ਚਾਰ ਵਾਰ ਵਿਸ਼ਵ ਵਿਜੇਤਾ ਕਿੱਕ ਬੌਕਸਰ ਕੈਸ਼ 28 ਸਾਲਾਂ ਬਾਦ ਚੁੰਮੇਗਾ ਪੰਜਾਬ ਦੀ ਧਰਤੀ

25 Sep 14 KhurmiUK01 lr

ਪਿਤਾ ਪੁਰਖੀ ਯਾਦਾਂ ਨੂੰ ਸੀਨੇ ਚ ਵਸਾ ਕੇ ਅੱਗੇ ਵਧਣ ਵਾਲੇ ਹਿੰਮਤੀ ਲੋਕ ਹਰ ਹੀਲੇ ਆਪਣੀ ਮੰਜ਼ਿਲ ਨੂੰ ਸਰ ਕਰ ਲੈਂਦੇ ਹਨ। ਉਹਨਾਂ ਦੀ ਮਹਾਨਤਾ ਉਸ ਸਮੇਂ ਹੋਰ ਵੀ ਉਚੇਰੀ ਹੋ ਗਈ ਪ੍ਰਤੀਤ ਹੁੰਦੀ ਹੈ ਜਦੋਂ ਉਹ ਸ਼ੁਹਰਤ ਦੀ ਵਿਸ਼ਾਲ ਚੋਟੀ ਤੇ ਬੈਠ ਕੇ ਵੀ ਆਪਣੇ ਪੁਰਖਿਆਂ ਨੂੰ ਬਣਦਾ ਮਾਣ ਸਤਿਕਾਰ ਦਿੰਦੇ ਹੋਣ। ਅਜਿਹਾ ਹੀ ਸਖ਼ਸ਼ ਹੈ ਕਸ਼ਮੀਰ ਸਿੰਘ ਗਿੱਲ ਉਰਫ “ਕੈਸ਼ ਦ ਫਲੈਸ਼“ ਜਿਸਨੇ ਆਪਣੀ ਹਿੱਕ ਦੇ ਜ਼ੋਰ ਨਾਲ ਕਿੱਕ ਬਾਕਸਿੰਗ ਵਰਗੀ ਖਤਰਨਾਕ ਖੇਡ ਵਿੱਚ ਚਾਰ ਵਾਰ ਵਿਸ਼ਵ ਵਿਜੇਤਾ ਹੋਣ ਦਾ ਮਾਣ ਹਾਸਲ ਕੀਤਾ ਹੈ। ਬੇਸ਼ੱਕ ਕੈਸ਼ ਦਾ ਜਨਮ ਇੰਗਲੈਂਡ Ḕਚ ਹੋਇਆ ਪਰ ਉਹ 28 ਸਾਲਾਂ ਬਾਦ ਆਪਣੇ ਸਵਰਗੀ ਪਿਤਾ ਸ੍ਰ: ਗੁਰਮੇਜ ਸਿੰਘ ਗਿੱਲ ਦੀ ਜਨਮਭੂਮੀ ਪਿੰਡ ਪੁਆਦੜਾ (ਨੇੜੇ ਨੂਰਮਹਿਲ) ਜਿਲ•ਾ ਜਲੰਧਰ ਵਿਖੇ ਨਤਮਸਤਕ ਹੋਣ ਜਾ ਰਿਹਾ ਹੈ। ਕਿੱਕ ਬਾਕਸਿੰਗ ਦੇ ਸਿਰ ਤੇ ਪੂਰੀ ਦੁਨੀਆ ਘੁੰਮ ਚੁੱਕਾ ਕੈਸ਼ ਆਪਣੇ ਸਵਰਗੀ ਪਿਤਾ ਦੀ ਇੱਛਾ ਅਨੁਸਾਰ ਕਿੱਕ ਬਾਕਸਿੰਗ ਦਾ ਜਾਗ ਪੰਜਾਬ ਵਿੱਚ ਵੀ ਲਾਉਣ ਦਾ ਚਾਹਵਾਨ ਹੈ। 45 ਸਾਲਾ ਕੈਸ਼ 3 ਬੱਚਿਆਂ ਦਾ ਬਾਪ ਹੈ ਅਤੇ ਹੁਣ ਉਹ ਆਪਣੇ ਟਰੇਨਿੰਗ ਸਕੂਲ ਅਤੇ ਪਰਿਵਾਰਕ ਜਿੰਮੇਵਾਰੀਆਂ ਨੂੰ ਪਾਸੇ ਰੱਖ ਕੇ 3 ਹਫਤੇ ਦੇ ਟੂਰ ਲਈ ਨਵੰਬਰ ਮਹੀਨੇ ਰਵਾਨਾ ਹੋਵੇਗਾ। ਜਿਸ ਵਿੱਚੋਂ ਉਹ ਦੋ ਹਫਤੇ ਪੰਜਾਬ ਅਤੇ ਇੱਕ ਹਫਤਾ ਫਿਲਮਾਂ ਦੇ ਸੰਬੰਧ ਚ ਮੁੰਬਈ ਮਿਥੁਨ ਚੱਕਰਵਰਤੀ ਦਾ ਸਾਥ ਮਾਣੇਗਾ। ਉਹਨਾਂ ਦੀ ਇਸ ਫੇਰੀ ਦੇ ਮੈਨੇਜਰ ਸ੍ਰ: ਅਜੈਬ ਸਿੰਘ ਗਰਚਾ ਅਤੇ ਆਗਿਆਪਾਲ ਸਿੰਘ ਘੁੰਮਣ ਕੋਆਰਡੀਨੇਟਰ ਦੀਆਂ ਸੇਵਾਵਾਂ ਨਿਭਾਉਣਗੇ। ਜਿਕਰਯੋਗ ਹੈ ਕਿ ਕਸ਼ਮੀਰ ਸਿੰਘ ਗਿੱਲ ਨੇ ਆਪਣੇ ਖੇਡ ਸਫ਼ਰ ਬਾਰੇ ਵੱਡ ਆਕਾਰੀ ਪੁਸਤਕ “ਕੈਸ਼ ਦਾ ਫਲੈਸ਼“ ਵੀ ਲਿਖੀ ਹੋਈ ਹੈ। ਇਸ ਪ੍ਰਤੀਨਿਧ ਨਾਲ ਜਾਣਕਾਰੀ ਸਾਂਝੀ ਕਰਦਿਆਂ ਸ੍ਰ: ਅਜੈਬ ਸਿੰਘ ਗਰਚਾ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਪੰਜਾਬੀਅਤ ਦਾ ਝੰਡਾ ਲਹਿਰਾ ਰਹੇ ਕੈਸ਼ ਨੂੰ ਪੰਜਾਬ ਵਿੱਚ ਬਣਦਾ ਮਾਣ ਸਨਮਾਣ ਦਿਵਾਉਣ ਲਈ ਉਹ ਪੰਜਾਬ ਦੇ ਆਹਲਾ ਅਧਿਕਾਰੀਆਂ ਨਾਲ ਰਾਬਤਾ ਬਣਾ ਰਹੇ ਹਨ ਤਾਂ ਜੋ ਵਿਸ਼ਵ ਭਰ ਵਿੱਚ ਆਪਣੀ ਤਾਕਤ ਦਾ ਲੋਹਾ ਮੰਨਵਾ ਚੁੱਕੇ ਕੈਸ਼ ਦਾ ਪੰਜਾਬ ਦੀ ਧਰਤੀ Ḕਤੇ ਭਰਵਾਂ ਸਵਾਗਤ ਕੀਤਾ ਜਾ ਸਕੇ।

Welcome to Punjabi Akhbar

Install Punjabi Akhbar
×
Enable Notifications    OK No thanks