ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

NZ PIC 18 April-1 - Copyਬੀਤੇ ਕੱਲ੍ਹ ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਵਿਖੇ ਖਾਲਸਾ ਪੰਥ ਦਾ 317ਵਾਂ ਸਾਜਨਾ ਦਿਵਸ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ। ਸਵੇਰੇ ਪਹਿਲਾਂ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਗਿਆ। ਉਪਰੰਤ ਕੀਰਤਨ ਦੀਵਾਨ ਸਜਿਆ। ਸਥਾਨਕ ਬੱਚੇ-ਬੱਚੀਆਂ ਨੇ ਸ਼ਬਦ ਕੀਰਤਨ ਦੇ ਨਾਲ ਸ਼ੁਰੂਆਤ ਕੀਤੀ ਉਪਰੰਤ ਭਾਈ ਕੁਲਤਾਰ ਸਿੰਘ ਦੇ ਰਾਗੀ ਜੱਥੇ ਵੱਲੋਂ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ ਗਿਆ। ਸ. ਪ੍ਰਭਦੀਪ ਸਿੰਘ ਨੇ ਇਕ ਮੌਜੂਦਾ ਸਮੇਂ ਦੇ ਸਬੰਧ ਵਿਚ ਇਕ ਧਾਰਮਿਕ ਕਵਿਤਾ ਬੋਲੀ। ਸਥਾਨਕ ਮੈਂਬਰ ਪਾਰਲੀਮੈਂਟ ਸ੍ਰੀ ਡੇਵਿਡ ਬੈਨਟ (ਨੈਸ਼ਨਲ ਪਾਰਟੀ) ਵੀ ਖਾਸ ਤੌਰ ‘ਤੇ ਪਹੁੰਚੇ ਉਨ੍ਹਾਂ ਵੀ ਵਿਸਾਖੀ ਦੀ ਵਧਾਈ ਦਿੱਤੀ ਅਤੇ ਹਮਿਲਟਨ ਵਸਦੇ ਸਿੱਖ ਭਾਈਚਾਰੇ ਦਾ ਖਾਸ ਜ਼ਿਕਰ ਕੀਤਾ।
ਅੱਜ ਦੇ ਸਮਾਗਮ ਵਿਚ ਆਕਲੈਂਡ ਤੋਂ ਪਹੁੰਚੇ ਭਾਈ ਸਰਵਣ ਸਿੰਘ ਅਗਵਾਨ, ਸ. ਖੜਗ ਸਿੰਘ ਅਤੇ ਪੰਜਾਬੀ ਮੀਡੀਆ ਵੱਲੋਂ ਇਸ ਪੱਤਰਕਾਰ ਵੱਲੋਂ ਸੰਗਤ ਦੇ ਨਾਲ ਵਧਾਈ ਸਾਂਝੀ ਕੀਤੀ ਗਈ। ਇਨ੍ਹਾਂ ਦੇ ਨਾਲ ਸ. ਅਮਰਿੰਦਰ ਸਿੰਘ ਸੰਧੂ ਅਤੇ ਸੰਨੀ ਸਿੰਘ ਵਰਲਡ ਵਾਈਡ ਟ੍ਰੈਵਲ ਤੋਂ ਵੀ ਪਹੁੰਚੇ ਸਨ। ਸ. ਦਮਨਦੀਪ ਸਿੰਘ ਹੋਰਾਂ ਸਾਰੀ ਮੈਨੇਜਮੈਂਟ ਵੱਲੋਂ ਆਈਆਂ ਸੰਗਤਾਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।