ਖੇਡ ਮੇਲਾ 2016 ਇਕ ਸੁਨਹਿਰੀ ਛਾਪ ਛੱਡ ਸੰਪੰਨ

img_0998

ਆਸਟ੍ਰੇਲੀਆ ‘ਚ ਬ੍ਰਿਸਬੇਨ ਵੱਸੇ ਪੰਜਾਬੀ ਭਾਈਚਾਰੇ ਵੱਲੋਂ ਕਬੱਡੀ, ਵਾਲੀਬਾਲ, ਬਾਸਕਿਟ ਬਾਲ ਤੇ ਫੁੱਟਬਾਲ ਆਦਿ ਖੇਡਾਂ ਨੂੰ ਹੋਰ ਹਰ-ਮਨ ਪਿਆਰਾ ਬਣਾਉਣ ਲਈ ਹਰ ਸਾਲ ਦੀ ਤਰਾਂ ਇਸ ਸਾਲ ਵੀ 2016 ਖੇਡ ਮੇਲਾ ਜਿਲਮੇਰ ਦੀਆ  ਗਰਾਊਂਡਾ ‘ਚ ਆਯੋਜਿਤ ਕੀਤਾ ਗਿਆ। ਇਸ ਖੇਡ ਮੇਲੇ ‘ਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ‘ਚੋ ਟੀਮਾਂ ਨੇ ਭਾਗ ਲਿਆ ਜਿਸ ਵਿੱਚ ਮੈਲਬੌਰਨ ਕਬੱਡੀ ਅਕੈਡਮੀ ਦੀ ਟੀਮ ਅਤੇ ਨੇਪਾਲ ਦੀ ਵਾਲੀਵਾਲ ਦੀ ਟੀਮ ਦੇ ਗੱਲ ਜਿੱਤ ਦਾ ਸਿਹਰਾ ਪਿਆ। ਮੰਚ ਦਾ ਸੰਚਾਲਨ ਮੈਲਬੌਰਨ ਤੋਂ ਪ੍ਰਸਿਧ ਮੰਚ ਸੰਚਾਲਨ ਪ੍ਰਸੰਸਾ ਤੇ ਜਸਵਿੰਦਰ ਰਾਣੀਪੁਰ ਵੱਲੋਂ ਸਾਂਝੇ ਤੋਰ ਤੇ ਕੀਤਾ ਗਿਆ ਤੇ ਗੱਗੀ ਮਾਨ ਵੱਲੋਂ ਪੰਜਾਬੀਆ ਦੀ ਮਾਂ ਖੇਡ ਕਬੱਡੀ ਦੀ ਕਮੇਂਟ੍ਰੀ ਕੀਤੀ ਗਈ। ਖੇਡਾਂ ਦੇ ਨਾਲ-ਨਾਲ ਪ੍ਰੀਤ ਸਿਆ, ਮਨਮੀਤ ਬੈਂਸ, ਐਬੀ ਫ਼ਤਿਹਗੜੀਆ, ਹੈਪੀ ਰਾਏਕੋਟੀ, ਹਰਫ਼ ਚੀਮਾ ਅਤੇ ਮਨਮੀਤ ਅਲੀਸ਼ੇਰ ਵੱਲੋਂ ਲਾਈਵ ਮਿਊਜ਼ਿਕ ਗੀਤ ਸੰਗੀਤ ਨਾਲ ਲੋਕਾਂ ਦਾ ਮਨ- ਮੋਹਿਆ। ਖੇਡ ਮੇਲੇ ਦੋਰਾਨ ਕ੍ਰਿਕਟ, ਤਾਸ਼, ਰੱਸਾਕਸੀ ਤੇ ਦਸਤਾਰ ਦੇ ਮੁਕਾਬਲਿਆਂ ਦਾ ਵੀ ਖ਼ਾਸ ਪ੍ਰਬੰਧ ਸੀ। ਰਵਿੰਦਰ ਸਿੰਘ, ਵਿਜੈ ਗਰੇਵਾਲ, ਜਤਿੰਦਰ ਰੀਹਲ ਅਤੇ ਮੁਖ਼ਤਿਆਰ ਸਿੰਘ ਵੱਲੋਂ ਆਯੋਜਿਤ ਇਸ ਖੇਡ ਮੇਲੇ ਨੂੰ ਲੋਕਾਂ ਦੇ ਵਿੱਚ ਪਿਆਰ ਤੇ ਸਾਂਝ ਵਧਾਉਣ ਦੇ ਨਾਲ ਨਾਲ ਨਵੀਂ ਪੀੜੀ ਨੂੰ ਸਭਿਆਚਰਕ ਖੇਡਾਂ ਦੇ ਨਾਲ ਜੋੜਨ ਦਾ ਇਕ ਵਧੀਆ ਉਪਰਾਲਾ ਸੀ। ਖੇਡ ਮੇਲੇ ‘ਚ ਛੋਟੇ ਬੱਚਿਆ ਲਈ ਬਹੁਤ ਸਾਰੀਆਂ ਸੱਭਿਆਚਾਰਕ ਵੰਨਗੀਆਂ ਦਾ ਵੀ ਪ੍ਰਬੰਧ ਸੀ।

Install Punjabi Akhbar App

Install
×