ਕਾਟਜੂ ਦਾ ਵਿਵਾਦਿਤ ਬਲਾਗ, ਬਾਪੂ ਨੂੰ ਕਿਹਾ ਅੰਗਰੇਜ਼ਾਂ ਦਾ ਏਜੰਟ

katjuਪ੍ਰੈੱਸ ਕਾਉਂਸਿਲ ਦੇ ਸਾਬਕਾ ਚੇਅਰਮੈਨ ਜਸਟਿਸ ਮਾਰਕੰਡੇ ਕਾਟਜੂ ਨੇ ਬਲਾਗ ਦੇ ਜਰੀਏ ਬਾਪੂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮਹਾਤਮਾ ਗਾਂਧੀ ਅੰਗਰੇਜ਼ਾਂ ਦੇ ਏਜੰਟ ਸਨ, ਜਿਨ੍ਹਾਂ ਨੇ ਭਾਰਤ ਨੂੰ ਨੁਕਸਾਨ ਪਹੁੰਚਾਇਆ। ਕਾਟਜੂ ਨੇ ਆਪਣੇ ਬਲਾਗ ‘ਚ ਲਿਖਿਆ ਹੈ ਕਿ ਗਾਂਧੀ ਅੰਗਰੇਜ਼ਾਂ ਦੇ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ‘ਤੇ ਕੰਮ ਕਰਦੇ ਸਨ। ਕਾਟਜੂ ਨੇ ਬਾਪੂ ‘ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਦੇ ਕਾਰਨ ਦੇਸ਼ ਨੂੰ ਕਾਫ਼ੀ ਨੁਕਸਾਨ ਹੋਇਆ। ਮਹਾਤਮਾ ਗਾਂਧੀ ਦੇ ਭਾਸ਼ਣਾਂ ਤੇ ਅਖ਼ਬਾਰਾਂ ‘ਚ ਛਪੇ ਉਨ੍ਹਾਂ ਦੇ ਲੇਖਾਂ ਨੂੰ ਵੇਖਕੇ ਇਹੀ ਲੱਗਦਾ ਹੈ ਕਿ ਉਨ੍ਹਾਂ ਦਾ ਹਿੰਦੂਆਂ ਦੇ ਪ੍ਰਤੀ ਖ਼ਾਸ ਝੁਕਾਅ ਸੀ। ਕਾਟਜੂ ਨੇ ਅੱਗੇ ਲਿਖਿਆ ਹੈ ਕਿ ਗਾਂਧੀ ਦੀਆਂ ਸਭਾਵਾਂ ‘ਚ ਅਕਸਰ ਹਿੰਦੂ ਭਜਨ ਰਘੂਪਤੀ ਰਾਘਵ ਰਾਜਾ ਰਾਮ ਦੇ ਬੋਲ ਸੁਣਾਈ ਦਿੰਦੇ ਸਨ।

Install Punjabi Akhbar App

Install
×