ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਵਿੱਚ ਚੱਲ ਰਹੇ ਕਿਰਸਾਨ ਅੰਦੋਲਨ ਦਾ ਸਮਰਥਨ: ਡਾ. ਤੇਜਵੰਤ ਮਾਨ

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੀ ਅਗਵਾਈ ਹੇਠਾਂ ਪੰਜਾਬੀ ਲੇਖਕਾਂ ਦਾ ਇੱਕ ਪ੍ਰਤੀਨਿੱਧ ਮੰਡਲ ਸਰਮਾਏਦਾਰਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਅਤੇ ਕਿਰਸਾਨਾਂ ਦੇ ਵਿਰੋਧ ਵਿੱਚ ਲਿਆਂਦੇ ਗਏ ਭਾਜਪਾ ਦੀ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਕਿਰਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਧਰਨੇ ਵਿੱਚ ਸ਼ਾਮਲ ਹੋਇਆ। ਪ੍ਰਤੀਨਿਧ ਮੰਡਲ ਵਿੱਚ ਡਾ. ਤੇਜਵੰਤ ਮਾਨ, ਡਾ. ਸਵਰਾਜ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ, ਗੁਰਨਾਮ ਸਿੰਘ, ਜਗਦੀਪ ਸਿੰਘ ਗੰਧਾਰਾ, ਚਰਨਜੀਤ ਸਿੰਘ, ਸੁਰਜੀਤ ਸਿੰਘ ਸ਼ਾਮਲ ਸਨ। ਕਿਰਸਾਨ ਅੰਦੋਲਨ ਵਿੱਚ ਸ਼ਾਮਲ ਹਜ਼ਾਰਾਂ ਕਿਰਸਾਨਾਂ ਨੂੰ ਸੰਬੋਧਨ ਕਰਦਿਆਂ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਕਿਰਸਾਨ ਜਥੇਬੰਦੀਆਂ ਵੱਲੋਂ ਇੱਕਮੁੱਠ ਹੋ ਕੇ ਸੰਘਰਸ਼ ਕਰਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰਮਾਏਦਾਰੀ ਸਿਸਟਮ ਕਿਰਸਾਨ ਨੂੰ ਕਿਰਤ ਅਧਾਰਤ ਸਹਿਜ ਵਿਕਾਸ ਦੇ ਮਾਡਲ ਜੋ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਿਆ ਹੈ, ਤੋਂ ਤੋੜਕੇ ਗੈਰ ਕੁਦਰਤੀ ਪੂੰਜੀਵਾਦੀ ਵਿਕਾਸ ਮਾਡਲ ਨਾਲ ਜੋੜਨਾ ਚਾਹੁੰਦੇ ਹਨ। ਕੇਂਦਰ ਵੱਲੋਂ ਪਾਸ ਇਹ ਕਿਰਸਾਨ ਵਿਰੋਧੀ ਕਾਨੂੰਨ ਇਸ ਪਾਸੇ ਕੀਤਾ ਗਿਆ ਇੱਕ ਸਾਜਸ਼ੀ ਯਤਨ ਹੈ।

ਇਹ ਕਿਰਸਾਨ ਅੰਦੋਲਨ ਇੱਕ ਮਿਸਾਲ ਕਾਇਮ ਕਰੇਗਾ, ਜਦੋਂ ਇਨ੍ਹਾਂ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਤੱਕ ਇਹ ਜੱਦੋ—ਜਹਿਦ ਜਾਰੀ ਰੱਖੇਗਾ। ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕਿਹਾ ਕਿ ਕੇਂਦਰ ਦੀ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰ ਇਨ੍ਹਾਂ ਕਾਨੂੰਨਾਂ ਰਾਹੀਂ ਕਿਰਸਾਨ ਨੂੰ ਆਪਣੀ ਜ਼ਮੀਨ ਅਤੇ ਖੇਤੀਬਾੜੀ ਦੇ ਕੰਮ ਤੋਂ ਉਖਾੜਨਾ ਚਾਹੁੰਦੀ ਹੈ ਤਾਂ ਕਿ ਜਮੀਨ ਅਤੇ ਖੇਤੀਬਾੜੀ ਨੂੰ ਕਾਰਪੋਰੇਟ ਕੰਪਨੀਆਂ ਨੂੰ ਸੰਭਾਲਿਆ ਜਾ ਸਕੇ। ਕਿਰਸਾਨ ਦੇ ਸਥਿਰ ਕਾਰੋਬਾਰ ਨੂੰ ਤਹਿਸ—ਨਹਿਸ ਕਰਕੇ ਉਸਨੂੰ ਜਮੀਨੀ ਮਾਲਕਾਂ ਦੀ ਥਾਂ ਜਮੀਨੀ ਕਾਮੇ ਬਣਾਕੇ ਖੇਤੀਬਾੜੀ ਨੂੰ ਕਾਰਪੋਰੇਟ ਕੰਪਨੀਆਂ ਦੇ ਸਰਮਾਏ ਵਿੱਚ ਵਾਧੇ ਲਈ ਇੱਕ ਉਤਪਾਦਕੀ ਯੂਨਿਟ ਵਜੋਂ ਵਰਤਿਆ ਜਾ ਸਕੇ। ਇਸ ਮੌਕੇ ਡਾ. ਭਗਵੰਤ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਵੀ ਵਿਚਾਰ ਰੱਖੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਤੇਜਵੰਤ ਮਾਨ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਅਤੇ ਉਸ ਨਾਲ ਸਬੰਧਤ ਸਾਹਿਤ ਸਭਾਵਾਂ ਦੇ ਸਮੁੱਚੇ ਲੇਖਕ ਚੱਲ ਰਹੇ ਕਿਰਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਥਾਂ ਥਾਂ ਧਰਨਿਆਂ ਵਿੱਚ ਸ਼ਾਮਲ ਹੋ ਰਹੇ ਹਨ। 

Install Punjabi Akhbar App

Install
×