ਦੇਸ ਭਰ ਵਿਚ ਚੱਲ ਰਹੇ ਕਿਸਾਨ/ਇਨਸਾਨ ਅੰਦੋਲਨ ਵਿਚ ਅਸਰਦਾਇਕ ਸਮੂਲੀਅਤ ਲਈ 50 ਜਨਤਕ ਜੱਥੇਬੰਦੀਆ ਅਧਾਰਤ ਸਾਂਝੇ ਮੰਚ ਦਾ ਗਠਨ

ਅੰਦੋਲਨ ਹਿੰਦੋਸਤਾਨ ਦੇ ਸਿਆਸੀ ਅਤੇ ਸਮਾਜਿਕ ਦ੍ਰਿਸ਼ ਵਿਚ ਜ਼ਿਕਰਯੋਗ ਤਬਾਦੀਲੀਆਂ ਦਾ ਕਾਰਣ ਬਣੇਗਾ- ਕੁਲਵੰਤ ਸਿੰਘ ਸੰਧੂ

ਕਿਸਾਨ ਅੰਦੋਲਨ ਨੇ ਸਾਰੇ ਸਮਾਜਿਕ ਵਖਰੇਵੇਂ ਦੂਰ ਕਰ ਕੇ ਸਾਰੇ ਵਰਗਾਂ ਇਕ ਸੂਤਰ ਵਿਚ ਪਰੋਅ ਦਿੱਤਾ ਹੈ- ਬੰਤ ਬਾਰੜ

ਕਿਸਾਨ ਅੰਦੋਲਨ ਤੋਂ ਸਭ ਤੋਂ ਵੱਧ ਰਾਜਨੀਤਿਕ ਲੋਕ ਡਰੇ ਹੋਏ ਹਨ -ਸੰਜੀਵਨ ਸਿੰਘ

ਲੇਖਕਾਂ/ਬੱਧੀਜੀਵੀਆਂ,ਰੰਗਕਰਮੀਆਂ,ਕਲਾਕਾਰਾਂ,ਮਜਦੂਰਾਂ,ਮੁਲਾਜ਼ਮਾਂ,ਵਕੀਲਾਂ,ਵਿਦਿਆਰਥੀਆਂ ਤੇ ਔਰਤਾਂ ਦੀਆਂ 50 ਜਨਤਕ ਜੱਥੇਬੰਦੀਆਂ ਦੇ 100 ਦੇ ਲਗਭਗ ਪ੍ਰਧਾਨ ਤੇ ਜਨਰਲ ਸਕੱਤਰਾਂ ਦੀ ਇਕ ਸਾਂਝੀ ਮੀਟਿੰਗ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਰਵਸ੍ਰੀ ਕੁਲਵੰਤ ਸਿੰਘ ਸੰਧੂ ਤੇ ਏਟਕ ਦੇ ਸੂਬਾ ਪ੍ਰਧਾਨ ਬੰਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਤਿੰਨ ਘੰਟੇ ਚੱਲੀ ਮੀਟਿੰਗ ਦੀ ਕਾਰਵਾਈ ਗੁਰਮੀਤ ਬਖਤੂਪੁਰਾ ਨੇ ਚਲਾਈ।ਸ੍ਰੀ ਕੁਲਵੰਤ ਸਿੰਘ ਸੰਧੂ ਨੇ ਪਹਿਲਾਂ ਪੰਜਾਬ ਤੇ ਹੁਣ ਦਿੱਲੀ ਦੇ ਬਾਰਡਰਾਂ ਉਪਰ ਛੇ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਸੰਪੇਖ ਜਾਣਕਾਰੀ ਦਿੰਦੇ ਕਿਹਾ ਕਿ ਇਸ ਅੰਦੋਲਨ ਵਿਚ ਹਰ ਵਰਗ ਦੀ ਸ਼ਮੂਲੀਅਤ ਲਾਜ਼ਮੀ ਹੈ।ਇਹ ਅੰਦੋਲਨ ਹਿੰਦੋਸਤਾਨ ਦੇ ਸਿਆਸੀ ਅਤੇ ਸਮਾਜਿਕ ਦ੍ਰਿਸ਼ ਵਿਚ ਜ਼ਿਕਰਯੋਗ ਤਬਾਦੀਲੀਆਂ ਦਾ ਕਾਰਣ ਬਣੇਗਾ।ਏਟਕ ਦੇ ਪ੍ਰਧਾਨ ਬੰਤ ਸਿੰਘ ਬਾਰੜ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਸਾਰੇ ਸਮਾਜਿਕ ਵਖਰੇਵੇਂ ਦੂਰ ਕਰ ਕੇ ਸਾਰੇ ਵਰਗਾਂ ਇਕ ਸੂਤਰ ਵਿਚ ਪਰੋਅ ਦਿੱਤਾ ਹੈ।
ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਤੋਂ ਸਭ ਤੋਂ ਵੱਧ ਰਾਜਨੀਤਿਕ ਲੋਕ ਡਰੇ ਹੋਏ ਹਨ। ਕਿਉਂਕਿ ਉਨਾਂ ਨੂੰ ਆਪਣੀ ਰਾਨਜੀਤਿਕ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ।ਇਪਟਾ ਦੇ ਦੇਸ਼ ਭਰ ਦੇ ਕਾਰਕੁਨ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਉਪਰ ਵੱਧ ਚੜ ਕੇ ਸ਼ਮੂਲੀਅਤ ਕਰ ਰਹੇ ਹਨ ਅਤੇ ਅੱਗੋਂ ਵੀ ਕਰਦੇ ਰਹਿਣਗੇ।ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਕਲਮਕਾਰ ਸੁਰਜੀਤ ਜੱਜ ਨੇ ਕਿਹਾ ਕਿ ਲੇਖਕ ਤੇ ਰੰਗਕਰਮੀ ਵਰਗ ਆਪਣੀਆਂ ਲਿਖਤਾਂ ਤੇ ਨਾਟਕਾਂ ਰਾਹੀਂ ਕਿਸਾਨ ਅੰਦੋਲਨ ਵਿਚ ਰੂਹ ਫੂਕਣ ਦੀ ਸੁਹਿਰਦ ਕੋਸ਼ਿਸ਼ ਕਰ ਰਿਹਾ ਹੈ।ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸੱਕਤਰ ਵਿੱਕੀ ਮਹੇਸਰੀ ਨੇ ਕਿਹਾ ਕਿ ਜਨਤਕ ਜੱਥੇਬੰਦੀਆਂ ਦਾ ਇਕ ਮੰਚ ਉਪਰ ਇੱਕਠੇ ਹੋਣਾ ਅੱਜ ਸਮੇਂ ਦੀ ਅਹਿਮ ਜ਼ਰੂਰਤ ਹੈ।
ਇਹ ਜਾਣਕਾਰੀ ਇਪਟਾ, ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦਿੰਦੇ ਕਿਹਾ ਕਿ ਜਨਤਕ ਜੱਥੇਬੰਦੀਆ ਦੇ ਸਾਰੇ ਬੁਲਾਰਿਆਂ ਨੇ ਜਨਤਕ ਜੱਥੇਬੰਦੀਆ ਵੱਲੋਂ ਕਿਸਾਨ ਅੰਦੋਲਨ ਦੀ ਯੋਜਨਾਬੱਧ ਤਰੀਕੇ ਨਾਲ ਮਦਦ ਕਰਨ ਲਈ ਜਨਤਕ ਜੱਥੇਬੰਦੀਆਂ ਦੇ ਸਾਂਝੇ ਮੰਚ ਦਾ ਗਠਨ ਕੀਤਾ।ਜਿਸ ਦੇ ਕੋਰੀਡੀਨੇਟਰ ਦੀ ਜ਼ੁੰਮੇਵਾਰੀ ਬੰਤ ਸਿੰਘ ਬਰਾੜ ਤੇ ਗੁਰਮੀਤ ਬਖਤੂਪੁਰਾ ਨੂੰ ਸੌਂਪੀ।

Install Punjabi Akhbar App

Install
×