ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ ਵਜੋਂ ਕਵੀ ਦਰਬਾਰ ਕਲ ਅਤੇ ਗ਼ਜ਼ਲਾਂ ਦੀ ਕਿਤਾਬ `ਮਿਰਗਾਵਲੀ‘ ਹੋਵੇਗੀ ਰਲੀਜ਼ 

img_1727

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਹਿਤ ਪ੍ਰੇਮੀਆਂ ਬ੍ਰਿਸਬੇਨ ਦੀ ਨਾਮੀ ਸੰਸਥਾ ਇੰਡੋਜ ਪੰਜਾਬੀ ਸਾਹਿਤ ਸਭਾ ਵੱਲੋਂ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ ਵਜੋਂ 11 ਦਸੰਬਰ ਦਿਨ ਐਤਵਾਰ ਨੂੰ ਸ਼ਾਮ 6 ਵਜੇ ਵੂਲਨਗਾਬਾ ਰਿਆਨ ਹਾਲ, ਬ੍ਰਿਸਬੇਨ ਵਿਖੇ ਗ਼ਜ਼ਲ ਗੋਸ਼ਟੀ ਦਾ ਆਯੋਜਨ ਕੀਤਾ ਹੈ।

ਇਸ ਮੌਕੇ ਬ੍ਰਿਸਬੇਨ ‘ਚ ਵਸਦੇ ਨਾਮਵਰ ਕਵੀ-ਕਵਿਤਰੀਆ ਵੱਲੋਂ ਆਪੋ ਆਪਣੀਆਂ ਰਚਨਾਵਾਂ, ਕਵਿਤਾਵਾਂ ਤੇ ਗ਼ਜ਼ਲਾਂ ਨਾਲ ਬੈਠੇ ਸਾਹਿਤ ਪ੍ਰੇਮੀਆ ਦੇ ਸਨਮੁਖ ਕਰਨਗੇ। ਇਸ ਸੰਬੰਧੀ ਸਾਹਿਤ ਸਭਾ ਦੇ ਮੀਤ ਪ੍ਰਧਾਨ ਮਨਜੀਤ ਬੋਪਾਰਾਏ ਤੇ ਸਰਬਜੀਤ ਸੋਹੀ ਨੇ ਸਾਂਝੇ ਤੋਰ ਤੇ ਦਸਿਆ ਕਿ ਪਰਮਜੀਤ ਸਰਾਏ ਗ਼ਜ਼ਲ ਗੋਸ਼ਟੀ ਦੀ ਸ਼ਾਮ ‘ਚ ਪ੍ਰਧਾਨਗੀ ਕਰਨਗੇ। ਇਸ ਤੋਂ ਇਲਾਵਾ ਜਸਪਾਲ ਸੰਧੂ, ਬਲਦੇਵ ਨਿੱਝਰ, ਰਛਪਾਲ ਹੇਅਰ, ਜਰਨੈਲ ਸਿੰਘ ਬਾਸੀ ਤੇ ਪੰਜਾਬੀ ਕਲਚਰ ਐਸੋਸੀਏਸ਼ਨ ਤੋਂ ਅਵਨਿੰਦਰ ਸਿੰਘ (ਲਾਲੀ) ਵਿਸ਼ੇਸ਼ ਤੋਰ ਤੇ ਹਾਜ਼ਰੀ ਲਵਾਉਣਗੇ ਤੇ ਨਾਲ ਹੀ ਇਸ ਮੌਕੇ ਪ੍ਰੋ. ਗੁਰਭਜਨ ਗਿੱਲ ਦੀ ਕਿਤਾਬ `ਮਿਰਗਾਵਲੀ‘ ਦੀ ਘੁੰਡ ਚੁਕਾਈ ਵੀ ਕੀਤੀ ਜਾਵੇਗੀ।

Install Punjabi Akhbar App

Install
×