ਲੰਡਨ ਵਸਦੇ ਪੰਜਾਬੀ ਕਿਰਤੀਆਂ ਨੇ ਚੈਰਿਟੀ ਸੰਸਥਾਵਾਂ ਲਈ ਦਾਨ ਇਕੱਠਾ ਕਰ ਕੇ ਮਨਾਇਆ ਗੁਰਪੁਰਬ

  • ਖਾਲਸਾ ਏਡ ਤੇ ਚੜ੍ਹਦੀ ਕਲਾ ਸੰਸਥਾ ਲਈ ਇਕੱਤਰ ਕੀਤੀ ਦਾਨ ਰਾਸ਼ੀ

26 Nov 18 KhurmiUK 02

ਲੰਡਨ — ਲੰਡਨ ਦੀ ਲੈਂਗ ਓ ਰੌਰਕੀ ਕੰਪਨੀ ‘ਚ ਕੰਮ ਕਰਦੇ ਪੰਜਾਬੀ ਨੌਜਵਾਨਾਂ ਨੇ ਵਿਲੱਖਣ ਅੰਦਾਜ਼ ‘ਚ ਗੁਰਪੁਰਬ ਮਨਾਇਆ। ਪੰਜਾਬੀ ਨੌਜ਼ਵਾਨਾਂ ਵੱਲੋਂ ਗੁਰਤੇਜ ਸਿੰਘ ਪੰਨੂੰ ਦੀ ਅਗਵਾਈ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਯੂਰੋਪ ਦੇ ਸਭ ਤੋਂ ਵੱਡੇ ਗੁਰੂਘਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਸਮੇਂ ਬੋਲਦਿਆਂ ਹਰਜੀਤ ਸਿੰਘ ਸਰਪੰਚ ਅਤੇ ਗੁਰਤੇਜ ਸਿੰਘ ਪੰਨੂੰ ਨੇ ਆਪਣੇ ਕਿਰਤੀ ਸਾਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕਿਰਤ ਨੂੰ ਵਡਿਆਉਣ ਦੀ ਸਿੱਖਿਆ ਸੰਬੰਧੀ ਤਕਰੀਰ ਦੌਰਾਨ ਚਾਨਣਾ ਪਾਇਆ ਗਿਆ। ਇਸ ਸਮੇਂ ਗੈਰ ਪੰਜਾਬੀ ਅਤੇ ਗੈਰ ਭਾਰਤੀ ਕਾਮਿਆਂ ਵੱਲੋਂ ਵੀ ਜਿੱਥੇ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਜਾਣਕਾਰੀ ਲਈ ਉੱਥੇ ਆਪਣੇ ਦਸਵੰਧ ਵਿੱਚੋਂ ਭੇਟਾ ਵੀ ਦਿੱਤੀ ਗਈ। ਇਸ ਸਮੇਂ ਇਕੱਤਰ ਹੋਈ ਖ਼ੂਨ ਪਸੀਨੇ ਦੀ ਕਮਾਈ ਵਿੱਚੋਂ 1723 ਪੌਂਡ ਖਾਲਸਾ ਏਡ ਅਤੇ 500 ਪੌਂਡ ਗ੍ਰੇਵਜੈਂਡ ਸਥਿਤ ਚੜ੍ਹਦੀੌ ਕਲਾ ਸਿੱਖ ਆਰਗੇਨਾਈਜੇਸ਼ਨ ਨੂੰ ਭੇਂਟ ਕੀਤੀ ਗਈ। ਇਸ ਸਮੇਂ ਅਮਨਦੀਪ ਸਿੰਘ ਢਿੱਲੋਂ, ਪ੍ਰਦੀਪ ਸਿੰਘ ਰਾਏ ਮੋਰਾਂਵਾਲੀ, ਨਵਦੀਪ ਸਿੰਘ, ਸੰਤੋਖ ਸਿੰਘ ਚੱਠਾ ਸਾਊਥਾਲ, ਤਲਜਿੰਦਰ ਸਿੰਘ ਭਾਊ, ਹਰਜੀਤ ਸਿੰਘ ਮਾਨ, ਭਲਵੀਰ ਸਿੰਘ ਭਰੋਲੀ, ਅਮਰੀਕ ਸਿੰਘ, ਰਘਵੀਰ ਸਿੰਘ, ਸੁਲੱਖਣ ਸਿੰਘ, ਸ਼ਕੀਲ ਅਹਿਮਦ, ਇਲਿਆਸ ਮੁਹੰਮਦ, ਕਰਨਜੀਤ ਸਿੰਘ ਉੱਪਲ, ਸ਼ੇਰ ਸਿੰਘ, ਦਲਵੀਰ ਸਿੰਘ ਢੰਡਾ, ਕੁਲਵੰਤ ਸਿੰਘ, ਰਾਮ ਸਿੰਘ, ਸੰਸਾਰ ਸਿੰਘ ਸਿੰਪਲੇ, ਗੁਰਮੀਤ ਸਿੰਘ ਚੱਠਾ, ਅਮਨਦੀਪ ਸਿੰਘ ਰਾਠੌਰ, ਦਵਿੰਦਰ ਸਿੰਘ ਨਾਗਰਾ, ਗੁਰਦਾਵਰ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।