ਕਿਸਾਨ ਅੰਦੋਲਨਾਂ ਦੇ ਸ਼ਹੀਦਾ ਦੀ ਯਾਦ ਨੂੰ ਸਮਰਪਿਤ 29 ਦੀ ਕਿਸਾਨ ਰੈਲੀ ਰਹੀ ਪੰਜਾਬ ਦੀ ਇਤਹਾਸਿਕ ਵਿਸ਼ਾਲ ਰੈਲੀ

ttphotopawan01(1)ਕੇਂਦਰ ਤੇ ਪੰਜਾਬ ਸਰਕਾਰ ਦੀ ਾਰਪੋਰੇਟ ਘਰਾਣਿਆ ਪੱਖੀ ਖੁੱਲੀ ਮੰਡੀ ਦੀ ਨੀਤੀ ਤਹਿਤ ਦੇਸ਼ ਭਰ ਵਿਚ 31/2 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ਤੇ ਹਰ ਅੱਧੇ ਘੰਟੇ ਬਾਅਦ ਖੁਦਕੁਸ਼ੀ ਹੋ ਰਹੀ ਹੈ।ਪਰ ਸਰਕਾਰਾਂ ਵੱਲੋ ਕਿਸਾਨੀ ਕਰਜੇ ਖਤਮ ਕਰਨ ਜਾਂ ਫਸਲਾਂ ਦੇ ਲਾਹੇਵੰਦ ਭਾਅ ਦੇਣ ਦੀ ਕੋਈ ਪਹਿਲ ਨਹੀ ਕੀਤੀ ਜਾ ਰਹੀ।ਸੋ ਕਿਸਾਨੀ ਕਿਤੇ ਦੇ ਇਸ ਸੰਕਟਮਈ ਸਮੇ ਉਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਵੱਖ ਵੱਖ ਕਿਸਾਨ ਅੰਦੋਲਣਾ ਦੋਰਾਨ ਸ਼ਹੀਦ ਹੋਏ ਕਿਸਾਨ ਆਗੂਆਂ ਦੀ ਯਾਦ ਨੂੰ ਸਮਰਪਿਤ ਸੂਬਾ ਪੱਧਰੀ ਲੋਕ ਚੇਤਨਾ ਰੈਲੀ ਅੱਜ ਜਿਉਬਾਲਾ ਦੀ ਦਾਣਾ ਮੰਡੀ ਵਿਖੇ ਕੀਤੀ ਗਈ।ਜਿਸ ਵਿਚ ਪੰਜਾਬ ਭਰ ਤੋ ਹਜਾਰਾਂ ਕਿਸਾਨ ਮਜਦੂਰ ਬੀਬੀਆ ਤੇ ਨੋਜਵਾਨ ਆਪਣੇ ਨਾਲ ਰਸਦ ਪਾਣੀ ਲੈ ਕੇ ਬੜੇ ਉਤਸ਼ਾਹਤੇ ਜੋਸ਼ ਨਾਲ ਸ਼ਾਮਿਲ ਹੋਏ।ਇਸ ਰੈਲੀ ਵਿਚ ਬੀਬੀਆ ਆਪਣੇ ਬੱਚਿਆ ਨਾਲ ਵੱਡੀ ਗਿਣਤੀ ਵਿੱਚ ਹਾਜਰੀ ਇੱਕ ਵਖਰਾ ਦ੍ਰਿਸ਼ ਪੇਸ਼ ਕਰ ਰਹੀ ਸੀ।ਵਿਸ਼ਾਲ ਇਕੱਠ ਨੂੰ ਸੰਬੋਧਿਨ ਕਰਦਿਆ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ,ਸਵਿੰਦਰ ਸਿੰਘ ਚੁਤਾਲਾ,,ਸਰਵਣ ਸਿੰਗ ਪੰਧੇਰ,ਨੇ ਸ਼ਹੀਦਾ ਨੂੰ ਸ਼ਰਧਾਜਲੀ ਭੇਟ ਕੀਤੀ ਤੇ ਕਿਹਾ ਕਿ ਜਿਸ ਸਮੇ ਅੱਜ ਕਿਸਾਨ ਲਹਿਰ ਦੇ ਸ਼ਹੀਦਾ ਨੁੰ ਯਾਦ ਕਰ ਰਹੈ ਹਾਂ ਤਾ ਕੇਂਦਰ ਤੇ ਪੰਜਾਬ ਸਰਕਾਰ ਕਿਸਾਨ ਵਿਰੋਧੀ ਨੀਤੀਆ ਦੁਆਰਾ ਕਿਸਾਨੀ ਕਿੱਤਾ ਬਰਬਾਦ ਕਰਨ ਦੇ ਰਾਹੇ ਪੈ ਗਈਆ ਹਨ।ਸੋ ਇਸ ਲਈ ਜਥੇਬੰਧਕ ਤਾਕਤ ਨੂੰ ਮਜਬੂਤ ਕਰਕੇ ਆਰ,ਪਾਰਦੇ ਸ਼ਘੰਰਸ਼ ਵਿਢੱਣਾ ਹੀ ਸ਼ਹੀਦਾ ਨੂੰ ਸੱਚੀ ਸ਼ਰਧਾ ਹੋਵੇਗੀ।
ਇਸ ਮੋਕੇ ਸੁਖਵਿੰਦਰ ਸਿੰਘ ਸਭਰਾਂ,ਗੁਰਲਾਲ ਸਿੰਘ ਪੰਡੋਰੀ ਰਣ ਸਿੰਘ,ਗੁਰਬਚਨ ਸਿੰਘ ਚੱਬਾ,ਹਰਪ੍ਰੀਤ ਸਿੰਘ ਸਿਧਵਾ,ਨੇ ਇੱਕਠ ਨੂੰ ਸੰਬੋਧਿਨ ਕਰਦਿਆ ਜੋਰਦਾਰ ਮੰਗ ਕੀਤੀ ਕਿ

ਇਹਨਾ ਵਿਚਾਰਾ ਅਤੇ ਸਬੰਧੀ ਕੀਤੀ ਗਈ ਵਿਸ਼ਾਲ ਰੈਲੀ
1……. ਬਾਸਮਤੀ ਸਮੇਤ ਸਾਰੀਆ ਫਸਲਾ ਦੁ ਭਾਅ ਡਾ:ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਲਾਗਤ ਖਰਚਿਆ ਵਿਚ 50% ਮੁਨਾਫਾ ਜੋੜ ਕੇ ਅੇਲਾਣੇ ਜਾਣ,
2……. ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ,
3……. ਫਸਲੀ ਬੀਮਾ ਯੋਜਨਾ ਸਰਕਾਰੀ ਖਰਚੇ ਤੇ ਏਕੜ ਨੂੰ ਇਕਾਈ ਮੰਨ ਕੇ ਲਾਗੂ ਕੀਤਾ ਜਾਵੇ,
4……. ਖੇਤਾ ਵਿਚ ਕੰਮ ਕਰਦੇ 60 ਸਾਲਾ ਤੋ ਵਧ ਉਮਰ ਵਾਲੇ ਕਿਸਾਨ ਮਜਦੂਰਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿਤੀ ਜਾਵੇ,
5……. ਕਿਸਾਨ ਮਜਦੂਰਾ ਦਾ ਸਮੁੱਚਾ ਕਰਜਾ ਮੁਆਫ ਕੀਤਾ ਜਾਵੇ,
6……. ਮੋਜੂਦਾ ਪਾਸ ਕੀਤੇ ਕਰਜਾ ਰਾਹਤ ਬਿੱਲ ਨੂੰ ਰੱਦ ਕਰਕੇ ਕਿਸਾਨ ਪੱਖੀ ਬਿੱਲ ਪਾਸ ਕੀਤਾ ਜਾਵੇ,
7……. 21 ਫਰਵਰੀ 2014 ਨੂੰ ਹੋਏਲਾਠੀਚਾਜ ਸਬੰਧੀ ਲਿਖਤੀ ਸਮਝੋਤਾ ਲਾਗੂ ਕਰਕੇ ਬਾਦਲ ਸਰਕਾਰ 54 ਜਖਮੀ ਕਿਸਾਨਾ ਨੂੰ 25-25 ਹਜਾਰ ਤੇ ਸੰਦਾ ਦੀ ਟੁੱਟ ਭੱਜ ਦਾ 4 ਲੱਖ ਰੁਪਏ ਦਾ ਮੁਆਵਜਾ ,307 ਦਾ ਕੀਤਾ ਪਰਚਾ ਰੱਦ ਕੀਤਾ ਜਾਵੇ।
8……. 18 ਫਰਵਰੀ 2016 ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੇ ਫੈਸਲੇ ਲਾਗੂ ਕੀਤੇ ਜਾਣ।
9……. ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ।
10……. ਕਾਲਾ ਕਾਨੂੰਨ ਰੱਦ ਕੀਤਾ ਜਾਵੇ।
11……. ਪੰਜਾਬ ਦੇ ਪਾਣੀਆ ਦਾ ਫੈਸਲਾ ਰਿਪੇਰੀਅਰਨ ਕਾਨੂੰਨ ਮੁਤਾਬਿਕ ਕੀਤਾ ਜਾਵੇ।
12……. ਪੰਜਾਬ ਨੂੰ ਨਸ਼ਾ ਮੁੱਕਤ ਤੇ ਹਰ ਇੱਕ ਨਾਗਰਕਿ ਨੂੰ ਮੁਫਤ ਪੜਾਈ ਅਤੇ ਬੇਰੁਜਗਾਰਾ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਬੇਰੁਜਗਾਰੀ ਭੱਤਾ ਦਿਤਾ ਜਾਵੇ।
13……. 2003 ਐਕਟ ਰਾਹੀ ਬਿਜਲੀ ਖਪਤਕਾਰਾ ਨੂੰ ਪਾਏ ਕਰੋੜਾ ਰੁਪਏ ਦੇ ਜੁਰਮਾਨੇ ਤੇ ਕੀਤੇ ਪਰਚੇ ਰੱਦ ਕੀਤੇ ਜਾਣ।

ਇਸ ਮੋਕੇ ਬੀਬੀ ਦਵਿੰਦਰ ਕੋਰ ਕੱਲਾਂ,ਬੀਬੀ ਮਨਜੀਤ ਕੋਰ ਖਾਲਸਾ,ਜਗੀਰ ਕੋਰ,ਜਸਬੀਰ ਸਿੰਘ ਪਿੱਦੀ,ਸਵਿੰਦਰ ਸਿੰਘ ਹੋਸ਼ਿਆਰਪੁਰ,ਰਣਬੀਰ ਸਿੰਘ ਗੁਰਦਾਸਪੁਰ,ਬਲਜਿੰਦਰ ਸਿੰਘ ਜਲੰਧਰ,ਸੁਖਦੇਵ ਸਿੰਘ ਮੰਡ ਫਿਰੋਜਪੁਰ,ਸੁੱਖਾ ਸਿੰਘ ਠੱਠਾ,ਧੰਨਾ ਸਿੰਘ ਲਾਲੂ ਘੁੰਮਣ,ਲਖਵਿੰਦਰ ਸਿੰਘ ਪਲਾਸੋਰ,ਚਰਨ ਸਿੰਘ ਬੈਂਕਾ,ਮੇਹਰ ਸਿੰਘ ਤਲਵੰਡੀ,ਕਸ਼ਮੀਰ ਸਿੰਘ ਬਾਣੀਆ,ਜਵਾਹਰ ਸਿੰਘ ਟਾਂਡਾ, ਤੋ ਇਲਾਵਾ ਹੋਰ ਕਿਸਾਨ ਆਗੂ ਰੈਲੀ ਵਿਚ ਹਾਜਿਰ ਸਨ।

Welcome to Punjabi Akhbar

Install Punjabi Akhbar
×