ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ……..?

h s pannu 190801 ptl khrawan vvrr

ਇਕ ਅਗਸਤ ਦੇ ਅਖਬਾਰਾਂ ਵਿਚ ਖਬਰ ਛਪੀ ਹੈ ਕਿ ਗੁਜਰਾਤ ਦੇ ਕੱਛ ਜ਼ਿਲੇ ਵਿਚਲੇ ਪਿੰਡ ਲਖਪਤ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਉਦਾਸੀਆਂ ਦੇ ਗੁਰਦਵਾਰੇ ਵਿਚ ਪਈਆਂ ਹਨ। ਸ਼੍ਰੋਮਣੀ ਗੁ. ਪ੍ਰ. ਕਮੇਟੀ ਦਾ ਵਫਦ ਉਹ ਖੜਾਵਾਂ ਲੈਣ ਗੁਜਰਾਤ ਵੱਲ ਰਵਾਨਾ ਹੋ ਗਿਆ ਹੈ, ਕਮੇਟੀ ਨੇ ਵਫਦ ਦੀ ਫੋਟੋ ਛਾਪੀ ਹੈ। 550ਵੇਂ ਪ੍ਰਕਾਸ਼-ਪੁਰਬ ਮੌਕੇ ਸੰਗਤ ਨੂੰ ਇਨ੍ਹਾ ਖੜਾਵਾਂ ਦੇ ਦੀਦਾਰ ਨਗਰ ਕੀਰਤਨਾ ਵਿਚ ਕਰਾਏ ਜਾਣਗੇ।

ਗੁਰਮਤਿ ਦਾ ਵਿਦਿਆਰਥੀ ਹੋਣ ਸਦਕਾ ਮੈ ਸਿੱਖ ਸਾਹਿਤ ਦਾ ਅਧਿਅਨ ਕਰਦਾ ਰਿਹਾ ਹਾਂ। ਭਰੋਸੇਯੋਗ ਕਿਸੇ ਪੁਰਾਤਨ ਲਿਖਤ ਵਿਚ ਹਵਾਲਾ ਨਹੀਂ ਮਿਲਦਾ ਕਿ ਗੁਰੂ ਨਾਨਕ ਦੇਵ ਜੀ ਨੇ ਖੜਾਵਾਂ ਪਹਿਨੀਆਂ ਹੋਣ ਜਾ ਮਾਲਾ ਫੇਰੀ ਹੋਵੇ।

ਖੜਾਵਾਂ ਰੋਕ, ਖੜੋਤ, ਠਹਿਰਾਅ ਦਾ ਚਿੰਨ੍ਹ ਹਨ। ਸਾਧੂਆਂ ਸਨਿਆਸੀਆਂ ਦੇ ਬੋਲ, ਤੋਰ, ਹਰ ਵਿਹਾਰ ਵਿਚ ਸੰਜਮ ਹੋਣਾ ਲੋੜੀਂਦਾ ਹੈ ਜਿਸ ਕਾਰਨ ਖੜਾਵਾਂ ਪਹਿਨਣੀਆਂ ਉਚਿਤ ਸਮਝੀਆਂ ਗਈਆਂ। ਗੁਰੂ ਨਾਨਕ ਦੇਵ ਜੀ ਸਮਾਜਕ, ਮਾਨਸਿਕ, ਰੂਹਾਨੀ ਖੜੋਤ ਤੋੜਨ ਵਾਸਤੇ ਆਏ ਸਨ। ਉਨ੍ਹਾ ਨੇ ਏਸ਼ੀਆ ਦੀ ਯਾਤਰਾ ਕਰਨੀ ਸੀ, ਯਾਤਰਾ ਸਮਾਪਤ ਕੀਤੀ ਤਾਂ ਖੇਤੀ ਕਰਨੀ ਸੀ। ਖੇਤੀ ਕਰਦੇ ਕਿਸੇ ਕਿਸਾਨ ਦੇ ਪੈਰਾਂ ਵਿਚ ਖੜਾਵਾਂ ਪਹਿਨੀਆਂ ਦੇਖੀਆਂ? ਸ਼੍ਰੋਮਣੀ ਕਮੇਟੀ ਤੋਂ ਸਾਰਥਕ ਕੰਮਾ ਦੀ ਉਮੀਦ ਸੀ।

Install Punjabi Akhbar App

Install
×