ਖਾਲਸਾ ਛਾਉਣੀ ਵਿਖੇ ਸਲਾਨਾ ਖੇਡ ਤੇ ਸੱਭਿਆਚਾਰਕ ਸਮਾਗਮ 12 ਮਈ ਨੂੰ

FB_IMG_1557517956859

ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸਲਾਨਾ ਖੇਡ ਤੇ ਸੱਭਿਆਚਾਰਕ ਸਮਾਗਮ ਐਤਵਾਰ 12 ਮਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਾਬਾ ਗੁਰਦਰਸ਼ਣ ਸਿੰਘ ਹੁਰਾਂ ਨੇ ਦਸਿਆ ਕਿ ਇਸ ਮੌਕੇ ਕਬੱਡੀ ਅਥਲੇਟਿਕਸ,ਡੰਡ ਬੈਠਕਾਂ ਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਜਾਣਗੇ।

ਇਸ ਤੋਂ ਬਿਨਾ ਗੁਰਮਿਤ ਮੁਕਾਬਲੇ, ਪੱਗ ਬੰਨਣ, ਚਾਟੀ ਦੌੜ ਤੇ ਸੰਗੀਤਿਕ ਕੁਰਸੀ ਖੇਡ ਮੁਕਾਬਲਾ ਅਤੇ ਗੱਤਕੇ ਦੇ ਜੌਹਰ ਵੀ ਵਿਖਾਏ ਜਾਣਗੇ। ਬੱਚਿਆਂ ਦੇ ਝੂਟਣ ਲਈ ਲਈ ਝੂਲਿਆਂ ਦਾ ਪ੍ਰਬੰਧ ਵੀ ਹੋਵੇਗਾ। ਇਸ ਮੌਕੇ ਚਾਹ ਪਾਣੀ ਤੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਹੋਣਗੇ। ਸਮੂਹ ਸੰਗਤਾਂ ਨੂੰ ਇਸ ਮੌਕੇ ਤੇ ਆਪਣੇ ਪਰਿਵਾਰਾਂ ਸਮੇਤ ਪਹੁੰਚਣ ਦੀ ਪ੍ਰਬੰਧਕਾਂ ਵੱਲੋਂ ਪੁਰਜੋਰ ਬੇਨਤੀ ਕੀਤੀ ਜਾਂਦੀ ਹੈ।

Install Punjabi Akhbar App

Install
×