ਗੁਰਦੁਆਰਾ ਕਰੇਗੀਬਰਨ ਮੈਲਬੌਰਨ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਖਾਲਸਾ ਸਾਜਨਾ ਦਿਹਾੜਾ

ਮੈਲਬੌਰਨ  ਦੇ ਗੁਰਦਵਾਰਾ  ਸਾਹਿਬ ਸ੍ਰੀ  ਗੁਰੂ  ਸਿੰਘ  ਸਭਾ ਕਰੇਗੀਬਰਨ  ਵਿਖੇ ਖਾਲਸਾ  ਸਾਜਨਾ  ਦਿਹਾੜਾ 19 ਅਪ੍ਰੈਲ  ਦਿਨ ਐਤਵਾਰ  ਨੂੰ ਪੂਰੀ ਸ਼ਾਨੋ-ਸ਼ੌਕਤ  ਨਾਲ  ਮਨਾਇਆ  ਗਿਆ , ਗੁਰੂਘਰ  ਵਿਖੇ  ਇਸ  ਸਬੰਧ ਵਿੱਚ  17 ਅਪ੍ਰੈਲ  ਨੂੰ   ਅਖੰਡ ਪਾਠ ਸਾਹਿਬ ਅਰੰਭ  ਹੋਏ  ਜਿਨਾ ਦੇ ਭੋਗ   ਐਤਵਾਰ  ਸਵੇਰ  ਪਾਏ ਗਏ  ,  ਗੁਰੂਘਰ  ਦੀ ਪਰਿਕਰਮਾ  ਵਿੱਚ  ਨਗਰ  ਕੀਰਤਨ  ਦਾ ਆਯੋਜਨ  ਕੀਤਾ ਜਿਸ ਵਿੱਚ ਸੰਗਤਾਂ ਨੇ  ਬੜੇ  ਜੋਸ਼  ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ . ਨਗਰ ਕੀਰਤਨ  ਦੌਰਾਨ ਪੰਜ  ਪਿਆਰਿਆਂ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ  ਸਵਾਰੀ  ਦੇ ਨਾਲ ਸੰਗਤਾਂ ਵਲੋਂ ਕੀਰਤਨ  ਅਤੋ ਜੈਕਾਰਿਆਂ ਦੀ ਗੂੰਜ ਨਾਲ ਸੰਗਤਾਂ ਦਾ ਉਤਸ਼ਾਹ ਦੇਖਿਆ ਹੀ  ਬਣਦਾ  ਸੀ , ਨਗਰ  ਕੀਰਤਨ ਦੌਰਾਨ  ਰਣਜੀਤ  ਗਤਕਾ  ਅਖਾੜਾ ਦੇ  ਸਿੰਘਾ  ਵਲੋ  ਗਤਕੇ  ਦੀ  ਖੇਡ  ਦਾ ਪ੍ਰਦਰਸ਼ਨ ਵੀ ਕੀਤਾ ਗਿਆ. ਇਸ ਮੌਕੇ  ਗੁਰਦੁਆਰਾ ਸਾਹਿਬ  ਵਿਖੇ  ਰੌਸ਼ਨੀ ਲੜੀਆਂ ਨਾਲ ਸਜਾਇਆ ਗਿਆ ਸੀ ,ਨਗਰ ਕੀਰਤਨ ਤੋਂ ਬਾਅਦ ਸੰਗਤਾਂ  ਵਲੋਂ ਨਿਸ਼ਾਨ ਸਾਹਿਬ ਦੇ  ਚੋਲੇ ਦੀ ਸੇਵਾ  ਵਿੱਚ ਵੀ  ਆਪਣਾ ਯੋਗਦਾਨ ਪਾਇਆ ਗਿਆ, ਉਪਰੰਤ ਦਰਬਾਰ ਹਾਲ ਵਿੱਚ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ  ਹਜ਼ੂਰੀ ਰਾਗੀ ਜਥੇ ਤੋਂ ਬਾਅਦ ਭਾਈ ਰਣਧੀਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਰਾਗੀ ਜਥੇ ਨੇ  ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਗੁਰਬਾਣੀ  ਨਾਲ ਜੋੜਿਆ,  ਕੀਰਤਨ ਉਪਰੰਤ ਭਾਈ ਸੰਦੀਪ ਸਿੰਘ ਰੁਪਾਲੋਂ ਵਾਲਿਆਂ ਦੇ ਢਾਡੀ  ਜਥੇ ਨੇ  ਵਾਰਾਂ ਗਾ ਕੇ  ਸੰਗਤ ਨੂੰ ਸਿੱਖ ਇਤਿਹਾਸ  ਨਾਲ ਜੋੜਿਆ, ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ 18 ਅਪ੍ਰੈਲ ਨੂੰ ਕਰਵਾਏ   ਗਏ ਦਸਤਾਰ ਮੁਕਾਬਲੇ ਵਿੱਚ ਜੇਤੂ  ਰਹਿਣ ਵਾਲਿਆਂ  ਨੂੰ ਗੁਰੂਘਰ ਦੀ  ਕਮੇਟੀ  ਵਲੋ ਸਨਮਾਨਿਤ ਕੀਤਾ ਗਿਆ. ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਵਿੱਚ ਯੋਗਦਾਨ  ਪਾਉਣ  ਵਾਲੀਆਂ ਸ਼ਖਸ਼ੀਅਤਾਂ ਸ. ਕੁਲਦੀਪ ਸਿੰਘ ਦੂਲੋ, ਬੀਬੀ ਹਰਜਿੰਦਰ ਕੌਰ ਅਤੇ ਬਜੁਰਗ ਸ. ਭਰਪੂਰ ਸਿੰਘ ਹੋਰਾਂ ਨੂੰ ਵੀ  ਸਨਮਾਨਿਤ ਕੀਤਾ ਗਿਆ. ਇਸ  ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ  ਗਰੇਵਾਲ,  ਸਕੱਤਰ  ਸ. ਗੁਰਦੀਪ ਸਿੰਘ ਮਠਾਰੂ,  ਉਪ ਪ੍ਰਧਾਨ ਸ. ਜਸਬੀਰ ਸਿੰਘ ਉੱਪਲ ਹਾਜ਼ਰ ਸਨ

Install Punjabi Akhbar App

Install
×