ਕਿਰਨ ਬੇਦੀ ਹੋਈ ਭਾਵੁਕ, ਸੇਵਾ ਦਾ ਕੀਤਾ ਵਾਅਦਾ

kiranbediਸਖ਼ਤ ਪੁਲਿਸ ਅਧਿਕਾਰੀ ਦੇ ਅਕਸ ਵਾਲੀ ਤੇ ਦਿੱਲੀ ‘ਚ ਭਾਜਪਾ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਅੱਜ ਇਕ ਰੋਡ ਸ਼ੋਅ ਦੌਰਾਨ ਭਾਵੁਕ ਹੋ ਗਈ ਅਤੇ ਕਿਹਾ ਕਿ ਉਹ ਲੋਕਾਂ ਦੇ ਪਿਆਰ ਦੇ ਕਰਜ਼ ਨੂੰ ਆਪਣੀ ਸੇਵਾ ਦੇ ਰਾਹੀਂ ਵਾਪਸ ਕਰੇਗੀ। ਕ੍ਰਿਸ਼ਨਾ ਨਗਰ ਸੀਟ ‘ਤੇ ਰੋਡ ਸ਼ੋਅ ਦੌਰਾਨ ਬੇਦੀ ਲੋਕਾਂ ਦੇ ਪਿਆਰ ਤੋਂ ਭਾਵੁਕ ਹੋ ਗਈ। ਬੇਦੀ ਕ੍ਰਿਸ਼ਨਾ ਨਗਰ ਤੋਂ ਆਪਣੀ ਪਹਿਲੀ ਚੋਣ ਲੜ ਰਹੀ ਹੈ। ਇਸ ਦੌਰਾਨ ਕਿਰਨ ਬੇਦੀ ਨੇ ਕਿਹਾ ਕਿ ਕੇਜਰੀਵਾਲ ਅਜਿਹੇ ਵਿਅਕਤੀ ਹਨ ਜੋ ਕਿਸੇ ਵੀ ਸੂਰਤ ‘ਚ ਖ਼ਬਰਾਂ ‘ਚ ਬਣੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ ਅਤੇ ਨਕਾਰਾਤਮਕਤਾ ਉਨ੍ਹਾਂ ਨੂੰ ਪਸੰਦ ਆਉਂਦੀ ਹੈ।

Install Punjabi Akhbar App

Install
×