ਖੱਖ ਪ੍ਰੋਡਕਸ਼ਨ ਵੱਲੋ ਔਜ ਕਬੱਡੀ 5 ਮਈ ਨੂੰ


IMG-20190417-WA0008

ਪਿਛਲੀ ਵਾਰ ਕਿਸੇ ਕਾਰਨ ਨਾ ਹੋ ਸਕਣ ਕਰਕੇ, ਚਿਰਾਂ ਤੋਂ ਉਡੀਕਿਆ ਜਾ ਰਿਹਾ ਔਜ ਕਬੱਡੀ ਕੱਪ 5 ਮਈ ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਚ ਖੱਖ ਪ੍ਰੋਡਕਸਨ ਵੱਲੋੰ ਸ਼ਨਸ਼ਾਈਨ ਇਲਾਕੇ ਵਿੱਚ ਕਰਵਾਇਆ ਜਾ ਰਿਹਾ ਹੈ । ਇਸ ਕੱਪ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਲਵ ਖੱਖ , ਅਰਸ਼ ਖੱਖ , ਸਾਬੀ ਸਿੰਘ , ਜਮਾਲ ਖਾਂ , ਪਿੰਦਾ ਖਹਿਰਾ ਅਤੇ ਉਹਨਾਂ ਦੀ ਟੀਮ ਨੇ ਬੀਤੇ ਦਿਨੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸੱਦਾ ਦਿੱਤਾ ਗਿਆ ਕਿ ਇਸ ਕੱਪ ਦੌਰਾਨ ਦਰਸ਼ਕ ਪਰਿਵਾਰਾਂ ਸਮੇਤ ਪਹੁੰਚਣ ਅਤੇ ਲੱਕੀ ਡਰਾਅ ਰਾਹੀਂ ਇਨਾਮ ਜਿੱਤਣ ਦਾ ਮੌਕਾ ਹਾਸਿਲ ਕਰਨ, ਜਿੰਨਾਂ ਵਿੱਚ ਮੁਸਟੈਂਗ ਕਾਰ ਵੀ ਸ਼ਾਮਿਲ ਹੈ।

IMG-20190417-WA0009

ਇਸ ਮੌਕੇ ਤੇ ਜੇਤੂ ਟੀਮਾਂ ਤੇ ਖਿਡਾਰੀਆਂ ਵਾਸਤੇ ਵੀ ਚੋਖੇ ਇਨਾਮ ਰੱਖੇ ਗਏ ਹਨ, ਜਿੰਨਾਂ ਵਿੱਚ ਮੁਸਟੈਂਗ ਕਾਰ, ਮੋਟਰ ਸਾਈਕਲ ਅਤੇ ਡਾਲਰਾਂ ਦੇ ਮੋਟੇ ਗੱਫੇ ਵੀ ਸ਼ਾਮਿਲ ਹਨ। ਪਰਬੰਧਕਾਂ ਅਨੁਸਾਰ ਇਸ ਕਬੱਡੀ ਕੱਪ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ ਅਤੇ ਖੇਡ ਸਮਾਗਮ ਨਸ਼ੇ ਪੱਤੇ ਤੋਂ ਵੀ ਮੁਕਤ ਹੋਵੇਗਾ ਤਾਂ ਜੋ ਪਰਿਵਾਰਾਂ ਸਮੇਤ ਪਹੁੰਚੇ ਦਰਸ਼ਕ ਖੇਡਾਂ ਦਾ ਪੂਰਾ ਆਨੰਦ ਲੈ ਸਕਣ। ਸ਼ੱਕੀ ਖਿਡਾਰੀਆਂ ਦਾ ਨਸ਼ਾ ਟੈਸਟ ਵੀ ਕੀਤਾ ਜਾਵੇਗਾ। ਪੋਰਟ ਮੈਲਬੌਰਨ ਵਿਖੇ ਹੋਈ ਇਸ ਕਾਨਫਰੰਸ ਵਿੱਚ ਭਾਰਤੀ ਅਤੇ ਪਾਕਿਸਤਾਨੀ ਮੀਡੀਏ ਤੋਂ ਇਲਾਵਾ ਬਹੁਤ ਸਾਰੇ ਪਤਵੰਤੇ ਸੱਜਣ ਹਾਜਿਰ ਸਨ।

Install Punjabi Akhbar App

Install
×