ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਪਹਿਲਾ ਕੈਨੇਡੀਅਨ ਅਮਰੀਕਨ ਪੰਜਾਬੀ ਕਵੀ ਦਰਬਾਰ

ਸਰੀ -ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਪਰਵਾਸੀ ਸਾਹਿਤ ਅਧਿਐਨ ਕੇਂਦਰ ਅਤੇ ਪੰਜਾਬ ਭਵਨ ਸਰੀ ਦੇ ਸਹਿਯੋਗ ਨਾਲ ਪਹਿਲਾ ਕੈਨੇਡੀਅਨ ਅਮਰੀਕਨ ਪੰਜਾਬੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਦੀ ਪ੍ਰਧਾਨਗੀ ਨਾਮਵਰ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਕਰਨਗੇ, ਪ੍ਰੋਂ. ਗੁਰਭਜ਼ਨ ਗਿੱਲ ਵਿਸ਼ੇਸ਼ ਮਹਿਮਾਨ ਹੋਣਗੇ ਅਤੇ ਡਾ. ਸੁਰਿੰਦਰ ਧੰਜਲ ਵਿਸ਼ੇਸ਼ ਬੁਲਾਰੇ ਹੋਣਗੇ। ਇਹ ਕਵੀ ਦਰਬਾਰ ਭਾਰਤੀ ਸਮੇਂ ਅਨੁਸਾਰ 10 ਜੁਲਾਈ ਨੂੰ ਸਵੇਰੇ 9.30 ਵਜੇ (ਕੈਨੇਡਾ-ਅਮਰੀਕਾ ਦੇ ਸਮੇਂ ਅਨੁਸਾਰ 9 ਜੁਲਾਈ ਨੂੰ ਸ਼ਾਮ 9 ਵਜੇ) ਜ਼ੂਮ ਤੇ ਹੋਵੇਗਾ।

ਕਵੀ ਦਰਬਾਰ ਵਿਚ ਕੈਨੇਡਾ ਤੋਂ ਸ਼ਾਇਰ ਚਰਨ ਸਿੰਘ, ਕਵਿੰਦਰ ਚਾਂਦ, ਮੋਹਨ ਗਿੱਲ, ਹਰਦਮ ਸਿੰਘ ਮਾਨ, ਸੁਰਿੰਦਰ ਗੀਤ, ਸ਼ਾਹਗੀਰ ਗਿੱਲ, ਪਰਮਿੰਦਰ ਸਵੈਚ, ਲਖਵਿੰਦਰ ਸਿੰਘ ਗਿੱਲ, ਮੰਗਾ ਬਾਸੀ ਤੇ ਰੁਪਿੰਦਰ ਦਿਓਲ ਅਤੇ ਅਮਰੀਕਾ ਤੋਂ ਸ਼ਾਇਰ ਸੁਖਵਿੰਦਰ ਕੰਬੋਜ, ਹਰਜਿੰਦਰ ਕੰਗ, ਮਨਜੀਤ ਗਿੱਲ, ਹਰਦਿਆਲ ਸਿੰਘ ਚੀਮਾ, ਅਮਨਜੀਤ ਕੌਰ ਸ਼ਰਮਾ, ਸੁਖਵੀਰ ਸਿੰਘ ਬੀਹਲਾ ਆਪਣਾ ਕਲਾਮ ਪੇਸ਼ ਕਰਨਗੇ।

(ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks