ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਉਟਾਹੂਹੂ ਵਿਖੇ ਖਾਲਸਾ ਸਾਜਨਾ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਹੋਏ। ਸਵੇਰੇ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਗਿਆ। ਉਪਰੰਤ ਭਾਈ ਮਲਕੀਅਤ ਸਿੰਘ ਦੇ ਰਾਗੀ ਜੱਥੇ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਲੰਗਰ ਦੀ ਸੇਵਾ ਸੋਹਨ ਸਿੰਘ ਢਿੱਲੋਂ ਦੇ ਪਰਿਵਾਰ ਵੱਲੋਂ ਕਰਵਾਈ ਗਈ।
ਵੋਮੈਨ ਕੇਅਰ ਟ੍ਰਸਟ ‘ਵੱਲੋਂ ਬੀਬੀ ਰਵਿੰਦਰ ਕੌਰ ਜੋ ਕਿ ਪੰਜਾਬੀ ਸਕੂਲ ਦੇ ਇੰਚਾਰਜ ਹਨ, ਨੇ ਬੱਚਿਆਂ ਦੇ ਗੁਰਬਾਣੀ ਵਿਸ਼ੇ ਉਤੇ ਡ੍ਰਾਇੰਗ ਮੁਕਾਬਲੇ ਕਰਵਾਏ। ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁੰਦਰ ਇਨਾਮ ਦਿੱਤੇ ਗਏ ਤਾਂ ਕਿ ਉਨ੍ਹਾਂ ਦੀ ਹੌਂਸਲਾ ਅਫਜਾਈ ਹੁੰਦੀ ਰਹੇ।