ਪੰਜਾਬੀ ਫ਼ਿਲਮ ‘ਖਤਰੇ ਦਾ ਘੁੱਗੂ’ ਲੈ ਕੇ ਆ ਰਿਹੈ ਨਿਰਦੇਸ਼ਕ ‘ਸ਼ਿਵਤਾਰ ਸ਼ਿਵ’

Director Shvtar Shiv Article 10 March (2)

‘ਕੌਮ ਦੇ ਹੀਰੇ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਯਾਰ ਅਨਮੁੱਲੇ-2′,’ਨਿੱਕਾ ਜ਼ੈਲਦਾਰ-2’, ‘ਧਰਮ ਯੁੱਧ ਮੋਰਚਾ’, ‘ਵਨੰਸ ਅਪੋਨ ਟਾਇਮ ਇੰਨ ਅੰਮ੍ਰਿਤਸਰ’, ‘ਸੱਗੀ ਫੁੱਲ’ ਫਿਲਮਾਂ ਨਾਲ ਚਰਚਾ ਵਿੱਚ ਆਇਆ ਸਫ਼ਲ ਸਿਨਮੇਟੋਗ੍ਰਾਫ਼ਰ ਅਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਇੰਨ੍ਹੀ ਦਿਨੀਂ ਆਪਣੀ ਨਵੀਂ ਫ਼ਿਲਮ ‘ਖਤਰੇ ਦਾ ਘੁੱਗੂ’ ਨਾਲ ਮੁੜ ਸਰਗਰਮ ਹੈ। ‘ਅਨੰਤਾ ਫ਼ਿਲਮਜ਼’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਜੋਰਡਨ ਸੰਧੂ, ਦਿਲਜੋਤ , ਬੀ ਐਨ ਸ਼ਰਮਾ,ਅਮਨ, ਨੀਟੂ ਪੰਧੇਰ, ਅਨੀਤਾ ਸਬਦੀਸ਼ ਅਤੇ ਰਵਿੰਦਰ ਮੰਡ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਮਾਤਾ ਅਮਨ ਚੀਮਾ ਹਨ ਜੋ ਫ਼ਿਲਮ ਦਾ ਸਹਿ ਨਿਰਦੇਸ਼ਕ ਵੀ ਹੈ। ઠਫ਼ਿਲਮ ਦੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਨੇ ਦੱਸਿਆ ਕਿ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਹਟਕੇ ਪਿਆਰ ਮੁਹੱਬਤ ਵਰਗੇ ਇੱਕ ਦਿਲਚਸਪ ਵਿਸ਼ੇ ਦੀ ਕਹਾਣੀ ਅਧਾਰਤ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਕਮਾਲ ਦਾ ਹੈ।

Director Shvtar Shiv Article 10 March (4)

ਜਿਕਰਯੋਗ ਹੈ ਕਿ ਸ਼ਿਵਤਾਰ ਸ਼ਿਵ ਬਹੁਤ ਮੇਹਨਤੀ ਤੇ ਲਗਨ ਵਾਲਾ ਕਲਾ ਪ੍ਰੇਮੀ ਹੈ। ਸਹਿਨਸ਼ੀਲਤਾ ਅਤੇ ਨਿਮਰਤਾ ਉਸ ਵਿੱਚ ਕੁੱਟ ਕੁੱਟ ਭਰੀ ਹੈ। ਉਸਨੇ ਆਪਣੀ ਸ਼ੁਰੂਆਤ ਇੱਕ ਫੋਟੋਗ੍ਰਾਫ਼ਰ ਤਂ ਕੀਤੀ ਸੀ ਤੇ ਅੱਜ ਉਹ ਬਤੌਰ ਨਿਰਦੇਸ਼ਕ ਪੰਜਾਬੀ ਫ਼ਿਲਮਾਂ ਲਈ ਸਰਗਰਮ ਹੈ। ਨਾਭਾ ਸ਼ਹਿਰ ਦੇ ਜੰਮ-ਪਲ ਸ਼ਿਵਤਾਰ ਸ਼ਿਵ ਨੇ ਦੱਸਿਆ ਕਿ ਕਲਾ ਨਾਲ ਉਸ ਨੂੰ ਬਚਪਨ ਤੋਂ ਹੀ ਲਗਾਓ ਸੀ ।ਫ਼ਿਲਮ ਤਕਨੀਕ ਦੇ ਖੇਤਰ ਵਿੱਚ ਉਸਨੂੰ ਇਲਾਕੇ ਦਾ ਰੰਗਮੰਚ ਕਲਾਕਾਰ ਕੁਲਵੰਤ ਖੱਟੜਾ ਲੈ ਕੇ ਆਇਆ। ਉਸਨੇ ਪੰਜਾਬੀ ਗਾਇਕਾਂ ਦੇ ਵੀਡਿਓਜ਼ ਬਣਾਉਣ ਤੋਂ ਸ਼ੁਰੂਆਤ ਕੀਤੀ। ਪਰਿਵਾਰ ਵਲੋਂ ਵੀ ਉਸ ਨੂੰ ਇਸ ਖੇਤਰ ਵਿਚ ਆਉਣ ਲਈ ਭਰਪੂਰ ਸਹਿਯੋਗ ਮਿਲਿਆ ਤੇ ਉਹ ਕਿਸਮਤ ਅਜਮਾਉਣ ਲਈ ਬੰਬੇ ਗਿਆ ਜਿੱਥੇ ਕਲਾ ਦੀਆਂ ਬਾਰੀਕੀਆਂ ਦਾ ਗਿਆਨ ਹਾਸਿਲ ਕੀਤਾ।

ਹਿੰਦੀ ਫ਼ਿਲਮ ‘ਕਿਸਮਤ’ ਨਾਲ ਆਪਣੇ ਕਲਾ ਸਫ਼ਰ ਦਾ ਆਗਾਜ਼ ਕਰਨ ਵਾਲੇ ਸ਼ਿਵਤਾਰ ਸ਼ਿਵ ਨੇ ਫ਼ਿਲਮਾਂ ਦੇ ਨਾਲ ਨਾਲ ਹਿੰਦੀ ,ਪੰਜਾਬੀ ਦੇ ਅਨੇਕਾਂ ਚੈਨਲਾਂ ਤੋਂ ਚੱਲਦੇ ਨਾਮੀ ਸੀਰੀਅਲਾਂ ਲਈ ਬਤੌਰ ਅਸਿਸਟੈਂਟ ਕੰਮ ਕੀਤਾ।ਜਿੰਨ੍ਹਾ ਵਿਚ ‘ਇੰਡੀਆਂ ਮੋਸਟ ਵਾਟੇਂਡ’, ‘ਅਗਨੀ’,’ਸੰਘਰਸ਼’, ‘ਕੇ ਸਟਰੀਟ ਪਾਲੀ’, ‘ਕਹਿਤਾ ਹੈ ਦਿਲ’, ‘ਕੁਛ ਇਸ ਤਰ੍ਹਾਂ’, ‘ਦਾਣੇ ਅਨਾਰ ਕੇ’, ‘ਸਿਰਨਾਵਾਂ’, ‘ਤੂਤਾਂ ਵਾਲਾ ਖੂਹ’, ‘ਆਪਨੇ ਬਿਗਾਨੇ’,’ਦੋ ਅਕਾਲਗੜ੍ਹ’, ‘ਚੰਡੀਗੜ ਕੈਂਪਸ’, ‘ਸੌਦੇ ਦਿਲਾਂ ਦੇ’, ਕੌੜਾ ਸੱਚ, ‘ਯੰਗ ਪੰਜਾਬੀ ਸਟਾਰ’, ‘ਗੇੜੀ ਪੰਜਾਬ ਦੀ’ ਆਦਿ ਚਰਚਿਤ ਲੜੀਵਾਰ ਸੀ।ਲੜੀਵਾਰਾਂ ਤੋਂ ਇਲਾਵਾਂ ਸ਼ਿਵਤਾਰ ਸ਼ਿਵ ਨੇ ਪੰਜਾਬੀ ਗਾਇਕਾਂ ਦੇ ਵੀਡਿਓਜ਼ ਲਈ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਚਰਚਿਤ ਲਘੂ ਫ਼ਿਲਮਾਂ ‘ਬਰਫ਼’, ‘ਵੰਡ’ ਅਤੇ ‘ਵਾਰੀ’ ਵੀ ਕੀਤੀਆਂ। ਫ਼ਿਲਮ ਨਿਰਦੇਸ਼ਨ ਬਾਰੇ ਸ਼ਿਵਤਾਰ ਸ਼ਿਵ ਦਾ ਕਹਿਣਾ ਹੈ ਕਿ ਕੈਮਰਾਮੈਨ ਤੇ ਨਿਰਦੇਸ਼ਨ ਦਾ ਕੰਮ ਆਪਸ ਵਿੱਚ ਜੁੜਿਆ ਹੋਇਆ ਹੁੰਦਾ ਹੈ।ਲੰਮੇ ਸਮੇਂ ਦੇ ਤਜੱਰਬੇ ਤੋਂ ਬਾਅਦ ਹੀ ਇੱਧਰ ਕਦਮ ਵਧਾਇਆ ਹੈ। ਚੰਗੀਆਂ ਫ਼ਿਲਮਾਂ ਕਰਨ ਦਾ ਇੱਕ ਵੱਖਰਾ ਹੀ ਮਜ਼ਾ ਹੁੰਦਾ ਹੈ।

(ਹਰਜਿੰਦਰ ਸਿੰਘ ਜਵੰਦਾ)

+91 94638 28000

Welcome to Punjabi Akhbar

Install Punjabi Akhbar
×
Enable Notifications    OK No thanks