ਗੁਰਦੁਆਰਾ ਗੁਰੂ ਨਾਨਕ ਦਰਬਾਰ ਰਈਆ ਵਿਖੇ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ

ਰਈਆ – ਗੁਰਦੁਆਰਾ ਗੁਰੂ ਨਾਨਕ ਦਰਬਾਰ ਮੁਹੱਲਾ ਬਾਬਾ ਜੀਵਨ ਸਿੰਘ ਜੀ ਰਈਆ ਵਿਖੇ ਡਾ. ਬੀ. ਆਰ. ਅੰਬੇਡਕਰ ਸੈਲਫ ਹੈਲਪ ਗਰੁੱਪ ਵੱਲੋਂ 322ਵਾਂ ਖਾਲਸਾ ਸਾਜਨਾ ਦਿਵਸ ਅਤੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 130ਵਾਂ ਜਨਮ ਦਿਨ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ਼ਬਦ ਕੀਰਤਨ ਤੋਂ ਬਾਅਦ ਬੁਲਾਰਿਆਂ ਵੱਲੋਂ ਸਿੱਖ ਪੰਥ ਦੇ ਗੌਰਵਮਈ ਇਤਿਹਾਸ ਅਤੇ ਡਾਕਟਰ ਅੰਬੇਡਕਰ ਜੀ ਵੱਲੋਂ ਕੀਤੇ ਗਏ ਸੰਘਰਸ਼ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਆਗੂ ਦਲਬੀਰ ਸਿੰਘ ਟੌਂਗ, ਗਰੁੱਪ ਦੇ ਚੇਅਰਮੈਨ,ਤਰਸੇਮ ਸਿੰਘ ਮੱਟੂ, ਉੱਘੇ ਸਮਾਜ ਸੇਵਕ ਸ੍ਰ. ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਮੱਤੇਵਾਲ ਭਲਾਈਪੁਰ ਡੋਗਰਾਂ, ਤਹਿਸੀਲਦਾਰ ਜਸਵੰਤ ਸਿੰਘ, ਬਾਬਾ ਮੰਗਲ ਸਿੰਘ ਸ਼ੇਰ ਗਿੱਲ, ਬਾਬਾ ਗੁਰਦਿਆਲ ਸਿੰਘ, ਬਲਦੇਵ ਸਿੰਘ ਰੰਧਾਵਾ, ਗਾਇਕ ਮੱਖਣ ਸਿੰਘ ਧਾਲੀਵਾਲ, ਨਿਰੰਜਨ ਸਿੰਘ ਗਿੱਲ, ਸਲਵਿੰਦਰ ਸਿੰਘ ਗਿੱਲ, ਫੌਜੀ ਸਰਬਜੀਤ ਸਿੰਘ, ਬੰਟੀ ਲਾਈਟਾਂ ਵਾਲਾ, ਸਵਰਨ ਸਿੰਘ ਭੱਟੀ, ਮੋਹਨ ਸਿੰਘ ਪੱਡਿਆਂ ਵਾਲੇ, ਬੀਬੀ ਸਰਬਜੀਤ ਕੌਰ, ਰਾਜਵਿੰਦਰ ਕੌਰ, ਜਸਬੀਰ ਕੌਰ, ਪ੍ਰੀਤਮ ਸਿੰਘ, ਪਰਮਜੀਤ ਕੌਰ, ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਬੀਬੀ ਹਰਜੀਤ ਕੌਰ, ਦਲਬੀਰ ਕੌਰ ਸਮੇਤ ਬਹੁਤ ਸਾਰੇ ਮੈਂਬਰ ਹਾਜ਼ਰ ਸਨ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪਟਵਾਰੀ ਦੀਪਕ, ਜਗਤਾਰ ਸਿੰਘ ਬਿੱਲਾ, ਏ.ਐੱਸ.ਆਈ. ਸੁਰਿੰਦਰਪਾਲ ਸਿੰਘ, ਜਥੇਦਾਰ ਸਰਤਾਜ ਸਿੰਘ ਨੇ ਵੀ ਆਪਣਾ ਯੋਗਦਾਨ ਪਾਇਆ।

Install Punjabi Akhbar App

Install
×