ਪੁਸਤਕ “ਹਿੰਦ ਦੀ ਚਾਦਰ” ਪੰਥਕ ਸਖਸ਼ੀਅਤਾਂ ਵੱਲੋਂ ਸੰਗਤਾਂ ਨੂੰ ਅਰਪਿਤ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਵੱਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਕਰਵਾਇਆ ਵਿਸ਼ਾਲ ਕਵੀ ਦਰਬਾਰ

kavi darbar and hind di chadar book released

ਰਈਆ – ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ, ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ । ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਉਪਰੰਤ ਦੀਵਾਨ ਹਾਲ ਵਿਖੇ ਕਥਾ ਕੀਰਤਨ ਗੁਰਬਾਣੀ ਦਾ ਪ੍ਰਵਾਹ ਚਲਿਆ । ਉਪਰੰਤ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ “ਹਿੰਦ ਦੀ ਚਾਦਰ” ਨੂੰ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 15ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ, ਸਾਬਕਾ ਵਿਧਾਇਕ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ, ਮੀਤ ਮੈਨੇਜਰ ਭਾਈ ਮੋਹਣ ਸਿੰਘ ਕੰਗ ਅਤੇ ਹੈੱਡਗ੍ਰੰਥੀ ਭਾਈ ਕੇਵਲ ਸਿੰਘ ਨੇ ਸਾਂਝੇ ਤੌਰ ਤੇ ਸੰਗਤਾਂ ਨੂੰ ਅਰਪਿਤ ਕੀਤਾ । ਉਪਰੰਤ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ । ਇਸ ਮੌਕੇਫ਼ਨਬਸਪ; ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਮਾ: ਮਨਜੀਤ ਸਿੰਘ ਵੱਸੀ, ਮਾ: ਬਲਬੀਰ ਸਿੰਘ ਬੀਰ, ਸਕੱਤਰ ਸਿੰਘ ਪੁਰੇਵਾਲ, ਨਵਦੀਪ ਸਿੰਘ ਬਦੇਸ਼ਾ, ਜਗਦੀਸ਼ ਸਿੰਘ ਸਹੋਤਾ, ਰਾਜਦਵਿੰਦਰ ਸਿੰਘ ਵੜੈਚ, ਮੱਖਣ ਸਿੰਘ ਧਾਲੀਵਾਲ, ਸਰਬਜੀਤ ਸਿੰਘ ਪੱਡਾ, ਗਿਆਨੀ ਗੁਲਜ਼ਾਰ ਸਿੰਘ ਖੈੜਾ, ਲਖਵਿੰਦਰ ਸਿੰਘ ਚੰਦਨ, ਅਮਰਜੀਤ ਸਿੰਘ ਘੁੱਕ, ਅਰਜਨ ਸਿੰਘ, ਬਲਦੇਵ ਸਿੰਘ ਸਠਿਆਲਾ, ਅਰਜਿੰਦਰ ਬੁਤਾਲਵੀ, ਬਲਵਿੰਦਰ ਸਿੰਘ ਅਠੌਲਾ, ਮਹਿਾਲ ਵਿੰਗ ਦੀ ਪ੍ਰਧਾਨ ਸੁਖਵੰਤ ਕੌਰ ਵੱਸੀ, ਸੁਰਿੰਦਰ ਖਿਲਚੀਆਂ ਅਤੇ ਗੁਰਮੀਤ ਕੌਰ ਬੱਲ ਨੇ ਕਾਵਿ ਰਚਨਾਵਾਂ ਰਾਹੀਂ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਮੰਚ ਸੰਚਾਲਨ ਦੇ ਫਰਜ਼ ਭਾਈ ਜਸਪਾਲ ਸਿੰਘ ਬਲਸਰਾਏ ਅਤੇ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਨਿਭਾਏ । ਇਸ ਮੌਕੇ ਤਰਨਾ ਦਲ ਦੇ ਬਾਬਾ ਸੁੱਖਾ ਸਿੰਘ, ਹੈੱਡਗ੍ਰੰਥੀ ਭਾਈ ਕੇਵਲ ਸਿੰਘ, ਗੁਰਮਤਿ ਪ੍ਰਚਾਰ ਸਭਾ ਦੇ ਪ੍ਰਧਾਨ ਭਾਈ ਪ੍ਰਭਜੀਤ ਸਿੰਘ ਖਾਲਸਾ, ਸੁਖਵਿੰਦਰ ਸਿੰਘ ਬੁਤਾਲਾ, ਰਾਜਿੰਦਰ ਸਿੰਘ ਲਿਦੱੜ, ਡਾ: ਭਗਵੰਤ ਸਿੰਘ ਸਾਬਕਾ ਸਰਪੰਚ, ਹਰਜੀਤ ਸਿੰਘ ਮੀਆਂਵਿੰਡ, ਚੇਅਰਮੈਨ ਹਰਿੰਦਰ ਸਿੰਘ ਬੱਬੂ ਕਾਲੇਕੇ, ਹਰਜਿੰਦਰ ਸਿੰਘ ਗੋਲ੍ਹਣ, ਰਵੀ ਟਪਿਆਲਾ, ਬਲਰਾਜ ਸਿੰਘ ਕਾਲੇਕੇ, ਕਸ਼ਮੀਰ ਸਿੰਘ ਜੋਧਪੁਰੀ, ਪ੍ਰਤਾਪ ਸਿੰਘ, ਮਿਲਖਾ ਸਿੰਘ ਜੇ.ਈ., ਜਸਵੰਤ ਸਿੰਘ ਦਿੱਲੀ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਹਾਜਰੀ ਭਰੀ ।

Welcome to Punjabi Akhbar

Install Punjabi Akhbar
×
Enable Notifications    OK No thanks