ਗੁਰੂ ਘਰ ਉਸਲੋ ਵਿਖੇ ਹਫਤਾਵਰੀ ਕੀਰਤਨ ਦਰਾਬਾਰ ਕਰਵਾਇਆ ਗਿਆ: ਐਡਵੋਕੇਟ ਐਚ ਐਸ ਫੂਲਕਾ ਨੇ ਕੀਤਾ ਸੰਗਤਾਂ ਨੂੰ ਸੰਬੋਧਿਤ

kirtan
ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਉਸਲੋ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਹਫਤਾਵਰੀ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਬੀਬੀ ਜਗਦੀਪ ਕੌਰ,ਗੁਰਦੀਪ ਕੌਰ ਅਤੇ ਅਮ੍ਰਿਤਪਾਲ ਸਿੰਘ ਦਾ ਇੰਟਰਨੈਸਨਲ ਕੀਰਤਨ ਜੱਥਾ ਸੰਗਤਾਂ ਨੇ ਆਪਣੇ ਰੂਹਨੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਤੋ ਉਪਰੰਤ ਗੁਰੂਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਨੇ ਕੀਰਤਨ ਕੀਤਾ।ਇਸ ਤੋਂ ਬਾਅਦ ਇੰਗਲੈਂਡ  ਤੋਂ ਆਏ ਬੀਬੀ ਜਗਦੀਪ ਕੌਰ,ਗੁਰਦੀਪ ਕੌਰ ਅਤੇ ਅਮ੍ਰਿਤਪਾਲ ਸਿੰਘ ਦੇ ਕੀਰਤਨੀ ਜੱਥੇ ਨੇ ਤੇਰਾ ਭਾਣਾਂ ਮੀਠਾ ਲਾਗੇ ਸਬਦ ਨਾਲ ਸੁਰੂਆਤ ਕਰਦੇ ਹੋਏ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਦਾ ਕੀਰਤਨ ਕਰਕੇ ਆਈ ਸੰਗਤ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਰੱਬੀ ਬਾਣੀ ਵਿੱਚ ਲੀਨ ਕੀਤਾ।ਅੰਤ ਵਿੱਚ ਇਸ  ਨੋਬਲ ਪੁਰਸਕਾਰ ਵਿੱਚ ਸਿਰਕਤ ਕਰਨ ਲਈ ਆਏ ਦਿੱਲੀ ਹਾਈ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਸਿੱਖ ਸੰਗਤਾਂ ਨੂੰ ਸਿੱਖ ਦੰਗਿਆਂ ਦੇ ਦੂਖਦਾਈ ਘਟਨਾਂਕ੍ਰਮ ਬਾਰੇ ਆਪਣੇ ਵਿਚਾਰ  ਸੰਗਤਾਂ ਨਾਲ ਸਾਂਝੇ ਕੀਤੇ।ਜਿਸ ਦੋਰਾਨ ਉਹਨਾਂ ਕਿਹਾ ਕਿ ਕੌਮ ਉਪਰ ਜੋ ਤਸੱਦੱਦ ਹੋਏ ਉਸ ਲਈ ਇਨਸਾਫ ਦੀ ਮੰਗ ਵਾਸਤੇ ਉਹ ਰਹਿੰਦੀ ਜਿੰਦਗੀ ਤੱਕ ਸਘੰਰਸ ਕਰਦੇ ਰਹਿਣਗੇ ।ਇਸ ਤੋਂ ਇਲਾਵਾ ਉਹਨਾਂ ਨੇ ਇੱਥੋ ਦੇ ਭਾਈਚਾਰੇ ਨੂੰ ਆਪਣੀ ਮਿੱਟੀ ਦੇ ਨਾਲ ਜੁੜੇ ਰਹਿਣ ਦੇ ਨਾਲ ਨਾਲ ਨਾਰਵੇ ਦੇ ਲੋਕਾਂ ਵਿੱਚ ਵੀ ਆਪਣੀ ਪਹਿਚਾਣ ਬਣਾਉਣ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਪ੍ਰਧਾਨ ਪਰਮਜੀਤ ਸਿੰਘ,ਉੱਪ ਪ੍ਰਧਾਨ ਕਮਲਜੀਤ ਸਿੰਘ,ਸਕੱਤਰ ਅਮਨਦੀਪ  ਕੌਰ,ਖੁਜਾਨਚੀ ਨਿਰਮਲ ਕੌਰ,ਮੈਂਬਰਾਂ ਸਵਿੰਦਰ ਸਿੰਘ,ਮਲਕੀਤ ਸਿੰਘ,ਅਮਰਜੀਤ ਕੌਰ,ਸੁਰਿੰਦਰ ਕੌਰ,ਨਛੱਤਰ ਕੌਰ,ਜਸਵਿੰਦਰ ਕੌਰ,ਜਸਵੀਰ ਕੌਰ ਆਦਿ ਨੇ ਉਹਨਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ।

Install Punjabi Akhbar App

Install
×