ਆਸਟੇ੍ਲੀਆ ਮਹਿਲਾ ਭਲਾਈ ਵਰਕਰ ਨੂੰ ਅਗਵਾਕਾਰਾਂ ਨੇ ਕੀਤਾ ਰਿਹਾਅ

image-29-04-16-08-36

ਪੱਛਮੀ ਆਸਟੇ੍ਲੀਆ ਦੀ ਕੇਰੀ ਜੇਨ ਵਿਲਸਨ (60) ਜੋ ਸਹਾਇਤਾ ਏਜੰਸੀ  ਜਰਡੌਜੀ ਦੀ ਡਾਈਰੈਕਟਰ ਹੈ। ਅਫ਼ਗ਼ਾਨਿਸਤਾਨ  ਵਿੱਚ  ਮਹਿਲਾ ਭਲਾਈ ਕਾਰਜਾਂ ਵਾਸਤੇ ਕੰਮ ਰਹੀ ਹੈ , ਉਸਨੂੰ ਬੰਦੂਕ ਦੀ ਨੋਕ ਤੇ ਅਣਪਛਾਤਿਆਂ ਵੱਲੋਂ  ਜਲਾਲਾਬਾਦ ਸ਼ਾਖਾ ਦਫਤਰ ਤੋਂ  ਅਗਵਾ ਕਰ ਲਿਆ ਸੀ। ਪਿਛਲੇ 20 ਸਾਲਾਂ ਤੋਂ  ਮਹਿਲਾਵਾਂ ਦੀ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀ ,ਇਸੇ ਮਿਸ਼ਨ ਨੂੰ ਲੈਕੇ ਲੜਾਈ ਤੋਂ ਬਾਅਦ ਅਫ਼ਗ਼ਾਨਿਸਤਾਨ ਗਈ ਸੀ। ਕੇਰੀ ਦੇ ਪਿਤਾ ਬਰਾਇਨ ਵਿਲਸਨ ਨੇ ਦੱਸਿਆ ਕਿ ਅਪਣੀ ਧੀ ਦੀ ਸੁਰੱਖਿਆ ਨੂੰ ਲੈਕੇ ਬਹੁਤ ਚਿੰਤਾ ਸੀ , ਪੰ੍ਤੂ ਹੁਣ ਮਿਸਟਰ ਅਕੂਆ , ਜਿਹੜਾ ਜਰਡੌਜੀ ਦਾ ਸਾਬਕਾ ਡਾਈਰੈਕਟਰ ਤੇ ਕਾਬਲ-ਅਧਾਰਿਤ ਯੂਐਨਉ ਵਰਕਰ  ਅਤੇ  ਆਾਸਟ੍ਰੇਲੀਆ ਸਰਕਾਰ ਦੇ ਕੂਟਨਿਤਿਕ ਯਤਨਾਂ ਸਦਕਾ ਕੇਰੀ ਵਿਲਸਨ ਨੂੰ ਛੁਡਾ ਲਿਆ ਗਿਆ ਹੈ।  ਆਸਟੇ੍ਲੀਆ ਵਿਦੇਸ਼ ਮੰਤਰੀ ਜੂਲੀ ਬਿਸ਼ਪ ਵੱਲੋਂ ਮੀਡੀਏ ਨੂੰ ਜਾਣਕਾਰੀ ਦਿੰਦੇ ਪੁਸ਼ਟੀ ਕੀਤੀ ਅਤੇ ਕੇਰੀ ਵਿਲਸਨ ਦੇ ਪਿਤਾ ਨੇ ਦੱਸਿਆ ਕਿ ਉਹ ਕਲ ਨੂੰ ਪਰਥ ਦੀ ਉਡਾਨ ਭਰ ਸਕਦੀ ਹੈ।