ਝੱਮਟ ਪਰਿਵਾਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਕੀਰਤਨ ਸਮਾਗਮ 26 ਅਕਤੂਬਰ ਨੂੰ

ਬੀਬੀ ਸਵਰਨ ਕੌਰ (80) ਜੋ ਕਿ ਸੰਨ 1995 ਦੇ ਵਿਚ ਨਿਊਜ਼ੀਲੈਂਡ ਆਏ ਸਨ ਦੇ ਪੋਤਰੇ ਕਮਲਜੀਤ ਸਿੰਘ ਵਾਸੀ ਜੰਡੂਸਿੰਘਾ (ਪੰਜਾਬ) ਸਪੁੱਤਰ ਬਲਵਿੰਦਰ ਸਿੰਘ (ਸਾਬਕਾ ਸਰਪੰਚ ਤੇ ਮੌਜੂਦਾ ਕੋਆਪਰੇਟਵਿ ਸੁਸਾਇਟੀ ਪ੍ਰਧਾਨ) ਅਤੇ ਸਰਬਜੀਤ ਸਿੰਘ ਝਮੱਟ ਸਪੁੱਤਰ ਕੁਲਵਿੰਦਰ ਸਿੰਘ ਝੱਮਟ (ਜੰਡੂ ਸਿੰਘਾ ਵਾਲੇ) ਵਾਸੀ ਪਾਪਾਕੁਰਾ ( ਨਿਊਜ਼ੀਲੈਂਡ) 21 ਸਾਲ ਦੇ ਹੋ ਰਹੇ ਹਨ। ਇਸ ਦੋਹਰੀ ਖੁਸ਼ੀ ਦੇ ਵਿਚ ਬੀਬੀ ਸਵਰਨ ਕੌਰ ਦੇ ਪਰਿਵਾਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਵਿਖੇ 24 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਠ ਪਾਠ ਆਰੰਭ ਕਰਕੇ ਸੰਗਤ ਦੇ ਨਾਲ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ। ਅਖੰਠ ਪਾਠ ਸਾਹਿਬ ਦੇ ਭੋਗ 26 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਪੈਣਗੇ ਅਤੇ ਫਿਰ ਕੀਰਤਨ ਸਮਾਗਮ 1 ਵਜੇ ਤੱਕ ਚੱਲਣਗੇ। ਪਰਿਵਾਰ ਦੀਆਂ ਖੁਸ਼ੀਆਂ ਦੇ ਵਿਚ ਸ਼ਾਮਿਲ ਹੋਣ ਦੇ ਲਈ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਸੰਤ ਨਿਰਮਲ ਦਾਸ ਜੌੜੇ ਵਾਲੇ (ਪ੍ਰਧਾਨ ਸਾਧੂ ਸਮੁਦਾਇ) ਵੀ ਪਹੁੰਚ ਰਹੇ ਹਨ ਜੋ ਕਿ ਕਥਾ ਵਿਚਾਰ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਵੀਰ ਸਿੰਘ ਹੁਸ਼ਿਆਰਪੁਰ ਵਾਲੇ ਵੀ ਆਪਣੇ ਜੱਥੇ ਸਮੇਤ ਸ਼ਬਦ ਕੀਰਤਨ ਕਰਨਗੇ।

Welcome to Punjabi Akhbar

Install Punjabi Akhbar
×
Enable Notifications    OK No thanks