ਨਿਖਰਵਾਂ ਦਿਨ…ਨਕਦ ਇਨਾਮ..ਵਧੀਆ ਰਹੇ ਮੈਚ

  • ਸਿੱਖ ਸੁਸਾਇਟੀ ਹਮਿਲਟਨ ਵੱਲੋਂ ਗੁਰਦੁਆਰਾ ਸਾਹਿਬ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ ਖੇਡ ਟੂਰਨਾਮੈਂਟ

NZ PIC 14 Oct-1

ਆਕਲੈਂਡ 14 ਅਕਤੂਬਰ -ਸਿੱਖ ਸੁਸਾਇਟੀ ਹਮਿਲਟਨ ਵੱਲੋਂ ਅੱਜ ਟੀਰਾਪਾ ਸਥਿੱਤ ਨਿਊਜ਼ੀਲੈਂਡ ਦੇ ਪਹਿਲੇ ਗੁਰਦੁਆਰਾ ਸਾਹਿਬ ਦੇ ਖੇਡ ਮੈਦਾਨ ਵਿਚ ਵੱਖ-ਵੱਖ ਖੇਡ ਟੂਰਨਾਮੈਂਟ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿਚ ਕਬੱਡੀ, ਫੁੱਟਬਾਲ ਤੇ ਵਾਲੀਵਾਲ ਪ੍ਰਮੁੱਖ ਸਨ। ਕਬੱਡੀ ਮੈਚਾਂ ਦੇ 6 ਵੱਖ-ਵੱਖ ਟੀਮਾਂ ਦਰਮਿਆਨ ਮੈਚ ਕਰਵਾਏ ਗਏ। ਫਾਈਨਲ ਮੈਚ ਮਾਲਵਾ ਸਪੋਰਟਸ ਕਲੱਬ ਅਤੇ ਬੇਅ ਆਫ ਪਲੈਂਟੀ ਦਰਮਿਆਨ ਖੇਡਿਆ ਗਿਆ, ਜਿਸ ਨੂੰ ਮਾਲਵਾ ਕਲੱਬ ਨੇ 35-25 ਅੰਕਾਂ ਦੇ ਫਰਕ ਨਾਲ ਜਿੱਤ ਕੇ ਨਕਦ ਇਨਾਮ ਹਾਸਿਲ ਕੀਤਾ। ਬੈਸਟ ਰੇਡਰ ਲਾਲਾ ਬਰਨਾਲਾ ਜਦ ਕਿ ਬੈਸਟ ਸਟਾਪਰ ਪ੍ਰੀਤ ਬਾਘਾ ਪੁਰਾਣਾ ਅਤੇ ਗੰਜੀ ਢਿੱਲਵਾਂ ਨੂੰ ਸਾਂਝੇ ਤੌਰ ‘ਤੇ ਐਲਾਨਿਆ ਗਿਆ। ਇੰਡੋ ਸਪਾਈਸ ਵੱਲੋਂ ਸ. ਕਾਬਿਲ ਸਿੰਘ ਅਟਵਾਲ ਤੇ ਸ. ਤੀਰਥ ਸਿੰਘ ਅਟਵਾਲ ਨੇ ਇਨ੍ਹਾਂ ਖਿਡਾਰੀਆਂ ਦਾ ਸੋਨੇ ਦੀਆਂ ਮੁੰਦਰੀਆਂ ਪਾ ਕੇ ਸਨਮਾਨ ਕੀਤਾ। ਮਾਲਵਾ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਆਪਣੀ ਟੀਮ ਨੂੰ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ। ਪ੍ਰਬੰਧਕਾਂ ਵੱਲੋਂ ਵੀ ਆਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਅੱਜ ਦਿਨ ਵੀ ਬੜੀ ਨਿਖਰਵਾਂ ਸੀ ਅਤੇ ਖਿਡਾਰੀਆਂ ਨੂੰ ਟ੍ਰਾਫੀਆਂ ਦੀ ਥਾਂ ਨਕਦ ਇਨਾਮ ਅਤੇ ਨਕਦ ਚੈਕ ਦਿੱਤੇ ਗਏ।

ਕੁੜੀਆਂ ਦਾ ਕਬੱਡੀ ਮੈਚ: ਕੁੜੀਆਂ ਦੀਆਂ ਦੋ ਟੀਮਾਂ ਸਨ ਜਿਨ੍ਹਾਂ ਦੇ ਵਿਚ ਇਕ ਟੀਮ ਮਾਲਵਾ ਕਲੱਬ ਵੱਲੋਂ ਸੀ ਅਤੇ ਦੂਜੀ ਟੀਮ ਸ. ਤਾਰਾ ਸਿੰਘ ਬੈਂਸ ਟੀਮ ਸੀ। ਜਿਸ ਨੂੰ ਬੈਂਸ ਟੀਮ ਨੇ ਜਿੱਤ ਲਿਆ ਅਤੇ ਨਕਦ ਇਨਾਮ ਹਾਸਿਲ ਕੀਤਾ।

ਵਾਲੀਵਾਲ”: ਇਸ ਮੈਚ ਦਾ ਅੰਤਿਮ ਮੁਕਾਬਲਾ ਕਲਗੀਧਰ ਲਾਇਨਜ਼ ਕਲੱਬ ਨੇ ਮਾਲਵਾ ਕਲੱਬ ਦੀ ਟੀਮ ਨੂੰ ਹਰਾ ਕੇ ਆਪਣੇ ਨਾਂਅ ਕੀਤਾ।

ਫੁੱਟਬਾਲ: ਇਹ ਮੈਚ ਸ਼ੇਰ-ਏ ਪੰਜਾਬ (ਬਲੂਅ) ਨੇ ਸ਼ੇਰ-ਏ ਪੰਜਾਬ (ਰੈਡ) ਨੂੰ ਹਰਾ ਕੇ ਆਪਣੇ ਨਾਂਅ ਕੀਤਾ।

ਮਿਊਜ਼ੀਕਲ ਚੇਅਰ: ਇਹ ਮੁਕਾਬਲਾ ਮਾਓਰੀ ਕੁੜੀ ਰੀਨਾ ਪਾਰਾਓਨੀ ਨੇ ਜਿਤਿਆ, ਦੂਸਰੇ ਨੰਬਰ ਉਤੇ ਜਸਪ੍ਰੀਤ ਕੌਰ ਸੱਗੂ ਰਹੀ ਤੇ ਤੀਜੇ ਨੰਬਰ ਉਤੇ ਸੁਰਿੰਦਰ ਕੌਰ ਰਹੀ। ਰਜਨੀ ਸ਼ਰਮਾ ਹੋਰਾਂ ਇਸ ਮਿਊਜ਼ੀਕਲ ਚੇਅਰ ਨੂੰ ਆਪਣੇ ਪ੍ਰਬੰਧ ਹੇਠ ਕਰਵਾਇਆ।

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਿੱਥੇ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੀ ਸੀ ਉਥੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਸ. ਹਰਿੰਦਰ ਸਿੰਘ ਖਾਲਸਾ ਵੀ ਵਿਸ਼ੇਸ਼ ਤੌਰ ‘ਤੇ ਇਥੇ ਪਹੁੰਚੇ ਹੋਏ ਸਨ। ਉਨ੍ਹਾਂ ਇਸ ਮੌਕੇ ਸੰਬੋਧਨ ਵੀ ਕੀਤਾ ਅਤੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ। ਆਕਲੈਂਡ, ਹੇਸਟਿੰਗਜ਼ ਅਤੇ ਹੋਰ ਕਈ ਦੂਰ ਦੁਰਾਡੇ ਇਲਾਕਿਆਂ ਤੋਂ ਇਹ ਮੈਚ ਵੇਖਣ ਪਹੁੰਚੇ ਹੋਏ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।

ਕੁਮੈਂਟਰੀ ਵਾਸਤੇ ਸਤਨਾਮ ਸਿੰਘ ਸੱਤਾ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਖੂਬ ਰੰਗ ਬੰਨ੍ਹਿਆ ਅਤੇ ਸ਼ਾਇਰੋ-ਸ਼ਾਇਰੀ ਨਾਲ ਮਨੋਰੰਜਨ ਕੀਤਾ। ਰੈਫਰੀਜ਼ ਦੀਆਂ ਸੇਵਾਵਾਂ ਸ. ਵਰਿੰਦਰ ਸਿੰਘ ਬਰੇਲੀ, ਮੰਗਾ ਭੰਡਾਲ ਅਤੇ ਅੰਗਰੇਜ਼ ਸਿੰਘ ਨੇ ਨਿਭਾਈਆਂ।

ਕਬੱਡੀ ਐਚ.ਡੀ. ਲਾਈਵ ਤੋਂ ਸ੍ਰੀ ਜੋਤ ਅਤੇ ਇੰਦਰ ਨੇ ਸਾਰੇ ਮੈਚਾਂ ਨੂੰ ਲਾਈਵ ਕੀਤਾ ਅਤੇ ਖਿਡਾਰੀਆਂ ਦੀਆਂ ਇੰਟਰਵਿਊਜ਼ ਕੀਤੀਆਂ।

Welcome to Punjabi Akhbar

Install Punjabi Akhbar
×
Enable Notifications    OK No thanks