ਐਡੀਲੇਡ ਵਿੱਚ ਮਨਾਇਆ ਜਾਵੇਗਾ “ਖਾਲਸਾ ਦਿਹਾੜਾ”

ਅਪ੍ਰੈਲ ਦਾ ਮਹੀਨਾ ਵੈਸੇ ਤਾਂ ਸਮੁੱਚੇ ਭਾਰਤੀਆਂ ਲਈ ਹੀ ਮਹੱਤਵਪੂਰਨ ਹੁੰਦਾ ਹੈ ਪਰੰਤੂ ਸਿੱਖ ਭਾਈਚਾਰੇ ਲਈ ਇਹ ਬਹੁਤ ਹੀ ਖਾਸ ਮਹੱਤਵ ਰੱਖਦਾ ਹੈ ਕਿਉ਼ਂਕਿ ਇਸੇ ਮਹੀਨੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ਤੇ ਸਾਲ 1699 ਵਿੱਚ ਅਨੰਦਪੁਰ ਸਾਹਿਬ ਦੇ ਮੈਦਾਨ ਵਿੱਚ ਖਾਲਸਾ ਪੰਥ ਦੀ ਸਥਾਪਨਾ ਕਰਕੇ ਅਜਿਹਾ ਕੌਤਕ ਰਚਿਆ ਸੀ ਜਿਸ ਦੀ ਮਿਸਾਲ ਸਮੁੱਚੀ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਮਿਲਦੀ।
ਅਪ੍ਰੈਲ ਦੇ ਮਹੀਨੇ ਨੂੰ ਸਿੱਖ ਭਾਈਚਾਰੇ ਵੱਲੋਂ ਸਮੁੱਚੇ ਸੰਸਾਰ ਵਿੱਚ ਹੀ ਖਾਸ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸੇ ਰੀਤ ਨੂੰ ਕਾਇਮ ਰੱਖਦਿਆਂ, ਐਡੀਲੇਡ ਵਿੱਚ ਵੀ ਅਪ੍ਰੈਲ ਦੀ 2 ਤਾਰੀਖ (ਐਤਵਾਰ) ਨੂੰ ਸਿੱਖ ਭਾਈਚਾਰੇ ਵੱਲੋਂ ‘ਖਾਲਸਾ ਦਿਹਾੜਾ’ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਹਾੜੇ ਤੇ ਨਗਰ ਕੀਰਤਨ ਸੁਸ਼ੋਭਿਤ ਕੀਤੇ ਜਾਣਗੇ।

ਨਗਰ ਕੀਰਤਨ ਦਾ ਆਰੰਭ ਵ੍ਹਾਈਟਮੋਰ ਸਕੁਏਰ (ਐਡੀਲੇਡ) ਤੋਂ ਸਵੇਰੇ 10 ਵਜੇ ਹੋਵੇਗਾ ਅਤੇ ਇਹ ਲਾਈਟ ਸਕੁਏਅਰ ਤੱਕ ਦਾ ਸਫ਼ਰ ਤੈਅ ਕਰੇਗਾ ਜਿੱਥੇ ਕਿ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ ਅਤੇ ਸੰਗਤਾਂ ਕੀਰਤਨ ਦਾ ਆਨੰਦ ਵੀ ਮਾਣਨਗੀਆਂ। ਸੰਗਤਾਂ ਵਾਸਤੇ ਮੁਫ਼ਤ ਪਾਰਕਿੰਗ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।

ਜ਼ਿਆਦਾ ਜਾਣਕਾਰੀ ਲਈ ਅਤੇ ਜਾਂ ਫੇਰ ਕਿਸੇ ਕਿਸਮ ਦੀ ਸੇਵਾ ਆਦਿ ਲਗਵਾਉਣ ਵਾਸਤੇ ਗਿਆਨੀ ਸਤਵਿੰਦਰ ਸਿੰਘ ਜੀ (0452207074) ਅਤੇ ਸ. ਪਰਮਿੰਦਰ ਸਿੰਘ (0433880078) ਨਾਲ ਸੰਪਰਕ ਕੀਤਾ ਜਾ ਸਕਦਾ ਹੈ।