ਕੇਜਰੀਵਾਲ ਵਿਦੇਸ਼ੀ ਏਜੰਟ, ਦੇਸ਼ ਤੇ ਦਿੱਲੀ ਲਈ ਖ਼ਤਰਾ – ਮਨੋਜ ਤਿਵਾੜੀ

manoj tiwari

ਨਵੀਂ ਦਿੱਲੀ, 9 ਜੁਲਾਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਦੇ ਲੋਕ ਸਭਾ ਮੈਂਬਰ ਮਨੋਜ ਤਿਵਾੜੀ ਨੇ ਵਿਦੇਸ਼ੀ ਏਜੰਟ ਦੱਸਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੋਜ ਤਿਵਾੜੀ ਨੇ ਆਖਿਆ ਕਿ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਆਪਣੇ ਵਿਧਾਇਕਾਂ ਨੂੰ ਆਜ਼ਾਦੀ ਘੁਲਾਟੀਆ ਦੱਸਿਆ ਹੈ, ਇਸ ਲਈ ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਮਨੋਜ ਤਿਵਾੜੀ ਨੇ ਕੇਜਰੀਵਾਲ ਉੱਤੇ ਪ੍ਰਧਾਨ ਮੰਤਰੀ ਨੂੰ ਗਾਲ਼ਾਂ ਕੱਢਣ ਤੇ ਸੰਵਿਧਾਨ ਦਾ ਅਪਮਾਨ ਕਰਨ ਦਾ ਦੋਸ਼ ਵੀ ਲਾਇਆ।

Install Punjabi Akhbar App

Install
×