ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ 

  • ਸਥਾਨਕ ਸੰਗਤ ਅਤੇ ਸੰਸਦ ਮੈਂਬਰਾਂ ਲਗਵਾਈ ਹਾਜ਼ਰੀ
NZ PIC 1 Dec-1C
(ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਹੜੇ ‘ਚ ਹੋਏ ਕੀਰਤਨ ਸਮਾਮਗ ਵੇਲੇ ਹਜ਼ੂਰੀ ਰਾਗੀ ਕੀਰਤਨ ਕਰਦੇ ਹੋਏ ਅਤੇ ਇਸ ਮੌਕੇ ਜੁੜੀਆਂ ਸੰਗਤਾਂ)

ਸਿੱਖ ਭਾਈਚਾਰੇ ਵੱਲੋ ਅਗਲ੍ਹਾ ਵਰ੍ਹਾ ਪਹਿਲੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ। ਅਗਲੇ ਸਾਲ ਹੋਣ ਵਾਲੇ ਸਮਾਗਮਾਂ ਨੂੰ ਵਿਦੇਸ਼ਾਂ ਦੇ ਵਿਚ ਵੀ ਸਰਕਾਰੀ ਤਵੱਜੋਂ ਮਿਲੇ, ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਦੇਸ਼ ਦੀ ਰਾਜਧਾਨੀ ਵਲਿੰਗਟਨ ਵਸਦੇ ਸਿੱਖਾਂ ਨੇ ਪਹਿਲੀ ਵਾਰ ਉਦਮ ਕਰਕੇ ਪਾਰਲੀਮੈਂਟ ਦੇ ਵਿਹੜੇ ਕੱਲ੍ਹ ਸਵੇਰੇ ਕੀਰਤਨ ਸਮਾਗਮ ਕਰਵਾਇਆ। 150 ਤੋਂ ਉਪਰ ਸਿੱਖ ਭਾਈਚਾਰੇ ਦੇ ਲੋਕ ਸੰਗਤ ਰੂਪ ਵਿਚ ਇਕੱਤਰ ਹੋਏ ਅਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਕੀਰਤਨੀ ਜੱਥੇ ਭਾਈ ਦਲਬੀਰ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਸੰਸਦ ਭਵਨ ਚੋਂ ਚਾਰ ਸਾਂਸਦ ਵੀ ਇਸ ਮੌਕੇ ਪੁਜੇ ਜਿਨ੍ਹਾਂ ਵਿੱਚੋ ਮੈਂਬਰ ਪਾਰਲੀਮੈਂਟ ਸ੍ਰੀ ਕ੍ਰਿਸ ਬਿਸ਼ਪ ਅਤੇ ਵਲਿੰਗਟਨ ਸੈਂਟਰਲ ਸਿਟੀ ਸਾਂਸਦ ਨਿਕੋਲਾ ਵਿਲੀਜ਼ ਕੁਝ ਦਿਨ ਪਹਿਲਾਂ ਵੀ ਗੁਰਪੁਰਬ ਮੌਕੇ ਗੁਰਦੁਆਰਾ ਸਾਹਿਬ ਆਏ ਸਨ। ਇਸ ਤੋਂ ਇਲਾਵਾ ਐਮ. ਪੀ. ਬਰੈਟ ਹੱਡਸਨ ਅਤੇ ਐਮ. ਪੀ. ਡਾ. ਪਰਮਜੀਤ ਕੌਰ ਪਰਮਾਰ ਵੀ ਪਹੁੰਚੇ ਅਤੇ ਸੰਗਤ ਨੂੰ ਵਧਾਈ ਦਿੱਤੀ। ਸਾਰੇ ਸੰਸਦ ਮੈਂਬਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ, ਸੰਗਤਾਂ ਨਾਲ ਤਸਵੀਰਾਂ ਖਿਚਵਾਈਆਂ ਅਤੇ ਹੋਰ ਸਿੱਖ ਧਰਮ ਬਾਰੇ ਧਾਰਮਿਕ ਜਾਣਕਾਰੀ ਹਾਸਿਲ ਕੀਤੀ। ਏਥਨਿਕ ਮੰਤਰੀ ਜੈਨੀ ਸਾਲੇਸਾ ਵੱਲੋਂ ਗੁਰਪੁਰਬ ਵਾਲੇ ਦਿਨ ਪਹਿਲਾਂ ਹੀ ਇਕ ਵਧਾਈ ਪੱਤਰ ਜਾਰੀ ਕਰ ਦਿੱਤਾ ਗਿਆ ਸੀ। ਅੱਜ ਦੇ ਕੀਰਤਨ ਸਮਾਗਮ ਦੇ ਬਾਅਦ ਸੰਗਤਾਂ ਦੀ ਸਹੂਲਤ ਮੁਤਾਬਿਕ ਲੰਗਰ ਵੀ ਵਰਤਾਇਆ ਗਿਆ। ਗੁਰਦੁਆਰਾ ਮੈਨੇਜਮੈਂਟ ਵੱਲੋਂ ਆਈ ਸੰਗਤ ਦਾ, ਸੰਸਦ ਮੈਂਬਰਾਂ ਅਤੇ ਤਕੀਰਤਨ ਸਮਾਗਮ ਦੀ ਇਜ਼ਾਜਤ ਦੇਣ ਲਈ ਸਪੀਕਰ ਸਾਹਿਬ ਦਾ ਧੰਨਵਾਦ ਕੀਤਾ ਗਿਆ।

Welcome to Punjabi Akhbar

Install Punjabi Akhbar
×
Enable Notifications    OK No thanks