ਪੱਛਮੀ ਆਸਟੇ੍ਲੀਆ ‘ਚ ਫਰੀਮੈਨਟਲ ਉਪਨਗਰ ਗੁਰਦਾ ਰੋਗ ਨਾਲ ਸਭ ਵੱਧ ਪੀੜਤ

image-23-05-16-07-55ਗੁਰਦਾ ਸਿਹਤ ਆਸਟੇ੍ਲੀਆ ਦੀ ਕੌਮੀ ਰਿਪੋਰਟ ਵਿੱਚ ਪੱਛਮੀ ਆਸਟੇ੍ਲੀਆ ਦਾ ਫਰੀਮੈਨਟਲ ਉਪਨਗਰ ਗੁਰਦਾ ਰੋਗ ਨਾਲ ਸਭ ਤੋਂ ਵੱਧ ਪੀੜਤ ਪਾਇਆ ਗਿਆ ਅਤੇ ਕੌਮੀ ਪੱਧਰ ਤੇ ਇਸ ਖੇਤਰ ਦਾ ਪੰਜਵਾਂ ਸਥਾਨ ਹੈ। ਰਿਪੋਰਟ ਵਿੱਚ ਪਤਾ ਲੱਗਿਆ ਕਿ 30600 ਪੀੜਤਾਂ ਵਿਚੋਂ 14.5 ਫੀਸਦੀ ਫਰੀਮੈਨਟਲ ਅਤੇ ਇਸਦੇ ਆਲੇ ਦੁਆਲੇ ਦੇ ਉਪਨਗਰਾਂ  ਰਹਿਣ ਵਾਲੇ ਨੌਜਵਾਨਾਂ ਵਿੱਚ ਗੁਰਦੇ ਦੀ ਬੀਮਾਰੀ ਦੇ ਸੰਕੇਤ ਦੇਖਣ ਨੂੰ ਮਿਲੇ, ਜਦੋਂ ਕਿ ਕੌਮੀ ਪੱਧਰ ਤੇ ਇਹ ਔਸਤ 10 ਫੀਸਦੀ ਹੈ। ਪੱਛਮੀ ਆਸਟੇ੍ਲੀਆ ਦਾ ਦੂਜਾ ਉਚ ਖਤਰਾ ਖੇਤਰ ਦੱਖਣ-ਪੱਛਮ ਹੈ ਇਹ ਕੌਮੀ ਸਤਰ ਤੇ ਚੋਟੀ ਦੇ 20 ਸਥਾਨਾਂ ਵਿਚੋਂ 12ਵੇਂ ਸਥਾਨ ਤੇ ਹੈ ਅਤੇ 34600 ਪੀੜਤਾਂ ਵਿਚੋਂ 13.8 ਫੀਸਦੀ ਦੀ ਔਸਤ ਨਾਲ ਗੁਰਦਾ ਰੋਗ ਦੇ ਚਿੰਨ ਬਾਲਗ਼ਾਂ ਵਿੱਚ ਮਿਲੇ।

ਆਸਟੇ੍ਲੀਆ ਵਿੱਚ ਪ੍ਰਤੀ ਦਿਨ 60 ਲੋਕਾਂ ਦੀ ਗੁਰਦਾ ਰੋਗ ਨਾਲ ਮੌਤ ਹੁੰਦੀ ਹੈ। ਕੌਮੀ ਪੱਧਰ ਤੇ ਦੱਖਣ- ਪੂਰਬ ਨਿਊ ਸਾਊਥ ਵੇਲਜ ਅਤੇ ਅੰਦਰੂਨੀ-ਪੱਛਮੀ ਸਿਡਨੀ ਇਲਾਕੇ ਸੂਚੀ ਵਿੱਚ ਚੋਟੀ ਤੇ ਹਨ। ਇਹ ਸਰਵੇ ਗੁਰਦਾ ਸਿਹਤ ਆਸਟ੍ਰੇਲੀਆ ਦੀ ਸਿਫ਼ਾਰਸ਼ ਤੇ ਅੰਕੜਾ ਬਿਊਰੋ ਵੱਲੋਂ ਗੁਰਦਾ ਰੋਗ ਪੀੜਤ ਖੇਤਰ ਲੋਕਾਂ ਦਾ ਅਨੁਪਾਤ ਵਿਸ਼ਲੇਸ਼ਣ ਕਰਨ ਲਈ ਕੀਤਾ। ਸੰਸਥਾ ਦੀ ਮੁੱਖ ਕਾਰਜਕਾਰੀ ਐਨ ਵਿਲਸਨ ਨੇ ਦੱਸਿਆ ਗੁਰਦਾ ਰੋਗ ਨੂੰ ਚੁੱਪ ਕਾਤਲ ਦੇ ਤੌਰ ਤੇ ਜਾਣਿਆ ਗਿਆ ਕਿਉਂਕਿ ਬਿਨਾ ਕੋਈ ਲੱਛਣ ਦਿਖਾਏ ਗੁਰਦਾ 90 ਪ੍ਰਤੀਸਤ ਤੱਕ ਖਤਮ ਹੋ ਜਾਂਦਾ ਹੈ ਅਤੇ ਇਸ ਬੀਮਾਰੀ ਦੇ ਜੋਖਮ ਕਾਰਕ ਸੂਗਰ, ਹਾਈ ਬਲੱਡ ਪ੍ੈਸ਼ਰ, ਦਿਲ ਦਾ ਰੋਗ, ਮੋਟਾਪਾ ਤੇ ਸਿਗਰਟਨੋਸੀ ਹਨ।
ਸਾਲ 2014-2015 ਵਿੱਚ ਸਭ ਤੋਂ ਵੱਧ ਲੋਕ ਹਸਪਤਾਲਾਂ ਵਿੱਚ ਗੁਰਦਾ ਡਾਇਲਿਸਸ ਇਲਾਜ ਲਈ ਦਾਖਲ ਹੋਏ।

Install Punjabi Akhbar App

Install
×