ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਨੇ ਕਿਸਾਨ ਸੰਘਰਸ ਦੀ ਹਮਾਇਤ ਲਈ ਬਾਲਟੀਮੋਰ ’ਚ’ ਕੀਤੀ ਇਕਤਰਤਾ

ਚੋਧਰੀ ਰਕੇਸ਼ ਟਿਕੈਤ ਅਤੇ ਗੁਰਨਾਮ ਸਿੰਘ ਚੜੂਨੀ ਨੇ ਵੀਡੀਓ ਸੰਦੇਸ਼ ਰਾਹੀਂ ਕੀਤਾ ਸੰਬੋਧਨ

ਮੈਰੀਲੈਡ —ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਅਮਰੀਕਾ ਵੱਲੋ ਅੱਜ ਬਾਲਟੀਮੋਰ ’ਚ’ ਕਿਸਾਨੀ ਸੰਘਰਸ ਦੀ  ਹਿਮਾਇਤ ਕਰਨ ਲਈ ਇਕ ਇਕੱਤਰਤਾ  ਕੀਤੀ ਗਈ ਜਿਸ ਵਿੱਚ ਭਾਰੀ ਗਿਣਤੀ ’ਚ ਕਿਸਾਨ ਦਰਦੀਆਂ ਨੇ ਭਾਗ ਲਿਆ। ਇਸ ਇਕੱਤਰਤਾ  ’ਚ ਕਿਸਾਨੀ ਸੰਘਰਸ ਦੋਰਾਨ ਸ਼ਹੀਦ ਹੋਏ  500 ਤੋ ਵੱਧ  ਕਿਸਾਨਾਂ  ਨੂੰ  ਸ਼ਰਧਾਂਜਲੀ  ਭੇਂਟ ਕਰਨ ਲਈ ਇਕ ਮਿੰਟ ਦਾ ਮੌਨ ਧਾਰਨ  ਕੀਤਾ   ਗਿਆ। ਅਤੇ ਭਾਰਤ ਵਿੱਚ ਕਿਸਾਨੀ ਧਰਨਿਆਂ ਦੀ ਅਗਵਾਈ ਕਰ ਰਹੇ  ਚੋਧਰੀ ਰਕੇਸ਼ ਟਿਕੈਤ ਅਤੇ ਸ: ਗੁਰਨਾਮ  ਸਿੰਘ ਚੜੂਨੀ ਵੱਲੋ  ਵੀਡੀਓ ਸੰਦੇਸ਼  ਰਾਹੀਂ ਇਕੱਤਰਤਾ  ਨੂੰ ਸੰਬੋਧਨ ਕੀਤਾ ਗਿਆ।

ਇੰਨਾਂ ਦੋਨੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ  ਮੈਰੀਲੈਂਡ ਵੱਲੋ  ਦਿੱਤੇ  ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਸਾਨੀ ਸੰਘਰਸ  ਨੂੰ ਹੋਰ ਵੱਡੇ ਪੱਧਰ ਤੱਕ ਪਹੁੰਚਾਉਣ ਲਈ ਯਤਨ  ਕਰਦੇ  ਰਹਿਣ ਲਈ ਪ੍ਰਵਾਸੀਆ ਨੂੰ ਅਪੀਲ ਵੀ ਕੀਤੀ।ਇਸ ਇਕੱਤਰਤਾ ਨੂੰ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ , ਬਲਜਿੰਦਰ ਸਿੰਘ ਸੰਮੀ, ਗੁਰਚਰਨ ਸਿੰਘ ਵਰਲਡ  ਬੈਂਕ, ਚੰਚਲ ਸਿੰਘ , ਸ਼੍ਰੀ ਨਗੇਂਦਰ  ਰਾਓ,   ਪਵਨ   ਬੇਜਵਾੜਾ,  ਕਰਮਜੀਤ ਸਿੰਘ ਪੰਨੂ, ਗੁਰਵਿੰਦਰ ਸੇਠੀ,ਇੰਦਰਜੀਤ  ਸਿੰਘ   ਗੁਜਰਾਲ,   ਸਰਬਜੀਤ  ਸਿੰਘ ਢਿੱਲੋ, ਅਤੇ ਜੋਗਿੰਦਰ ਸਿੰਘ ਸਮਰਾ ਨੇ   ਸੰਬੋਧਨ ਕੀਤਾ।

ਬੁਲਾਇਆ ਨੇ ਆਪਣੇ  ਆਪਣੇ ਸੰਬੋਧਨ ਵਿੱਚ ਮੰਗ ਕੀਤੀ ਕਿ ਭਾਰਤ ਦੀ  ਮੋਦੀ ਸਰਕਾਰ ਨੂੰ ਚਾਹੀਦਾ ਹੈ ਉਹ ਤਿੰਨੇ ਕਾਨੂੰਨ ਰੱਦ ਕਰਕੇ ਭਾਰਤ ਦੇ ਕਿਸਾਨਾਂ ਨੂੰ ਰਾਹਤ ਦੇਵੇ ਅਤੇ ਕਿਸਾਨਾਂ ਉੱਤੇ ਕੀਤੇ ਗਏ ਪਰਚੇ  ਰੱਦ  ਕੀਤੇ ਜਾਣ।ਇੰਨਾਂ  ਆਗੂਆਂ ਨੇ ਕਿਹਾ ਕਿ ਕਿਸਾਨੀ ਸੰਘਰਸ  ਜਦੋ ਤੱਕ ਵੀ ਚੱਲੇਗਾ ਅਸੀਂ ਉਸ ਦੀ ਪੂਰੀ ਹਮਾਇਤ ਕਰਦੇ ਰਹਿਣਗੇ। ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਦੇ ਇੰਚਾਰਜ ਸ: ਬਲਜਿੰਦਰ ਸਿੰਘ ਸੰਮੀ ਨੇ ਦੱਸਿਆ ਕਿ ਇਹ ਇਕ ਇਤਿਹਾਸਕ ਦਿਨ ਹੈ ਜਦੋ ਸੰਯੁਕਤ ਕਿਸਾਨ ਮੋਰਚਾ ਦੇ ਰਾਸ਼ਟਰੀ ਆਗੂਆਂ ਨੇ ਵਿਦੇਸ਼ ਵਿੱਚ ਪਹਿਲੀ ਵਾਰ ਪ੍ਰਵਾਸੀ ਭਾਰਤੀਆਂ ਨੂੰ  ਸੰਬੋਧਨ ਕੀਤਾ ਹੈ। ਉਹਨਾਂ  ਕਿਹਾ ਕਿ   ਚੋਧਰੀ  ਰਕੇਸ਼   ਟਿਕੈਤ   ਨੇ   ਆਪਣੇ   ਵੀਡੀਓ  ਸੰਦੇਸ਼ ਵਿੱਚ  ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਦੀ ਸਥਾਪਨਾ  ਲਈ ਪ੍ਰਵਾਸੀ ਕਿਸਾਨ ਦਰਦੀਆਂ ਦਾ ਵਿਸੇਸ ਕੀਤਾ ਹੈ। ਅਤੇ  ਸਾਨੂੰ ਉਹਨਾਂ  ਦੇ ਵੀਡੀਓ ਸੰਦੇਸ਼ ਤੋ ਬਹੁਤ ਹੋਸਲਾ ਮਿਲਿਆਂ  ਹੈ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ  ਕਿਸਾਨ ਸੰਘਰਸ  ਦੇ ਹੱਕ  ਵਿੱਚ ਹੋਰ ਵੀ ਕਾਰਜ ਕਰਨ ਲਈ ਯਤਨਸ਼ੀਲ ਰਹਾਂਗੇ।

Welcome to Punjabi Akhbar

Install Punjabi Akhbar
×
Enable Notifications    OK No thanks