
ਪ੍ਰੀਮੀਅਰ ਗਲੈਡੀਜ਼ ਬਰਜਿਕਲਿਅਨ ਨੇ ਜਾਣਕਾਰੀ ਮੁਹੱਈਆ ਕਰਵਾਉਂਦਿਆਂ ਦੱਸਿਆ ਕਿ ਰਾਜ ਅੰਦਰ ਸਮੁੰਦਰੀ ਪ੍ਰਯਟਨ ਸਥਲਾਂ (ਬੀਚਾਂ) ਵਿਚਲੀ ਆਪਸੀ ਦੂਰੀ ਨੂੰ ਘੱਟ ਕਰਨ ਲਈ ਨਵੇਂ ਪਲਾਨ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦੇ ਤਹਿਤ ਮਿਡਲ ਹਾਰਬਰ ਦੇ ਵਿਚਕਾਰ ਦੋ ਸੁਰੰਗਾਂ ਬਣਾਈਆਂ ਜਾਣਗੀਆਂ ਜੋ ਕਿ ਹਰ ਡਾਇਰੈਕਸ਼ਨ ਵਿੱਚ ਤਿੰਨ ਲੇਨ ਹੋਣਗੀਆਂ ਅਤੇ ਇਸ ਨਾਲ ਸਪਿਟ ਬ੍ਰਿਜ, ਮਿਲਟਰੀ ਰੋਡ ਅਤੇ ਦ ਰੋਜ਼ਵਿਲੇ ਬ੍ਰਿਜ ਨੂੰ ਬਾਈਪਾਸ ਕੀਤਾ ਜਾ ਸਕੇਗਾ। ਇਸ ਨਾਲ 19 ਅਜਿਹੀਆਂ ਥਾਵਾਂ ਨੂੰ ਬਾਈਪਾਸ ਕੀਤਾ ਜਾ ਸਕਦਾ ਹੈ ਜਿੱਥੇ ਕਿ ਟ੍ਰੇਫਿਕ ਲਾਈਟਾਂ ਕਾਰਨ ਰੁਕਣਾ ਪੈਂਦਾ ਹੈ ਅਤੇ ਇਸ ਨਾਲ ਡੀ ਵਾਈ ਅਤੇ ਸਿਡਨੀ ਏਅਰਪੋਰਟ ਵਿਚਕਾਰ ਹੀ ਸਿੱਧਾ ਸਿੱਧਾ ਹੀ 56 ਮਿਨਟ ਦਾ ਸਮਾਂ ਬਚਣਾ ਸ਼ੁਰੂ ਹੋ ਜਾਵੇਗਾ। ਨਿਊਟਰਲ ਬੇਅ, ਮੌਸਮੈਨ ਅਤੇ ਕਰਿਮੌਰਨ ਦੇ ਲੋਕਾਂ ਨੂੰ ਟ੍ਰੈਫਿਕ ਦੇ ਸ਼ੋਰ ਸ਼ਰਾਬੇ ਕੋਲੋਂ ਨਜਾਤ ਵੀ ਮਿਲੇਗੀ। ਵੈਸਟਰੀ ਹਾਰਬਰ ਵਾਲੀ ਸੁਰੰਗ ਅਤੇ ਬੀਚਾਂ ਦੇ ਲਿੰਕ ਪ੍ਰੋਗਰਾਮ ਅਧੀਨ 15,000 ਦੇ ਕਰੀਬ ਲੋਕਾਂ ਨੂੰ ਫੁਲ ਟਾਈਮ ਰੌਜ਼ਗਾਰ ਮਿਲੇਗਾ। ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਰਾਹੀਂ ਲੋਕਾਂ ਨੂੰ ਟ੍ਰਾਂਸਪੋਰਟੇਸ਼ਨ ਦੀਆਂ ਨਵੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਨੋਰਦਰਨ ਬੀਚਾਂ ਦੇ ਹਸਪਤਾਲਾਂ ਆਦਿ ਲਈ ਵੀ ਪੈਦਲ ਚਲਣ ਵਾਲਿਆਂ ਲਈ ਅਤੇ ਸਾਈਕਲ ਵਾਲਿਆਂ ਲਈ ਵੱਖਰੇ ਰਾਹਾਂ ਬਣਾਉਣ ਦੀ 5 ਕਿਲੋਮੀਟਰ ਦੀ ਤਜਵੀਜ਼ ਵੀ ਰੱਖੀ ਗਈ ਹੈ।
ਇਸ ਪ੍ਰਾਜੈਕਟ ਦੌਰਾਨ ਬਣਾਈ ਜਾਣ ਵਾਲੀ ਸੁਰੰਗ 108 ਮੀਟਰ ਡੂੰਘੀ (33 ਮੰਜ਼ਿਲਾ ਇਮਾਰਤ ਜਿੰਨੀ) ਹੋਵੇਗੀ ਅਤੇ ਇਸ ਵਿੱਚ ਗੌਰੇ ਹਿਸ ਫਰੀਵੇਅ (ਅਰਟਰਮੋਨ) ਵਿਖੇ, ਵਾਰਿਨਗਾਹ ਫਰੀਵੇਅ (ਕੈਮਰੇ), ਆਦਿ ਨਾਲ ਨਵੇਂ ਕਨੈਕਸ਼ਨ ਜੋੜੇ ਜਾਣਗੇ ਅਤੇ ਇਸਤੋਂ ਇਲਾਵਾ ਬਾਲਗੌਲਹ ਦੇ ਬਰਨਟ ਬ੍ਰਿਜ ਕਰੀਕ ਡੇਵੀਏਸ਼ਨ ਅਤੇ ਸੀਅਫੋਰਥ ਦੇ ਵੇਕਹਰਸਟ ਪਾਰਕਵੇਅ ਨਾਲ ਸਿੱਧਾ ਸੰਪਰਕ ਵੀ ਹੋਵੇਗਾ। ਇਸ ਵਾਸਤੇ ਵੇਕਹਰਸਟ ਪਾਰਕਵੇਅ ਨੂੰ ਇੱਕ ਲੇਨ ਤੋਂ ਦੋ ਲੇਨ (ਦੋਹਾਂ ਡਾਇਰੈਕਸ਼ਨਾਂ ਵਿੱਚ ਅਤੇ ਸੀਅਫੋਰਥ ਅਤੇ ਫਰੈਂਕਜ਼ ਫੋਰੈਸਟ ਵਿਚਕਾਰ) ਕੀਤਾ ਜਾਵੇਗਾ। ਇਸ ਪ੍ਰਾਜੈਕਟ ਦੇ ਤਿਆਰ ਹੋਣ ਤੋਂ ਬਾਅਦ ਬਾਲਗੌਲਾਹ ਅਤੇ ਸਿਡਨੀ ਸੀ.ਬੀ.ਡੀ. ਵਿਚਾਲੇ ਦੂਰੀ 38 ਮਿਨਟ ਦੀ ਘਟੇਗੀ; ਰੋਜ਼ੇਲ ਅਤੇ ਫਰੈਂਕਜ਼ ਫੋਰੈਸਟ ਵਿਚਾਲੇ ਦੂਰੀ 54 ਮਿਨਟ ਦੀ ਘਟੇਗੀ; ਮੈਕੁਆਇਰ ਪਾਰਕ ਅਤੇ ਮੈਨਲੀ ਵਿਚਾਲੇ ਦੂਰੀ 32 ਮਿਨਟ ਦੀ ਘਟੇਗੀ। ਈ.ਆਈ.ਐਸ. (Environmental Impact Statement) ਨੂੰ ਜਨਤਕ ਤੌਰ ਤੇ ਬੁਧਵਾਰ 9 ਦਿਸੰਬਰ (ਅੱਜ) ਤੋਂ 1 ਮਾਰਚ 2021 (ਸੋਮਵਾਰ) ਤੱਕ ਖੋਲ੍ਹਿਆ ਜਾ ਰਿਹਾ ਹੈ।