550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਖਾਲਸਾ ਛਾਉਣੀ ਪਲੰਪਟਨ ਵਿੱਖੇ ਕਰਵਾਇਆ ਗਿਆ ਖੇਡ ਮੇਲਾ

news Avtar bhullar 191106 khalsa chauni plampton

ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਖੇਡ ਮੇਲਾ ਕਰਵਾਇਆ ਗਿਆ। ਅਰਦਾਸ ਉਪਰੰਤ ਰਸਮੀਂ ਤੌਰ ਤੇ ਖੇਡ ਮੇਲਾ ਸ਼ੂਰੁ ਹੋਇਆ। ਸਭ ਤੋਂ ਪਹਿਲਾਂ ਦੌੜਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 5 ਸਾਲ ਤੋਂ ਲੈ ਕੇ 65 ਸਾਲ ਤੱਕ ਦੇ ਬੱਚਿਆਂ, ਨੋਜਵਾਨਾਂ, ਬੀਬੀਆਂ ਤੇ ਬਜ਼ੁਰਗਾਂ ਨੇ ਭਾਗ ਲਿਆ। ਇਸ ਮੌਕੇ ਖਾਲਸਾ ਛਾਉਣੀ ਦੇ ਗੁਰਮਤਿ ਸਕੂਲ ਦੇ ਬੱਚਿਆਂ ਨੇ ਵੀ ਗੁਰਮਿਤ ਨਾਲ ਸਬੰਧਿਤ ਵੰਨਗੀਆਂ ਪੇਸ਼ ਕੀਤੀਆਂ ।

news Avtar bhullar 191106 khalsa chauni plampton 004

ਬੀਬੀਆਂ ਦੀ ਚਾਟੀ ਦੌੜ ਅਤੇ ਔਰਤਾਂ ਦੇ ਰਸਾਕਸ਼ੀ ਦੇ ਮੁਕਾਬਲੇ ਕਾਫੀ ਦਿਲਚਸਪ ਸਨ। ਸੰਗੀਤ ਕੁਰਸੀ ਖੇਡ ਦਾ ਦਰਸ਼ਕਾਂ ਨੇ ਬਹੁਤ ਆਨੰਦ ਮਾਣਿਆ, ਇਸ ਵਿੱਚ ਸਥਾਨਿਕ ਮੇਅਰ ਨੇ ਵੀ ਹਿੱਸਾ ਲਿਆ।

news Avtar bhullar 191106 khalsa chauni plampton 003

ਖੇਡ ਮੇਲੇ ਵਿੱਚ ਅਥਲੈਟਿਕ, ਰੱਸਾਕਸ਼ੀ, ਡੰਡ, ਖੋ-ਖੋ ਦੇ ਮੁਕਾਬਲੇ ਵੀ ਕਰਵਾਏ  ਗਏ । ਰਵਾਇਤੀ ਖੇਡਾਂ ਦੀ ਝਲਕ ਮਿਲਣ ਕਾਰਨઠ ਪੰਜਾਬ ਦੀਆਂ ਖੇਡਾਂ ਵੇਖਣ ਵਰਗਾ ਅਹਿਸਾਸઠ ਹੁੰਦਾ ਰਿਹਾ । ਸਮਾਪਤੀ ਵੇਲੇ ਡੰਡ ਮਾਰਨ ਦੇ ਮੁਕਾਬਲੇ ਵੀ ਕਾਫੀ ਦਿਲਚਸਪ ਸਨ ਤੇ ਜੇਤੂਆਂ ਨੂੰઠ ਕਈ ਤਰਾਂ ਦੇ ਇਨਾਮ ਦਿੱਤੇ ਗਏ।