ਆ ਗਈਆਂ ਲੋਕਲ ਵੋਟਾਂ -ਮੈਨੁਰੇਵਾ ਹਲਕੇ ਤੋਂ ਸ. ਖੜਗ ਸਿੰਘ ਲੋਕਲ ਬੋਰਡ ਦੇ ਹੋਣਗੇ ਲੇਬਰ ਪਾਰਟੀ ਉਮੀਦਵਾਰ

ਇਸੇ ਹਲਕੇ ਵਿਚ 1995 ਤੋਂ ਕਰ ਰਹੇ ਹਨ ਆਪਣਾ ਕਾਰੋਬਾਰ

(ਔਕਲੈਂਡ): ਔਕਲੈਂਡ ਕੌਂਸਿਲ ਦੀਆਂ ਚੋਣਾਂ ਜਿਨ੍ਹਾਂ ਨੂੰ ਲੋਕਲ ਇਲੈਕਸ਼ਨ ਵੀ ਕਹਿੰਦੇ ਹਨ 08 ਅਕਤੂਬਰ 2022 ਨੂੰ ਆ ਰਹੀਆਂ ਹਨ। ਇਹ ਚੋਣਾਂ ਵੀ ਆਮ ਚੋਣਾਂ ਵਾਂਗ ਹਰ ਤਿੰਨ ਸਾਲ ਬਾਅਦ ਹੁੰਦੀਆਂ ਹਨ ਤੇ ਪਰ ਇਸ ਦੀਆਂ ਵੋਟਾਂ ਡਾਕ ਰਾਹੀਂ ਹੀ ਪਾਈਆਂ ਜਾਂਦੀਆਂ ਹਨ। ਮੈਨੁਰੇਵਾ ਹਲਕੇ ਤੋਂ ਲੋਕਲ ਬੋਰਡ ਦੇ ਉਮੀਦਵਾਰਾਂ ਦੇ ਨਾਂਅ ਲੇਬਰ ਪਾਰਟੀ ਵੱਲੋਂ ਜਾਰੀ ਕਰ ਦਿੱਤੇ ਗਏ ਹਨ। ਪੰਜਾਬੀ ਭਾਈਚਾਰੇ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਸ. ਖੜਗ ਸਿੰਘ ਸਿੱਧੂ ਜੋ ਕਿ ‘ਏਵਰਗਲੇਡ  ਡ੍ਰਾਈਵ ਗੁੱਡਵੁੱਡ ਹਾਈਟ ਮੈਨੁਕਾਓ’ ਵਿਖੇ 1995 ਤੋਂ ‘ਫੋਰ ਸੁਕੇਅਰ’ ਸੁਪਰਮਾਰਕੀਟ ਚਲਾਉਂਦੇ ਹਨ ਨੂੰ ਮੈਨੁਰੇਵਾ ਹਲਕੇ ਤੋਂ ਲੋਕਲ ਬੋਰਡ ਦਾ ਉਮੀਦਵਾਰ ਬਣਾਇਆ ਗਿਆ ਹੈ।  ਹਾਲ ਹੀ ਵਿਚ ਸ. ਖੜਗ ਸਿੰਘ ਨੂੰ ਟਾਕਾਨੀਨੀ ਹਲਕੇ ਤੋਂ ਲੇਬਰ ਇਲੈਕਸ਼ਨ ਕਮੇਟੀ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ। ਮੈਨੁਰੇਵਾ ਵਿਖੇ ਔਕਲੈਂਡ ਦੀ ਕੁੱਲ ਜਨਸੰਖਿਆ ਦੀ 6.1% ਆਬਾਦੀ ਵਸਦੀ ਹੈ ਇਥੇ 36% ਪੈਸਫਿਕ ਲੋਕ, 26% ਮਾਓਰੀ, 29% ਯੂਰੀਪੀਅਨ ਅਤੇ 25% ਏਸ਼ੀਅਨ ਲੋਕ ਰਹਿੰਦੇ ਹਨ। 41.8% ਆਬਾਦੀ 24 ਸਾਲ ਤੋਂ ਉਪਰ ਹੈ। 12.4% 60 ਸਾਲ ਤੋਂ ਉਪਰ ਹੈ। ਇਥੇ ਭਾਰਤੀਆਂ ਅਤੇ ਖਾਸ ਕਰ ਪੰਜਾਬੀ ਦੀ ਸੰਘਣੀ ਆਬਾਦੀ ਹੈ ਅਤੇ ਗੁਰਦੁਆਰਾ ਸਾਹਿਬ ਨਾਨਕਸਰ ਸਥਾਪਿਤ ਹੈ।
ਨਿਊਜ਼ੀਲੈਂਡ ਗੌਲਫ ਖੇਡ ਦੇ ਵਿਚ ਚੰਗਾ ਨਾਮਣਾ ਖੱਟਣ ਵਾਲੇ, ਪਿਛਲੇ ਦਿਨੀਂ ਬੀ. ਐਮ. ਡਬਲਿਊ ਗੌਲਫ ਟੂਰਨਾਮੈਂਟ ਦੇ ਵਿਚ ਰਨਰ ਅੱਪ ਰਹੇ, 2008 ਦੇ ਵਿਚ ਚੰਗੀਗੜ੍ਹ ਜਾ ਕੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਹੁੱਡਾ ਕੋਲੋਂ ਓਵਰਆਲ ਟ੍ਰਾਫੀ ਜਿੱਤ ਕੇ ਲਿਆਉਣ ਵਾਲੇ ਸ. ਖੜਗ ਸਿੰਘ ਭਾਰਤੀ ਕਮਿਊਨਿਟੀ ਦੇ ਵਿਚ ਜਾਣੇ ਪਹਿਚਾਣੇ ਨਾਂਅ ਹਨ ਅਤੇ ਸਮਾਜ ਸੇਵਾ ਦੇ ਵਿਚ ਅਕਸਰ ਮੂਹਰੇ ਹੁੰਦੇ ਹਨ। ਇੰਡੀਅਨ ਨਿਊਜ਼ਲਿੰਕ ਅਦਾਰੇ ਵੱਲੋਂ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੀ ਤਰਜ਼ਮਾਨੀ ਕਰਦਿਆਂ ਸਮਾਜ ਸੇਵਾ ਕਰਨ ਬਦਲੇ 2018 ਵਿਚ ‘ਸ਼ਪੈਸ਼ਲ ਐਵਾਰਡ’ ਦਿੱਤਾ ਗਿਆ ਸੀ।   2019 ਦੇ ਵਿਚ ਰੋਟਰੀ ਪਾਪਾਟੋਏਟੋਏ ਸੈਂਟਰਲ ਵੱਲੋਂ ਵੀ ਸ. ਖੜਗ ਸਿੰਘ ਨੂੰ ‘ਇੰਡੀਅਨ ਡਿਆਸਪੋਰਾ ਐਵਾਰਡ’ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸੀ। 2020 ਦੀਆਂ ਜਨਰਲ ਚੋਣਾਂ ਦੇ ਵਿਚ ਵੀ ਉਨ੍ਹਾਂ ਐਲ. ਈ. ਸੀ. ਕਮੇਟੀ  Labour 5lectorate 3ommittee (L53) ਦੇ ਵਿਚ  ਉਹ ਸਰਗਰਮ ਮੈਂਬਰ ਸਨ ਤੇ ਟਾਕਾਨੀਨੀ ਤੋਂ ਜਿੱਤੇ ਐਮ. ਪੀ. ਡਾ. ਨੀਰੂ ਲੇਵਾਸਾ ਨੇ ਉਨ੍ਹਾਂ ਦੇ ਘਰ ਤੋਂ ਹੀ ਆਪਣੇ ਰੀਤੀ ਰੀਵਾਜਾਂ ਦੇ ਨਾਲ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਸੀ।
ਸ. ਖੜਗ ਸਿੰਘ ਸਿੱਧੂ ਚੰਡੀਗੜ੍ਹ ਨਾਲ ਸਬੰਧ ਰੱਖਦੇ ਹਨ। ਇਕਨਾਮਿਕਸ ਅਚੇ ਪਬਲਿਕ ਐਡਮਨਿਸਟ੍ਰੇਸ਼ਨ ਵਿਚ ਡਿਗਰੀ ਪ੍ਰਾਪਤ ਹਨ।  ਉਨ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਲਾਅ (ਕਾਨੂੰਨ) ਦੀ ਪੜ੍ਹਾਈ ਕੀਤੀ ਹੋਈ ਹੈ। 1987  ਦੇ ਵਿਚ ਉਹ ਨਿਊਜ਼ੀਲੈਂਡ ਆਏ ਸਨ।  ਪਹਿਲਾਂ ਪਹਿਲ ਨੌਕਰੀਆਂ ਕੀਤੀਆਂ ਅਤੇ ਫਿਰ 1995 ਤੋਂ ਆਪਣੇ ਬਿਜ਼ਨਸ ਵਿਚ ਹਨ।  2019 ਦੇ ਵਿਚ ਉਹ ਬੌਟਨੀ ਤੋਂ ਵੀ ਚੋਣ ਲੜੇ ਸਨ।

Install Punjabi Akhbar App

Install
×