ਆਈਟੀ ਸਿਟੀ ਜੰਕਸ਼ਨ ਤੋਂ ਖਰੜ-ਕੁਰਾਲੀ-ਚੰਡੀਗਡ਼੍ਹ ਤੱਕ ਗ੍ਰੀਨਫੀਲਡ ਨੈਸ਼ਨਲ ਹਾਈਵੇ ਦਾ 6 ਲੇਨਿੰਗ ਪ੍ਰਾਜੈਕਟ ਜਲਦੀ ਹੋਵੇਗਾ ਸ਼ੁਰੂ: ਐੱਮਪੀ ਤਿਵਾੜੀ

ਨਿਊਯਾਰਕ/ਮੁਹਾਲੀ —ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਲੋਕ ਸਭਾ ਹਲਕੇ ਦੇ ਵਿਕਾਸ ਵਾਸਤੇ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਆਈਟੀ ਸਿਟੀ ਜੰਕਸ਼ਨ ਤੋਂ ਖਰੜ-ਕੁਰਾਲੀ-ਚੰਡੀਗੜ੍ਹ ਤਕ ਗ੍ਰੀਨਫੀਲਡ ਨੈਸ਼ਨਲ ਹਾਈਵੇ ਦਾ ਸਿਕਸ ਲੇਨਿੰਗ ਪ੍ਰੋਜੈਕਟ ਜਲਦੀ ਹੀ ਸ਼ੁਰੂ ਹੋਵੇਗਾ, ਜਿਸਦੀ ਡਿਟੇਲ ਪ੍ਰੋਜੈਕਟ ਰਿਪੋਰਟ ਤਿਆਰ ਹੋ ਰਹੀ ਹੈ।ਐੱਮ. ਪੀ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਇਸ ਪ੍ਰੋਜੈਕਟ ਦੇ ਮਹੱਤਵ ਬਾਰੇ ਦੱਸਿਆ ਗਿਆ ਸੀ ਜਿਸ ਦੇ ਜਵਾਬ ਚ ਕੇਂਦਰੀ ਮੰਤਰੀ ਨੇ ਲਿਖਿਆ ਹੈ ਕਿ ਆਈਟੀ ਸਿਟੀ ਜੰਕਸ਼ਨ ਤੋਂ ਖਰੜ-ਕੁਰਾਲੀ-ਚੰਡੀਗਡ਼੍ਹ ਤੱਕ ਜਾਣ ਵਾਲੀ ਕਰੀਬ 31.190 ਕਿਲੋਮੀਟਰ ਲੰਬੇ ਗ੍ਰੀਨਫੀਲਡ ਨੈਸ਼ਨਲ ਹਾਈਵੇ ਦੀ ਡਿਟੇਲਡ ਪ੍ਰਾਜੈਕਟ ਰਿਪੋਰਟ ਡੀਪੀਆਰ ਕੰਸਲਟੈਂਟ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਆਈਟੀ ਸਿਟੀ ਜੰਕਸ਼ਨ ਤੋਂ ਤੇਪਲਾ ਤੱਕ ਨੈਸ਼ਨਲ ਹਾਈਵੇ ਦੇ ਸੈਕਸ਼ਨ ਦੇ ਵਿਕਾਸ ਵਾਸਤੇ ਵੀ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ।ਕੇਂਦਰੀ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਟ੍ਰਾਈਸਿਟੀ ਦੇ ਨਾਲ ਲੱਗਦੇ ਹਾਈਵੇਅ ਡਿਵੈੱਲਪਮੈਂਟ ਪ੍ਰੋਜੈਕਟਸ ਨੂੰ ਲੈ ਕੇ ਉਨ੍ਹਾਂ ਦੀ ਪੰਜਾਬ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਹੋ ਚੁੱਕੀ ਹੈ।ਜ਼ਿਕਰਯੋਗ ਹੈ ਕਿ ਐੱਮ.ਪੀ ਤਿਵਾੜੀ ਵੱਲੋਂ ਲਗਾਤਾਰ ਲੋਕ ਸਭਾ ਹਲਕੇ ਦੇ ਵਿਕਾਸ ਵਾਸਤੇ ਕੋਸ਼ਿਸ਼ਾਂ ਜਾਰੀ ਹਨ, ਜਿਸਦੇ ਤਹਿਤ ਬੀਤੇ ਦਿਨੀਂ ਖਰੜ ਤੋਂ ਨਿਕਲਦੇ ਐਲੀਵੇਟਿਡ ਰੋਡ ਦੀ ਵੀ ਸ਼ੁਰੂਆਤ ਕੀਤੀ ਗਈ ਸੀ।

Install Punjabi Akhbar App

Install
×