ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਬੀਤੇ ਕੱਲ੍ਹ ਨਿਊਜ਼ੀਲੈਂਡ ਪਹੁੰਚੇ। ਅੱਜ ਉਨ੍ਹਾਂ ਆਪਣਾ ਪਹਿਲਾ ਦਿਨ ਦਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਅਤੇ ਸ਼ਾਮ ਦਾ ਦੀਵਾਨ ਟੌਰੰਗਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਜਾਇਆ। ਕੱਲ੍ਹ ਤੋਂ ਰੋਜ਼ਾਨਾ ਸ਼ਾਮ 7 ਤੋਂ 8 ਵਜੇ ਤੱਕ ਵਿਸ਼ੇਸ਼ ਕੀਰਤਨ ਸਮਾਗਮ ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਸਜਿਆ ਕਰਨਗੇ ਅਤੇ ਇਹ 23 ਅਕਤੂਬਰ ਬੰਦੀ ਛੋੜ ਦਿਵਸ ਤੱਕ ਇਸੀ ਤਰ੍ਹਾਂ ਜਾਰੀ ਰਹਿਣਗੇ। ਅੱਜ ਦੇ ਇਸ ਸਮਾਗਮ ਵਿਚ ਭਾਈ ਇੰਦਰਜੀਤ ਸਿੰਘ ਜੀ ਦਾ ਇਕ ਬਹੁਤ ਹੀ ਹਰਮਨ ਪਿਆਰਾ ਸ਼ਬਦ ‘ਏਹ ਜੋ ਦੁਨੀਆ’ ਇਕ ਘੰਟੇ ਤੱਕ ਗਾਇਨ ਕੀਤਾ। ਬੀਤੇ ਕਈ ਮਹੀਨਿਆਂ ਤੋਂ ਇਥੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਕੀਰਤਨ ਦੀ ਸੇਵਾ ਕਰ ਰਹੇ ਭਾਈ ਜਸਵੀਰ ਸਿੰਘ ਰਿਆੜ ਦੇ ਕੀਰਤਨੀ ਜੱਥੇ ਨੂੰ ਵਿਦਾਇਗੀ ਦਿੱਤੀ ਗਈ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਹਫਤਾਵਾਰੀ ਦੀਵਾਨ ਦੇ ਵਿਚ ਗੁਰੂ ਕੇ ਲੰਗਰ ਦੀ ਸੇਵਾ ਸ. ਕਾਬਲ ਸਿੰਘ ਅਟਵਾਲ ਦੇ ਪਰਿਵਾਰ ਵੱਲੋਂ ਕਰਵਾਈ ਗਈ।