ਸਭਿਆਚਾਰਾਂ ਦੀ ਪਹਿਚਾਣ ਨਿਰੰਤਰਤਾ ਵਜੋਂ ਕਰਨੀ ਚਾਹੀਂਦੀ ਹੈ ਨਾ ਕਿ ਕਾਲਵੰਡ ਵਜੋਂ: ਡਾ. ਤੇਜਵੰਤ ਮਾਨ 

01

”ਅੱਜ ਸਭ ਤੋਂ ਮਹੱਤਵਪੂਰਨ ਮੁੱਦਾ ਸਭਿਆਚਾਰਾਂ ਦੀ ਹੋਂਦ ਦੇ ਸੰਕਟ ਦਾ ਹੈ। ਪੰਜਾਬੀ ਸਭਿਆਚਾਰ ਦੀ ਪਹਿਚਾਣ ਨਿਰੰਤਰਤਾ ਵਜੋਂ ਕਰਨ ਦੀ ਥਾਂ ਜਾਗੀਰੂ, ਅਰਧ ਜਾਗੀਰੂ ਆਧਨਿਕ ਕਾਲਵੰਡ ਨਾਲ ਕੀਤੀ ਜਾ ਰਹੀ ਹੈ।ਅਜਿਹੀ ਕੁਰਾਹੇ ਪਈ ਵਿਧੀ ਨਾਲ ਸਾਡੇ ਵਿਦਵਾਨ ਪੰਜਾਬੀ ਸੱਭਿਆਚਾਰ ਦੇ ਵਿਕਾਸ ਅਤੇ ਪਹਿਚਾਣ ਵਿੱਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਪਾ ਰਹੇ ਹਨ। ਏਹੀ ਕਾਰਨ ਹੈ ਕਿ ਅਸੀਂ ਆਪਣੀ ਧਰਾਤਲ ਦੇ ਨਾਇਕਤਵ ਨੂੰ ਕਦੇ ਜਾਗੀਰੂ ਕਹਿ ਕੇ ਕਦੇ ਧਾਰਮਿਕ ਕਹਿ ਕੇ ਪਛਾਣ ਕਰ ਰਹੇ ਹਾਂ। ਪੰਜਾਬੀ ਸਭਿਆਚਾਰ ਦੇ ਸੰਘਰਸ਼ੀ ਲੋਕ-ਲਹਿਰਾਂ ਦੇ ਬਦਲਾਵੀ ਪਾਸੇ ਨੂੰ ਨਜ਼ਰਅਦਾਜ਼ ਕਰਕੇ ਅਜੋਕੀ ਖੱਪਤੀ ਅਤੇ ਭੋਗੀ ਜੀਵਨ ਜਾਂਚ ਨੂੰ ਅਧੁਨਿਕਤਾ ਦੇ ਨਾਂ ਉੱਤੇ ਮਾਨਤਾ ਦੇਈ ਜਾ ਰਹੇ ਹਾਂ”। ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਨੇ ਇਹ ਭਾਵ ਮੱਲ ਸਿੰਘ ਰਾਮਪੁਰੀ, ਹਰਚੰਦ ਸਿੰਘ ਬਾਗੜੀ ਅਤੇ ਅਵਤਾਰ ਸਿੰਘ ਧਮੋਟ ਦੀਆਂ ਸਾਹਿਤਕ ਪ੍ਰਾਪਤੀਆਂ ਉੱਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕਰਵਾਏ ਗਏ ਸਾਹਿਤਕ ਸੈਮੀਨਾਰ ਸਮੇਂ ਕਹੇ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸਵਾਮੀ ਈਸ਼ਵਰਦਾਸ ਸਿੰਘ ਮੰਹਾਂਮਡਲੇਸ਼ਵਰ ਨਿਰਮਲ ਪੰਚਾਇਤੀ ਅਖਾੜਾ ਕਨਖਲ ਸਨ। ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਵੰਤ ਮਾਨ, ਡਾ. ਭਗਵੰਤ ਸਿੰਘ, ਹਰਚੰਦ ਸਿੰਘ ਬਾਗੜੀ, ਸਤਵੀਰ ਰਾਮਪੁਰੀ, ਡਾ. ਰਮਿੰਦਰ ਕੌਰ, ਡਾ. ਦਵਿੰਦਰ ਕੌਰ, ਪਵਨ ਹਰਚੰਦਪੁਰੀ, ਪ੍ਰੋ. ਸੁਰੇਸ਼ ਕੁਮਾਰ ਗੁਪਤਾ ਸ਼ਾਮਲ ਹੋਏ।

ਸ਼ਮਾਗਮ ਦਾ ਆਰੰਭ ਅੰਮ੍ਰਿਤਪਾਲ ਸਿੰਘ ਅਜੀਜ਼ ਅਸਟ੍ਰੇਲੀਆਂ ਦੇ ਕਲਾਮ ਨਾਲ ਹੋਇਆ।ਉਪਰੰਤ ਡਾ. ਦਵਿੰਦਰ ਕੌਰ ਨੇ ਅਵਤਾਰ ਸਿੰਘ ਧਮੋਟ ਦੀ ਕਾਵਿ-ਪੁਸਤਕ ਸਿੰਘ ਬੋਧ ਉੱਤੇ ਪਰਚਾ ਪੜ੍ਹਦਿਆਂ ਨਿਰਣਾ ਦਿੱਤਾ ਕਿ ”ਅਵਤਾਰ ਸਿੰਘ ਧਮੋਟ ਆਪਣੀ ਸਿੱਖ ਵਿਰਾਸਤ ਨਾਲ ਜੁੜ੍ਹਿਆ ਕਵੀ ਹੈ। ਉਸਨੇ ਗੁਰਮਤਿ ਫਲਸਫੇ ਦੀ ਗੁਰੂ ਗੋਬਿੰਦ ਸਿੰਘ ਦੇ ਖਾਲਸਾ ਸਾਜਣ ਤੱਕ ਦੀ ਪ੍ਰਕਿਰਿਆ ਦਾ ਵਿਗਿਆਨਕ ਢੰਗ ਨਾਲ ਵਿਸ਼ਲੇਸ਼ਨ ਕੀਤਾ ਹੈ”।ਵਿਚਾਰ ਚਰਚਾ ਵਿੱਚ ਅਮਰ ਗਰਗ ਕਲਮਦਾਨ, ਸੁਖਦੇਵ ਔਲਖ, ਰਮੇਸ਼ ਜੈਨ ਕਾਮਰੇਡ, ਨਿਰਮਲ ਸਿੰਘ ਕਾਹਲੋਂ, ਡਾ. ਭਗਵੰਤ ਸਿੰਘ, ਡਾ. ਤੇਜਵੰਤ ਮਾਨ, ਡਾ. ਰਮਿੰਦਰ ਕੌਰ, ਜੋਰਾ ਸਿੰਘ ਮੰਡੇਰ, ਜਗਮੇਲ ਸਿੰਘ, ਜਗਦੀਪ ਸਿੰਘ, ਅਮਰੀਕ ਸਿੰਘ ਐਨੋਂ ਨੇ ਹਿੱਸਾ ਲਿਆ। ਅਵਤਾਰ ਸਿੰਘ ਧਮੋਟ ਨੇ ਉਠੇ ਸਵਾਲਾਂ ਬਾਰੇ ਵਿਚਾਰ ਪੇਸ਼ ਕੀਤੇ।

ਇਸ ਤੋਂ ਬਾਅਦ ਕੇਂਦਰੀ ਪੰਜਾਬੀ ਲੇਖਕ ਸਭਾ ਕੈਨੇਡਾ ਦੇ ਡਾਇਰੈਕਟਰ ਅਤੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਹਰਚੰਦ ਸਿੰਘ ਬਾਗੜੀ ਨੇ ਹਾਜ਼ਰ ਲੇਖਕਾਂ ਦੇ ਰੂ-ਬ-ਰੂ ਹੁੰਦਿਆਂ ਆਪਣੀ ਰਚਨ ਪ੍ਰਕਿਰਿਆ, ਜੀਵਨ ਸਿਧਾਂਤ ਬਾਰੇ ਵਿਸਥਾਰ ਵਿੱਚ ਦਸਦਿਆਂ ਅਜੋਕੀ ਨੈਤਿਕ, ਰਾਜਨੀਤਿਕ, ਸਮਾਜਕ ਸਥਿਤੀ ਉੱਤੇ ਵਿਅੰਗ ਕਰਦਿਆਂ ਆਪਣੇ ਰਚੇ ਦੋਹੇ ਸੁਣਾਏ। ਉਨ੍ਹਾਂ ਦਾ ਮੱਤ ਸੀ ਕਿ ਅੱਜ ਬੰਦਾ ਬਾਜ਼ਾਰ ਨੇ ਘੇਰ ਲਿਆ ਹੈ ਉਸਨੂੰ ਬਾਹਰ ਨਿਕਲਣ ਦਾ ਰਾਸਤਾ ਨਹੀਂ ਲਭ ਰਿਹਾ।

ਉਪਰੰਤ ਪੰਜਾਬੀ ਦੇ ਲੋਕ-ਪੱਖੀ ਨਾਟਕਕਾਰ, ਓਪੇਰਾ ਲੇਖਕ, ਰੰਗਮੰਚੀ ਕਲਾਕਾਰ, ਕਵੀ ਸ. ਮੱਲ ਸਿੰਘ ਰਾਮਪੁਰੀ ਜੀ ਦਾ 90 ਵਾਂ ਜਨਮ ਦਿਨ ਕੇਕ ਕੱਟਕੇ ਮਨਾਇਆ ਗਿਆ। ਕੇਕ ਕੱਟਣ ਦੀ ਰਸਮ ਮੱਲ ਸਿੰਘ ਰਾਮਪੁਰੀ ਦੇ ਭਤੀਜੇ ਸਤਵੀਰ ਰਾਮਪੁਰੀ, ਡਾ. ਈਸ਼ਵਰਦਾਸ ਸਿੰਘ, ਮਹਾਂਮੰਡਲੇਸ਼ਰ, ਡਾ. ਭਗਵੰਤ ਸਿੰਘ, ਡਾ. ਤੇਜਵੰਤ ਮਾਨ ਨੇ ਕੀਤੀ। ਉਪਰੰਤ ਮਲ ਸਿੰਘ ਰਾਮਪੁਰੀ ਜੀ ਦੀ ਸਾਹਿਤਕ ਘਾਲਣਾ ਬਾਰੇ ਡਾ. ਭਗਵੰਤ ਸਿੰਘ ਅਤੇ ਡਾ. ਰਮਿੰਦਰ ਕੌਰ ਦੁਆਰਾ ਸੰਪਾਦਤ ਪੁਸਤਕ ‘ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲਾਂਕਣ’ ਲੋਕ ਅਰਪਣ ਕੀਤੀ ਗਈ।

ਇਸ ਮੌਕੇ ਸਭਾ ਵੱਲੋਂ ਮੱਲ ਸਿੰਘ ਰਾਮਪੁਰੀ, ਹਰਚੰਦ ਸਿੰਘ ਬਾਗੜੀ, ਅਵਤਾਰ ਸਿੰਘ ਧਮੋਟ, ਪਰਮਿੰਦਰ ਸਿੰਘ ਬਾਗੜੀ, ਡਾ. ਸਵਾਮੀ ਈਸ਼ਵਰਦਾਸ ਮਹਾਂਮੰਡਲੇਸ਼ਵਰ ਦਾ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਗੋਪਾਲ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਨਟਰਾਜ ਆਰਟਸ ਥੀਏਟਰ ਦੇ ਸਹਿਯੋਗ ਨਾਲ ਨਾਟਕ ‘ਹੁਣ ਤਾਂ ਸਭਲੋਂ’ ਪੇਸ਼ ਕੀਤਾ ਗਿਆ। ਜਿਸ ਵਿੱਚ ਪਾਣੀ ਦੀ ਸੰਭਾਲ, ਪ੍ਰਦੂਸ਼ਨ ਤੋਂ ਬਚਾਅ, ਡਰੰਮੀ ਸ਼ੋਰ ਤੋਂ ਬਚਾਅ, ਆਚਰਨ ਦੀ ਉਚਤਾ ਜਿਹੇ ਵਿਸ਼ਿਆਂ ਨੂੰ ਬਾਖੂਬੀ ਛੋਹਿਆ ਗਿਆ। ਉਪਰੰਤ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਸ਼੍ਰੀ ਕ੍ਰਿਸ਼ਨ ਬੇਤਾਬ, ਰਜਿੰਦਰਜੀਤ ਕਾਲਾਬੂਲਾ, ਦੇਸ਼ ਭੂਸ਼ਨ, ਮਿਲਖਾ ਸਿੰਘ, ਸਨੇਹੀ, ਜੰਗੀਰ ਸਿੰਘ ਰਤਨ, ਭੋਲਾ ਸਿੰਘ ਸੰਗਰਾਮੀ, ਹਨੀ ਸਿੰਘ, ਜ਼ੋਰਾ ਸਿੰਘ ਮੰਡੇਰ, ਗੁਰਜਿੰਦਰ ਸਿੰਘ ਧਨੌਲਾ, ਅਮਨਜੀਤ ਅਮਨ, ਬੈਦ ਬੰਤ ਸਿੰਘ ਸਾਰੋਂ, ਚਰਨਜੀਤ ਚੰਨੀ, ਗੁਲਜ਼ਾਰ ਸਿੰਘ ਸ਼ੌਕੀ, ਗੁਰਚਰਨ ਸਿੰਘ ਦਿਲਬਰ, ਸੁਖਦੇਵ ਔਲਖ, ਜਗਧੀਰ ਸਿੰਘ, ਜੀਵਨ ਬੜੀ, ਮੀਤ ਸਕਰੌਦੀ, ਬਲਜਿੰਦਰ ਈਲਵਾਲ, ਚਰਨਜੀਤ ਕੌਰ, ਪਰਮਿੰਦਰ ਕੌਰ ਬਾਗੜੀ, ਜਸਵੰਤ ਅਸਮਾਨੀ, ਮਮਤਾ ਰਾਣੀ, ਅਮਰਜੀਤ ਸਿੰਘ, ਨਿਰਮਲ ਸਿੰਘ ਕਾਹਲੋਂ, ਰਮੇਸ਼ ਜੈਨ ਧੂਰੀ, ਬਲਵਿੰਦਰ ਕੌਰ, ਕਾਮਰੇਡ ਕੌਰ ਸੈਨ, ਸੁਰਿੰਦਰ ਸ਼ੋਰੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ।

ਡਾ. ਸਵਾਮੀ ਈਸ਼ਵਰਦਾਸ ਸਿੰਘ ਮਹਾਂਮੰਡਲੇਸ਼ਵਰ ਜੀ ਨੇ ਰੂਹਾਨੀਅਤ ਦੇ ਸੰਦਰਭਾ ਦੀ ਬਾਤ ਪਾਉਂਦੇ ਹੋਏ ਪੂਰਬੀ ਦਰਸ਼ਨ ਦੀ ਸਟੀਕ ਵਿਆਖਿਆ ਕੀਤੀ। ਇਸ ਮੌਕੇ ਤੇ ਭਾਰਤਭੂਸ਼ਣ, ਜਗਮੇਲ ਸਿੰਘ, ਬਲਵਿੰਦਰ ਕੌਰ, ਸੰਦੀਪ ਸਿੰਘ, ਗੁਰਪ੍ਰੀਤ ਕੌਰ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਪਵਨ ਹਰਚੰਦਪੁਰੀ, ਮਨਪ੍ਰੀਤ ਸਿੰਘ ਆਦਿ ਅਨੇਕਾ ਪ੍ਰਤਿਸ਼ਠਾਵਾਨ ਸਖਸ਼ੀਅਤਾ ਮੌਜੂਦ ਸਨ।

ਸਟੇਜ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਸ. ਗੁਰਨਾਮ ਸਿੰਘ ਨੇ ਬਾਖੂਬੀ ਨਿਭਾਈ। ਅੰਤ ਵਿੱਚ ਸ. ਜਗਦੀਪ ਸਿੰਘ ਨੇ ਸਾਰੇ ਆਏ ਲੇਖਕਾਂ ਦਾ ਧੰਨਵਾਦ ਕੀਤਾ

 

Welcome to Punjabi Akhbar

Install Punjabi Akhbar
×
Enable Notifications    OK No thanks