ਅੰਤਰ ਰਾਜੀਏ ਯਾਤਰਾਵਾਂ ਲਈ ਨਾਰਦਰਨ ਟੈਰਟਰੀ ਆਪਣੇ ਬਾਰਡਰ ਖੋਲੇਗੀ 17 ਜੁਲਾਈ ਨੂੰ

(ਐਸ.ਬੀ.ਐਸ.) ਨਾਰਦਰਨ ਟੈਰਟਰੀ ਦੇ ਪ੍ਰਧਾਨ ਮੰਤਰੀ ਮਾਈਕਲ ਗਨਰ ਨੇ ਐਲਾਨ ਕੀਤਾ ਹੈ ਕਿ ਅੰਤਰ ਰਾਜੀਏ ਯਾਤਰਾਵਾਂ ਲਈ ਬਾਰਡਰ 17 ਜੁਲਾਈ ਤੋਂ ਖੋਲ੍ਹ ਦਿੱਤੇ ਜਾਣਗੇ। ਇਹ ਐਲਾਨ ਇਸ ਖੇਤਰ ਵਿੱਚ ਜਦੋਂ 30 ਵਿਅੱਕਤੀ ਕੋਵਿਡ 19 ਤੋਂ ਠੀਕ ਹੋ ਗਏ ਸਨ, ਉਸ ਦਿਨ ਤੋਂ ਠੀਕ 28 ਦਿਨਾਂ ਬਾਅਦ ਕੀਤਾ ਗਿਆ ਹੈ। ਐਲਾਨ ਵਿੱਚ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਜੁਲਾਈ 17 ਨੂੰ ਅੱਧੀ ਰਾਤ 12.01 (ਏ.ਐਮ.) ਤੋਂ ਜਿਹੜੇ ਵੀ ਲੋਕ ਦੂਸਰੇ ਰਾਜਾਂ ਤੋਂ ਆਉਣਗੇ ਉਨਾ੍ਹਂ ਨੂੰ ਕੁਆਰਨਟੀਨ ਵਿੱਚ ਜਾਣ ਕੀ ਕੋਈ ਲੋੜ ਨਹੀਂ ਹੋਵੇਗੀ ਅਤੇ ਇਸੇ ਤਰ੍ਹਾਂ ਇੱਥੇ ਦੇ ਲੋਕ ਵੀ ਬੇ ਰੋਕ ਟੋਕ ਦੇਸ਼ ਦੇ ਦੂਜੇ ਖੇਤਰਾਂ ਵਿੱਚ ਆ ਜਾ ਸਕਣਗੇ। ਜ਼ਿਕਰਯੋਗ ਹੈ ਕਿ ਸਮੁੱਚੇ ਦੇਸ਼ ਅੰਦਰ ਜਿੱਥੇ 102 ਲੋਕਾਂ ਦੀ ਕੋਵਿਡ 19 ਦੇ ਚਲਦਿਆਂ ਮੌਤ ਹੋਈ ਹੈ ਉਥੇ ਨਾਰਦਰਨ ਟੈਰਿਟਰੀ ਅੰਦਰ ਅਜਿਹੀ ਕੋਈ ਘਟਨਾ ਨਹੀਂ ਵਾਪਰੀ।

Install Punjabi Akhbar App

Install
×