ਸਿੱਖ ਅਜਾਇਬ ਘਰ ਮੁਹਾਲੀ ਵਿਖੇ ਕਿਸਾਨ ਅੰਦੋਲਨ ਲਈ ਧਰਨਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਵੀ ਦਰਬਾਰ

ਚੰਡੀਗੜ੍ਹ- ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਿੱਖ ਹੈਰੀਟੇਜ਼ ਅਤੇ ਕਲਚਰਲ ਸੁਸਾਇਟੀ ਮੁਹਾਲੀ ਦੇ ਸਹਿਯੋਗ ਨਾਲ ਸਿੱਖ ਅਜਾਇਬ ਘਰ ਮੁਹਾਲੀ ਵਿਖੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਲਈ ਧਰਨਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਪਰਪਿਤ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਕਵੀਆਂ, ਲੇਖਕਾਂ, ਬੁਧੀਜੀਵੀਆਂ ਅਤੇ ਸਮਾਜ ਸੇਵਕਾਂ ਨੇ ਭਾਗ ਲਿਆ।

ਧਰਨੇ ਦੇ ਸ਼ੁਰੂ ਵਿੱਚ ਸਭ ਹਾਜ਼ਰੀਨ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰੀ ਜੀ, ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਬਾਬਾ ਰਾਮ ਸਿੰਘ ਜੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਜ਼ਲੀ ਭੇਂਟ ਕੀਤੀ ਗਈ। ਉਸ ਤੋਂ ਬਾਅਦ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਏ ਸਾਰੇ ਸਾਹਿਤਕਾਰਾਂ ਅਤੇ ਕਵੀਆਂ ਨੂੰ ਜੀ ਆਇਆਂ ਆਖਦੇ ਹੋਏ ਮੌਜੂਦਾ ਧਰਨੇ ਅਤੇ ਕਵੀ ਦਰਬਾਰ ਦੇ ਮਨੋਰਥ ਤੇ ਚਾਨਣਾ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਬਿਨਾਂ ਦੇਰੀ ਸਾਰੇ ਕਾਲੇ ਕਾਨੂੰਨ ਰੱਦ ਕਰਕੇ, ਕਿਸਾਨਾਂ ਦੇ ਅੰਦੋਲਨ ਨੂੰ ਸਮਾਪਤ ਕਰਨਾ ਚਾਹੀਦਾ ਹੈ। ਇਨ੍ਹਾਂ ਤੋਂ ਇਲਾਵਾ ਜਿਨ੍ਹਾਂ ਹੋਰ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਤੇ ਬੋਲਦਿਆਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ, ਉਨ੍ਹਾਂ ਵਿੱਚ ਜਗਤਾਰ ਸਿੰਘ ਜੋਗ, ਸੇਵੀ ਰਾਇਤ, ਪ੍ਰਸਿੱਧ ਸਮਾਜ ਸੇਵੀ ਜਗਦੇਵ ਸਿੰਘ ਮਲੋਆ, ਰਣਜੋਧ ਸਿੰਘ ਰਾਣਾ, ਪ੍ਰਿੰਸ ਧਾਲੀਵਾਲ, ਬਲਜੀਤ ਸਿੰਘ ਖਾਲਸਾ, ਅਮਰਜੀਤ ਬਠਲਾਣਾ, ਜੀ. ਐਸ. ਮੌਜੇਵਾਲ, ਪ੍ਰਿੰ. ਮੋਹਨ ਲਾਲ ਰਾਹੀ, ਦਰਸ਼ਨ ਸਿੰਘ ਸਿੱਧੂ, ਤੇਜਾ ਸਿੰਘ ਥੂਹਾ, ਪ੍ਰਿੰ. ਸਰਬਜੀਤ ਸਿੰਘ, ਹਰਚਰਨ ਸਿੰਘ, ਬਾਬਾ ਬਲਵੀਰ ਸਿੰਘ (ਪੀ. ਜੀ. ਆਈ. ਲੰਗਰ- ਸੇਵਾ ਵਾਲੇ) ਆਦਿ ਸ਼ਾਮਲ ਸਨ। ਸਾਰੇ ਬੁਲਾਰਿਆਂ ਨੇ ਕੇਂਦਰ ਸਰਕਾਰ ਦੀ ਅਲੋਚਨਾ ਕਰਦੇ ਹੋਏ, ਕਿਸਾਨਾਂ ਦੇ ਅੰਦੋਲਨ ਦਾ ਭਰਪੂਰ ਸਮਰਥਨ ਕੀਤਾ।  ਇਨ੍ਹਾਂ ‘ਚੋਂ ਕਈ ਬੁਲਾਰਿਆਂ ਦੇ ਪ੍ਰੀਵਾਰ ਦਿੱਲੀ ਰਵਾਨਾ ਵੀ ਹੋ ਚੁੱਕੇ ਹਨ।

 ਇਸ ਤੋਂ ਬਾਅਦ ਧਰਨੇ ਵਿੱਚ ਹੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਕਵੀ ਦਰਬਾਰ ਕਰਵਾਇਆ ਗਿਆ।  ਜਿਸ ਵਿੱਚ ਪ੍ਰਸਿੱਧ ਕਵੀ ਬਾਬੂ ਰਾਮ ਦੀਵਾਨਾ, ਅਵਤਾਰ ਸਿੰਘ ਮਹਿਤਪੁਰੀ, ਭਿੰਦਰ ਭਾਗੋਮਾਜਰੀਆ, ਕਸ਼ਮੀਰ ਕੌਰ, ਮਲਕੀਤ ਬਸਰਾ, ਸਤਬੀਰ ਕੌਰ, ਦਰਸ਼ਨ ਸਿੰਘ ਸਿੱਧੂ, ਬਹਾਦਰ ਸਿੰਘ ਗੋਸਲ, ਨੱਥਾ ਸਿੰਘ ਗਿੱਲ, ਤੇਜਾ ਸਿੰਘ ਥੂਹਾ, ਗੁਰਦਰਸ਼ਨ ਸਿੰਘ ਮਾਵੀ, ਸੇਵੀ ਰਾਇਤ, ਸਰਬਜੀਤ ਸਿੰਘ ਅਤੇ ਯੁੱਧਵੀਰ ਸਿੰਘ ਆਦਿ ਸ਼ਾਮਲ ਸਨ।. . ..ਧਰਨੇ ਵਿੱਚ ਸ਼ਾਮਲ ਹੋਣ ਵਾਲੇ ਮੁੱਖ ਪਤਵੰਤਿਆਂ ਵਿੱਚ ਗੁਰਦੇਵ ਸਿੰਘ ਗੋਸਲ, ਧਰਮ ਸਿੰਘ ਤਾਲਾਪੁਰੀ, ਦਰਸ਼ਨ ਸਿੰਘ ਚੰਡੀਗੜ੍ਹ, ਜਸਵਿੰਦਰ ਕੌਰ, ਰਘਬੀਰ ਸਿੰਘ ਬੁਟੇਰਲਾ, ਪਰਮਿੰਦਰ ਸਿੰਘ ਆਰਟਿਸਟ, ਸਤਿੰਦਰ ਕੌਰ, ਬਲਵਿੰਦਰ ਸਿੰਘ, ਸਰਵਹਿਤਕਾਰ ਸਿੰਘ, ਕਪੂਰ ਸਿੰਘ ਖਾਨਪੁਰੀ, ਜਸਵਿੰਦਰ ਸਿੰਘ ਬੈਰਮਪੁਰ, ਅਵਤਾਰ ਸਿੰਘ ਅਤੇ ਹੋਰ ਸ਼ਾਮਲ ਸਨ। ਇਸ ਮੌਕੇ ਤੇ ਪਰਵਿੰਦਰ ਸਿੰਘ ਆਰਟਿਸਟ ਵੱਲੋਂ ਸੰਗਤਾਂ ਲਈ ਚਾਹ ਦਾ ਲੰਗਰ ਅਤੇ ਬਾਬਾ ਬਲਵੀਰ ਸਿੰਘ, (ਪੀ. ਜੀ. ਆਈ. ਲੰਗਰ- ਸੇਵਾ) ਵੱਲੋਂ ਖਾਣੇ ਦਾ ਲੰਗਰ ਲਗਾਇਆ ਗਿਆ।  ਸਟੇਜ਼ ਸਕੱਤਰ ਦੀ ਸੇਵਾ ਪ੍ਰਸਿੱਧ ਗਾਇਕ ਭਿੰਦਰ ਭਾਗੋਮਾਜਰੀਆ ਵਲੋਂ ਬਾਖੂਬੀ ਨਿਭਾਈ ਗਈ।  ਸਮਾਗਮ ਸਮਾਪਤੀ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਧਰਨੇ ਅਤੇ ਕਵੀ ਦਰਬਾਰ ਦੇ ਲਈ ਸੰਸਥਾ ਦੇ ਸਾਰੇ ਅਹੁੱਦੇਦਾਰਾਂ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।  ਕੁੱਲ ਮਿਲਾਕੇ ਸੰਸਥਾ ਦਾ ਇਹ ਉਪਰਾਲਾ ਖੂਬ ਸਫ਼ਲ ਰਿਹਾ। 

(ਪ੍ਰੀਤਮ ਲੁਧਿਆਣਵੀ) ludhianvipritam@gmail.com

Install Punjabi Akhbar App

Install
×