ਅੰਤਰ-ਰਾਸ਼ਟਰੀਏ ਸ਼ਾਂਤੀ ਇੰਸਟੀਚਿਊਟ ਨੂੰ ਸਵਰਗੀ ਜੈਫਰੀ ਐਪਸਟਿਨ ਵੱਲੋਂ ਦਾਨ ਕੀਤੀ ਗਈ ਰਾਸ਼ੀ ਉਪਰ ਸਾਬਕਾ ਪ੍ਰਧਾਨ ਮੰਤਰੀ ਨੇ ਜਤਾਈ ਚਿੰਤਾ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰੁਡ, ਜੋ ਕਿ ਇਸ ਸਮੇਂ ਆਈ.ਪੀ.ਆਈ. (International Peace Institute) ਦੇ ਮੋਜੂਦਾ ਚੇਅਰਮੈਨ ਹਨ, ਨੇ ਉਕਤ ਸੰਸਥਾ ਨੂੰ 2011 ਤੋਂ 2019 ਦੌਰਾਨ, ਸਾਬਕਾ ਫਾਈਨਾਂਸਰ ਅਤੇ ਸਜ਼ਾ-ਯਾਫ਼ਤਾ ਸਵਰਗੀ ਜੈਫਰੀ ਐਪਸਟਿਨ ਵੱਲੋਂ ਦਾਨ ਵਿੱਚ ਦਿੱਤੀ ਗਈ ਅਮਰੀਕੀ ਡਾਲਰ 650,000 (ਆਸਟ੍ਰੇਲੀਆਈ 920,000) ਦੀ ਰਾਸ਼ੀ ਕਾਰਨ ਗਹਿਰੀ ਚਿੰਤਾ ਜਤਾਈ ਹੈ ਅਤੇ ਦੁੱਖ ਜ਼ਾਹਿਰ ਕੀਤਾ ਹੈ ਕਿ ਅਜਿਹਾ ਵਿਅਕਤੀ ਜੋ ਕਿ ਸੈਕਸ ਸਕੈਂਡਲਾਂ ਅਧੀਨ ਸਜ਼ਾ-ਯਾਫ਼ਤਾ ਸੀ, ਕੋਲੋਂ ਸੰਸਥਾ ਨੂੰ ਦਾਨ ਲੈਣ ਦੀ ਨੌਬਤ ਕਿਉਂ ਆਈ….? ਅਤੇ ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਆਈ.ਪੀ.ਆਈ. ਦੇ ਪ੍ਰਧਾਨ ਰਾਡ-ਲਾਰਸਨ ਨੇ ਵੀ ੳਕਤ ਵਿਅਕਤੀ ਕੋਲੋਂ 2013 ਵਿੱਚ 130,000 ਅਮਰੀਕੀ ਡਾਲਰ ਉਧਾਰ ਲਏ ਸਨ। ਉਨ੍ਹਾਂ ਚਿੰਤਾ ਇਸ ਗੱਲ ਦੀ ਜਤਾਈ ਕਿ ਜਦੋਂ ਸੰਸਥਾ ਅਜਿਹੇ ਵਿਅਕਤੀ ਜੋ ਕਿ ਇਨਸਾਨੀ ਟ੍ਰੈਫਿਕਿੰਗ ਅਤੇ ਸੈਕਸੁਅਲ ਮਾਮਲਿਆਂ ਵਿੱਚ ਉਲਝੇ ਹੁੰਦੇ ਹਨ, ਸੰਸਥਾ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ ਰੱਖਦੀ ਅਤੇ ਅਜਿਹੇ ਸਜ਼ਾ ਯਾਫਤਾ ਵਿਅਕਤੀ ਨੇ ਉਕਤ ਸੰਸਥਾ ਨੂੰ ਇੰਨੀ ਵੱਡੀ ਰਕਮ ਦਾਨ ਕੀਤੀ ਅਤੇ ਸੰਸਥਾ ਦੇ ਪ੍ਰਧਾਨ ਨੂੰ ਕਰਜ਼ ਵੀ ਦਿੱਤਾ। ਉਨ੍ਹਾਂ ਬੋਰਡ ਦੇ ਮੈਂਬਰਾਂ ਕੋਲੋਂ ਇਸ ਦੀ ਸੰਪੂਰਨ ਜਾਂਚ ਕਰਨ ਲਈ ਇੱਕ ਕਮੇਟੀ ਬਣਾਉਣ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਜਲਦੀ ਤੋਂ ਜਲਦੀ ਇਸ ਸਾਰੇ ‘ਐਪੀਸੋਡ’ ਦੀ ਜਾਂਚ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਐਪਸਟਿਨ ਨੂੰ ਫਲੋਰਿਡਾ ਵਿੱਚ ਸਾਲ 2008 ਦੌਰਾਨ ਇੱਕ ਛੋਟੀ ਨਾਬਾਲਗ ਬੱਚੀ ਨੂੰ ਸੈਕਸ ਮਾਮਲਿਆਂ ਵਿੱਚ ਧਕੇਲਣ ਦੇ ਜੁਰਮ ਕਾਰਨ ਨਾਮਜ਼ਦ ਕੀਤਾ ਗਿਆ ਸੀ ਅਤੇ ਬੀਤੇ ਸਾਲ 2019 ਦੇ ਜੁਲਾਈ ਮਹੀਨੇ ਵਿੱਚ ਅਜਿਹੇ ਹੀ ਮਾਮਲਿਆਂ ਕਾਰਨ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰੰਤੂ ਅਮਰੀਕਾ ਦੀ ਜੇਲ੍ਹ ਵਿੱਚ ਕੁੱਝ ਦਿਨਾਂ ਬਾਅਦ ਹੀ ਉਸਨੂੰ ਮ੍ਰਿਤ ਪਾਇਆ ਗਿਆ ਸੀ।

Install Punjabi Akhbar App

Install
×