸੰਬੋਧਨ ਦੇ ਵਿਚ ਆਏ ਮਹਿਮਾਨਾਂ ਦਾ ਅਤੇ ਸਟਾਫ ਦਾ ਧੰਨਵਾਦ ਕੀਤਾ। ਸ੍ਰੀ ਸੰਜੀਵ ਕੌਹਲੀ ਨੇ ਪ੍ਰਵਾਸੀ ਲੋਕਾਂ ਵੱਲੋਂ ਵਿਦੇਸ਼ਾਂ ਦੇ ਵਿਚ ਪਾਏ ਜਾ ਰਹੇ ਯੋਗਦਾਨ ਉਤੇ ਤਸੱਲ ਪ੍ਰਗਟ ਕੀਤੀ। ਅੰਤ ਇਹ ਸਮਾਰੋਹ ਭਾਰਤੀ ਲੋਕਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਵਧੀਆ ਤਰੀਕੇ ਨਾਲ ਸਰਾਹ ਗਿਆ। ਪੰਜਾਬੀ ਕੁੜੀਆਂ ਦਾ ਗਿੱਧਾ, ਇਕ ਡਾਂਸ ਗਰੁਪ ਦਾ ਨ੍ਰਿਤ ਅਤੇ ਲਾਈਵ ਮਿਊਜ਼ਕ ਵੀ ਕਾਬਲੇ ਤਰੀਫ ਰਿਹਾ।

Welcome to Punjabi Akhbar

Install Punjabi Akhbar
×