ਅਰਵਿੰਦ ਕੇਜਰੀਵਾਲ ਵੱਲੋਂ 130 ਕਰੋੜ ਦੀ ਸਹਾਇਤਾ: ਨਵੰਬਰ-84 ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦੇ 31 ਸਾਲਾਂ ਤੋਂ ਰਿਸਦੇ ਜ਼ਖਮਾਂ ‘ਤੇ ਮੱਲ੍ਹਮ-ਸਿੱਖ ਸੰਸਥਾਵਾਂ ਨਿਊਜ਼ੀਲੈਂਡ

arvind-kejriwal-1984-pti_650x400_81446385001ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦਾ ਸਿੱਖ ਭਾਈਚਾਰੇ ਦੇ ਵਿਚ ਕੱਦ ਕੱਲ੍ਹ ਉਦੋਂ ਹੋਰ ਉਚਾ ਹੋ ਗਿਆ ਜਦੋਂ ਉਨ੍ਹਾਂ ਆਪਣੀ ਪਾਰਟੀ ਦੇ ਵਾਅਦੇ ਮੁਤਾਬਿਕ ਨਵੰਬਰ-84 ਦੌਰਾਨ ਸ਼ਹੀਦ ਹੋਏ ਸਿੱਖ ਪਰਿਵਾਰਾਂ ਦੇ ਮੈਂਬਰਾਂ ਨੂੰ ਪ੍ਰਤੀ ਪਰਿਵਾਰ 5 ਲੱਖ ਰੁਪਏ ਸਹਾਇਤਾ ਰਾਸ਼ੀ ਦੇ ਕੇ ਕਿਹਾ ਕਿ ਇਹ ਲੜਾਈ ਰਲ ਕੇ ਲੜਾਂਗੇ। 31 ਸਾਲਾਂ ਦੌਰਾਨ ਅੱਧੀ ਦਰਜਨ ਵਾਰ ਰਾਜ ਅਤੇ ਕੇਂਦਰੀ ਸਰਕਾਰਾਂ ਬਦਲਦੀਆਂ ਰਹੀਆਂ ਪਰ ਕਿਸੀ ਨੇ ਵੀ ਫੋਕੇ ਵਾਅਦਿਆਂ ਤੋਂ ਬੈਗਰ ਕੁਝ ਨਹੀਂ ਕੀਤਾ। ਸ੍ਰੀ ਅਰਵਿੰਦਰ ਕੇਜਰੀਵਾਲ ਨੇ ਕੁੱਲ 130 ਕਰੋੜ ਰੁਪਏ ਪੀੜ੍ਹਤ ਪਰਿਵਾਰਾਂ ਲਈ ਰਾਖਵੇਂ ਰੱਖ ਕੇ ਇਕ ਤਰ੍ਹਾਂ ਨਾਲ 31 ਸਾਲਾਂ ਤੋਂ ਰਿਸਦੇ ਜ਼ਖਮਾਂ ਉਤੇ ਮੱਲ੍ਹਮ ਲਾਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਨਿਊਜ਼ੀਲੈਂਡ ਦੀਆਂ ਸਿੱਖ ਸੰਸਥਾਵਾਂ ਵੱਲੋਂ ਸਾਂਝੇ ਰੂਪ ਵਿਚ ਕੀਤਾ ਗਿਆ। ਸੁਪਰੀਮ ਸਿੱਖ ਸੁਸਾਇਟੀ ਤੋਂ ਸ. ਹਰਮੇਸ਼ ਸਿੰਘ, ਨਾਇਬ ਸਿੰਘ, ਮਨਜਿੰਦਰ ਸਿੰਘ ਬਾਸੀ, ਜਸਵਿੰਦਰ ਸਿੰਘ ਨਾਗਰਾ, ਤਰਸੇਮ ਸਿੰਘ ਧੀਰੋਵਾਲ, ਹਰਦੀਪ ਸਿੰਘ, ਬਰਿੰਦਰ ਸਿੰਘ, ਟੌਰੰਗਾ ਗੁਰਦੁਆਰਾ ਸਾਹਿਬ ਤੋਂ ਕਸ਼ਮੀਰ ਸਿੰਘ , ਸੁਖਦੇਵ ਸਿੰਘ ਸਮਰਾ, ਐਵਨਡੇਲ ਗੁਰਦੁਆਰਾ ਸਾਹਿਬ ਤੋਂ ਨਰਿੰਦਰ ਸਿੰਘ, ਪਾਲਮਰਸਨ ਨਾਰਥ ਤੋਂ ਸੋਨਪ੍ਰੀਤ ਸਿੰਘ,  ਕ੍ਰਾਈਸਟਚਰਚ ਤੋਂ ਚਰਨ ਸਿੰਘ, ਹਮਿਲਟਨ ਤੋਂ ਹਰਜੀਤ ਸਿੰਘ ਹੋਰਾਂ ਨੇ ਵੀ ਸ੍ਰੀ ਕੇਜਰੀਵਾਲ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੇ ਇਸ ਉਦਮ ਦੀ ਤਰੀਫ ਕਰਦਿਆਂ ਨਿਊਜ਼ੀਲੈਂਡ ਸਥਿਤ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸ. ਖੜਗ ਸਿੰਘ ਰਾਹੀਂ ਧੰਨਵਾਦ ਕੀਤਾ ਹੈ। ਸ੍ਰੀ ਕੇਜਰੀਵਾਲ ਦੀ ਤਾਰੀਫ ਕਰਦਿਆਂ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਵਸਦਾ ਸਿੱਖ ਭਾਈਚਾਰਾ ਰਾਜਨੀਤਕ ਪਾਰਟੀ ਤੋਂ ਉਪਰ ਉਠ ਕੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਇਸ ਕਾਰਜ ਲਈ ਹਮੇਸ਼ਾਂ ਰਿਣੀ ਰਹੇਗਾ।

Install Punjabi Akhbar App

Install
×