ਗਾਇਕ ਤਿੱਕੜੀ ਪਰਵਿੰਦਰ ਮੂਧਲ, ਵਿਕਟਰ ਕੰਬੋਜ਼ ਤੇ ਜਗਪਾਲ ਸੰਧੂ ਦਾ ਗੀਤ “ਖ਼ੂਨ” ਅਗਲੇ ਹਫ਼ਤੇ ਹੋਵੇਗਾ ਲੋਕ ਅਰਪਣ

ਸਰਦਾਰ ਜਸਪਾਲ ਸੂਸ ਨੇ ਰਚਿਆ ਹੈ ਗੀਤ ‘ਖ਼ੂਨ’

ਮੋਗਾ -ਪੰਜਾਬੀ ਸੰਗੀਤ ਜਗਤ ਦੀ ਝੋਲੀ ਅਗਲੇ ਹਫ਼ਤੇ “ਖ਼ੂਨ” ਨਾਮੀ ਗੀਤ ਪੈਣ ਜਾ ਰਿਹਾ ਹੈ। ਵੰਝਲੀ ਰਿਕਾਰਡਜ਼ ਤੇ ਐੱਚ ਐੱਸ ਔਲਖ ਦੀ ਨਿਗਰਾਨੀ ਹੇਠ ਤਿਆਰ ਹੋਏ ਇਸ ਗੀਤ ਨੂੰ ਸ਼ਬਦਾਂ ਦੀ ਬੁਣਤੀ ਰਾਹੀਂ ਬੁਣਿਆ ਹੈ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਲਿਖਤਾਂ ਦੇ ਮਾਲਕ ਸਰਦਾਰ ਜਸਪਾਲ ਸੂਸ ਜੀ ਨੇ। ਕਿਸੇ ਉਮਦਾ ਲਿਖਤ ਨਾਲ ਇਨਸਾਫ ਉਦੋਂ ਹੁੰਦਾ ਹੈ ਜਦੋਂ ਉਸਨੂੰ ਆਵਾਜ਼ ਵੀ ਮੇਚ ਦੀ ਹਾਸਲ ਹੋਵੇ। ਇਸ ਗੱਲੋਂ ਪ੍ਰਬੰਧਕੀ ਟੀਮ ਵਧਾਈ ਦੀ ਪਾਤਰ ਹੈ ਕਿ ਇਸ ਗੀਤ ਲਈ ਗਾਇਕ ਪਰਵਿੰਦਰ ਮੂਧਲ, ਵਿਕਟਰ ਕੰਬੋਜ਼ ਤੇ ਜਗਪਾਲ ਸੰਧੂ ਵਰਗੀਆਂ  ਧੜੱਲੇਦਾਰ ਆਵਾਜ਼ਾਂ ਦੀ ਚੋਣ ਕੀਤੀ ਹੈ। ਇਸ ਸੰਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਪਰਵਿੰਦਰ ਮੂਧਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸ਼ਾਹਕਾਰ ਪ੍ਰਾਜੈਕਟ ਦਾ ਹਿੱਸਾ ਬਣਨਾ ਵੀ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਸਮੁੱਚੀ ਟੀਮ ਵੱਲੋਂ ਬਹੁਤ ਹੀ ਤਨਦੇਹੀ ਨਾਲ ਮਿਹਨਤ ਕੀਤੀ ਗਈ ਹੈ ਤੇ ਨਿਰਸੰਦੇਹ ਇਹ ਗੀਤ ਹਰ ਵਰਗ ਦੀ ਪਸੰਦ ਬਣੇਗਾ।

Install Punjabi Akhbar App

Install
×